June 30, 2024, 03:01:30 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 29 30 31 32 33 [34] 35 36 37 38 39 ... 45
661
ਸੋਚਾਂ ਵਿੱਚ ਜਿੰਦਗੀ ਲੰਘ ਚੱਲੀ, ਤੂੰ ਸਾਡੀ ਏਂ ਜਾਂ ਗੈਰਾਂ ਦੀ
ਕਦੇ ਕਦੇ ਮੋਹ ਕਰਦੀ ਏਂ, ਕਦੇ ਨਫਰਤ ਕਰਦੀ ਕਹਿਰਾਂ ਦੀ

662
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇਂ ਦੇਵਾ
ਸਵਾਲ ਸਾਰੇ ਗਲਤ ਨੇ ਜਵਾਬ ਕਿਵੇਂ ਦੇਵਾ
ਉਹ ਮੇਰੇ ਤਿੰਨ ਲਫਜ਼ਾਂ ਦੀ ਹਿਫਾਜ਼ਤ ਨਹੀਂ ਕਰ ਸਕੀ
ਫੇਰ ਉਹਦੇ ਹੱਥਾਂ 'ਚ ਜ਼ਿੰਦਗੀ ਦੀ ਪੂਰੀ ਕਿਤਾਬ ਕਿਵੇਂ ਦੇਵਾ

663
♥ ਆ ਗਿਆ ਸੀ ਰੋਣਾ ਰਾਤੀ ਮਾੜੀ ਤਕਦੀਰ ਤੇ--•
•--ਸਾਰੇ ਹੰਝੂ ਡਿੱਗੇ ਸੱਚੀ ਤੇਰੀ ਤਸਵੀਰ ਤੇ ♥

664
Love Pyar / ਦੱਸ ਰੱਬ ਨਾਲ ਕੀ ਲੜੀਏ
« on: December 21, 2011, 06:33:42 AM »
ਜਦੋਂ ਯਾਦ ਪੁਰਾਣੀ ਆਵੇ ਨੀ
ਕੀ ਦੱਸਾਂ ਕਿੰਝ ਤੜਫਾਵੇ ਨੀ
ਅਸੀਂ ਜਿਉਂਦੇ ਜੀਅ ਮਰੀਏ
ਅਸੀਂ ਜਿਤ ਕੇ ਬਾਜੀਆਂ ਹਾਰੀਆਂ
ਦੱਸ ਪਿਆਰ ਕੀ ਕਰੀਏ
ਨੀ ਲਿਖੀਆਂ ਤਕ਼ਦੀਰਾ ਮਾੜੀਆ
ਦੱਸ ਰੱਬ ਨਾਲ ਕੀ ਲੜੀਏ

665
ਹੁਣ ਕੌਣ ਸੁਣਾਉ ਗੱਲ ਸਾਨੂੰ ਧੀ ਦੋ ਰਾਂਝੇ ਦੀ
ਸੋਹਣੀ ਮਹੀਵਾਲ ਦੇ ਕਿੱਸੇ ਤੋਂ ਅਸੀਂ ਹੋ ਗਏ ਵਾਂਝੇ ਜੀ,
ਕੌਣ ਸੁਣਾਉ ਗਾ ਕੇ ਸਾਨੂੰ ਖਤ ਓਹ ਸਾਹਿਬਾ ਦਾ,
ਪੰਜਾਬੀ ਸੱਭਿਆਚਾਰ ਦਾ ਹੁਣ ਕੋਈ ਦਿਸਦਾ ਫਾਇਦਾ ਨੀ,
ਆਕੇ ਕੌਣ ਦੱਸੂ ਗੱਲ ਬਾਬਾ ਬੰਦਾ ਸਿੰਘ ਬਹਾਦੁਰ ਵਾਰ ਦੀ,
ਘਾਟ ਪੂਰੀ ਨਾ ਹੋਣੀ ਮਾਣਕ ਜੇਹੇ ਕਲਾਕਾਰ ਦੀ,

666
ਕੁਲਦੀਪ ਮਾਣਕ ਨੇ ਦਰਜਨਾਂ ਗੀਤਾਂ 'ਚ ਆਪਣੇ ਪਿੰਡ ਨੂੰ ਮਾਣ ਦਿੱਤਾ ਜਿਨ੍ਹਾਂ ਚੋਂ ਇੱਕ ਦੋ ਇਸ ਤਰ੍ਹਾਂ ਹਨ।

ਕੁਲਦੀਪ ਮਾਣਕ ਦਾ ਸੋਹਣਾ ਪਿੰਡ ਜਲਾਲ ਅੱਜ ਉਦਾਸ ਹੈ


'ਸੋਹਣਾ ਪਿੰਡ ਜਲਾਲ ਮੇਰਾ , ਸਾਂਭ ਕੇ ਨਿਸ਼ਾਨੀ ਰੱਖ ਲਈ
ਲੈ ਜੀ ਨਾਲ ਰੁਮਾਲ ਮੇਰਾ।'
' ਝੰਗ ਸਿਆਲਾਂ ਨਾਲੋਂ ਸੋਹਣਾ, ਮੇਰਾ ਪਿੰਡ ਜਲਾਲ ਕੁੜੇ।'

ਇਸੇ ਤਰ੍ਹਾਂ ਇੱਕ ਹੋਰ ਗੀਤ 'ਚ ਮਾਣਕ ਨੇ ਗਾਇਆ ...
'ਸਕਿਆ ਭਾਈਆ ਦੇ ਮੁੱਲ, ਅੱਠ ਜਲਾਲਾਂ ਵਾਲਿਆ
ਸਕਿਆ ਭਾਈਆ ਬਾਝੋਂ,ਕੋਈ ਨਹੀਂ ਉਤਾਰਦਾ'

ਹੁਣ ਕੌਣ ਸੁਣਾਉ ਗੱਲ ਸਾਨੂੰ ਧੀ ਦੋ ਰਾਂਝੇ ਦੀ

ਲਤੀਫ ਮੁਹੰਮਦ ਉਰਫ 'ਕੁਲਦੀਪ ਮਾਣਕ'

ਜਾਣਕਾਰੀ ਅਨੁਸਾਰ ਕੁਲਦੀਪ ਮਾਣਕ ਦਾ ਅਸਲੀ ਨਾਮ ਲਤੀਫ਼ ਮੁਹੰਮਦ ਉਰਫ ਲੱਧਾ ਸੀ। ਸਕੂਲ 'ਚ ਉਸ ਨੂੰ ਕੁਲਦੀਪ ਮਣਕਾ ਵੀ ਆਖਦੇ ਸਨ। ਲੋਕ ਦੱਸਦੇ ਹਨ ਕਿ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਜਦੋਂ ਉਸ ਨੂੰ ਗਾਉਂਦੇ ਨੂੰ ਸੁਣਿਆ ਤਾਂ ਉਨ੍ਹਾਂ ਨੇ ਆਖਿਆ ਸੀ ਕਿ ' ਤੂੰ ਕੁਲਦੀਪ ਮਣਕਾ ਨਹੀਂ,ਤੂੰ ਤਾਂ ਕੁਲਦੀਪ ਮਾਣਕ ਹੈ।' ਉਦੋਂ ਤੋਂ ਹੀ ਉਸ ਦਾ ਨਾਮ ਕੁਲਦੀਪ ਮਾਣਕ ਪਿਆ। ਇਹ ਵੀ ਦੱਸਦੇ ਹਨ ਕਿ ਕੈਰੋਂ ਨੇ ਇਹ ਆਖਿਆ ਸੀ ਕਿ ' ਤੂੰ ਆਪਣੀ ਕੁੱਲ ਦਾ ਦੀਪ ਹੈ ਤੇ ਤੂੰ ਹੀਰਾ ਨਹੀਂ ਬਲਕਿ ਤੂੰ ਤਾਂ ਮਾਣਕ ਹੈ।' ਇਸ ਤਰ੍ਹਾਂ ਦੀ ਗੱਲ ਮਾਣਕ ਖੁਦ ਵੀ ਆਪਣੀ ਇੰਟਰਵਿਊ ਵਿੱਚ ਦੱਸਦੇ ਰਹੇ ਹਨ।

667
ਜਦੋਂ ਮੈਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ,
ਉਦੋ ਇਸ ਦੁਨੀਆਂ ਨੂੰ ਡਾਢਾ ਚੇਤੇ ਆਵਾਂਗਾ

668
ਸਾਨੂੰ ਖ਼ੈਰ ਬੜੀ ਹੈ ਨਵੀਆਂ ਦੀ ਅਸੀਂ ਪੀੜ ਪੁਰਾਣੀ ਕੀ ਦੱਸੀਏ,
ਕੁਝ ਦਰਦਾਂ ਦੀ ਕੁਝ ਯਾਦਾ ਦੀ, ਹੁਣ ਹੋਰ ਕਹਾਣੀ ਕੀ ਦੱਸੀਏ,
ਅਸੀਂ ਪੁੱਛਿਆ ਨਾ ਅਜੇ ਜ਼ਿੰਦਗੀ ਤੋਂ, ਇਹ ਮਤਲਬ ਕੋਰੇ ਸਾਹਾਂ ਦਾ,
ਕੋਈ ਮਕਸਦ ਹਾਲੇ ਬਣਿਆ ਨਾ, ਕੋਈ ਗੱਲ ਸਿਆਣੀ ਕੀ ਦੱਸੀਏ

669
ਯਾਰ ਵੀ ਓਹੀ ਨੇ ਤੇ ਯਰਾਨੇ ਵੀ ਓਹੀ ਨੇ,
ਗੱਲਾਂ ਵੀ ਓਹੀ ਨੇ ਤੇ ਅਫਸਾਨੇ ਵੀ ਓਹੀ ਨੇ,
ਇਹ ਤਾਂ ਰੱਬ ਹੀ ਜਾਣੇ,,,,,
ਅਸੀਂ ਬਦਲੇ ਜਾਂ ਉਹ ਬਦਲੇ,
ਸਾਡਾ ਦਿਲ ਵੀ ਓਹੀ ਤੇ ਓਹਦੇ ਬਹਾਨੇ ਵੀ ਓਹੀ ਨੇ...

670
ਦੱਸਣ ਨੂੰ ਤਾਂ ਦੱਸ ਸਕਦੇ ਸਾਂ ਸਭ ਨੂੰ ਤੇਰੇ ਬਾਰੇ,
ਸੀਨੇ ਦੇ ਵਿਚ ਖੁਭੇ ਪਏ ਨੇ ਕਿਸਦੇ ਨੈਣ ਕਵਾਰੇ,
ਫਿਰ ਵੀ ਤੇਰੇ ਸੱਜਣ ਤੇਰੀ ਵਕਤੀ ਵਫਾ ਵਿਚਾਰ ਗਏ,
ਕਿਸੇ ਮੋੜ ਤੇ ਤੇਰੇ ਨਾਲ ਸਮਝੌਤੇ ਕੀਤੇ ਮਾਰ ਗਏ.

671
ਪਤਾ ਨਹੀਂ ਲੋਕ ਕਿੱਦਾਂ ਭੁੱਲਾ ਦਿੰਦੇ ਨੇ ਰੱਬਾ ਤੇਰੇ ਅਹਿਸਾਨਾਂ ਨੂੰ
ਸਾਡੇ ਤੋ ਤਾਂ ਤੇਰਾ ਬਣਾਇਆ ਇੱਕ ਇਨਸਾਨ
ਨਹੀ ਭੁੱਲਾਇਆ ਜਾਦਾ

672
ਕੀ ਪਤਾ ਕਦੋਂ ਮੌਤ ਦੀ ਬੁਰਕੀ ਬਣ ਜਾਈਏ
ਤੂੰ ਪੜੇ ਜਿਹੜੀ ਅਖ਼ਬਾਰ ਉਸਦੀ ਸੁਰਖ਼ੀ ਬਣ ਜਾਈਏ

673
♥ ਜੇ ਪਤਾ ਹੁੰਦਾ, ਤੂੰ ਤੁਰ ਜਾਣਾ, ਮੈਥੋਂ ਦੂਰ ਜਾਂਦੀਆਂ ਰਾਹਾਂ ਤੇ,
ਮੈਂ ਕਾਬੂ ਰੱਖਣਾ ਸਿੱਖ ਲੈਂਦਾ, ਇਹਨਾਂ ਹੰਝੂਆਂ ਤੇ, ਇਹਨਾਂ ਸਾਹਾਂ ਤੇ ♥

674
ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ
ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ

675
ਜੇ Tusi ਕਿਸੇ ਨੂੰ ਧੋਖਾ ਦੇਣ ਵਿੱਚ ਸਫਲ ਹੋ
ਜਾਂਦੇ ਹੋ ਤੇ ਇਹ ਨਾ ਸੋਚੋ ਕਿ ਉਹ
ਕਿੰਨਾ ਬੇਵਕੂਫ ਹੈ ,
ਇਹ ਸੋਚੋ ਕਿ ਉਹਨੇ ਤੁਹਾਡੇ ਤੇ
ਕਿੰਨਾ ਭਰੋਸਾ ਕੀਤਾ ਸੀ !

676
ਆ ਗਿਆ ਹੈ ਫਰਕ ਹੁਣ ਉਹਦੀ ਵੀ ਨਜ਼ਰ ਵਿੱਚ,
ਅੱਜ ਕੱਲ ਉਹ ਮੇਨੂੰ 'ਅੰਦਾਜ਼' ਨਾਲ ਨਹੀਂ
'ਅੰਦਾਜੇ' ਨਾਲ ਪਹਿਚਾਣਦੀ ਹੈ,

677
ਸ਼ਾਇਦ ਤੂੰ ਵਾਪਿਸ ਆਵੇਂ , ਝੂਠੀ ਆਸ ਲਗਾਈ ਬੈਠੇ ਆ ,,,
ਤੇਰੀ ਸੀ , ਤੇਰੀ ਰਹੁੰਗੀ , ਇਹ ਕਹਿ ਕੇ ਲੱਗੀਆਂ ਦਾ ਮੁੱਲ ਮੋੜ ਦੇ ਯਾਰਾ,
ਇੱਕ ਵਾਰੀ ਤੇ ਸਾਨੂੰ ਚੇਤੇ ਕਰਕੇ , ਤੂੰ ਵੀ ਆਪਣੀ ਸਹੁੰ ਤੋੜ ਦੇ ਯਾਰਾ.

678
ਇਕ ਪਲ ਵੀ ਜੇ ਯਾਦ ਨਾਂ ਕਰਾਂ ਤੇਨੂੰ
ਤਾਂ ਉਲਝ ਜਾਂਦੀ ਹਾਂ ਆਪਣਿਆਂ ਹੀ ਸਾਹਾਂ ਨਾਲ,
ਸਮਝ ਵਿੱਚ ਨਹੀਂ ਆਉਂਦਾ ਕਿ ਜਿੰਦਗੀ ਇਹਨਾਂ ਸਾਹਾਂ ਨਾਲ
ਹੈ ਜਾਂ ਤੇਰੀਆ ਯਾਦਾਂ ਨਾਲ ??

679
♥ ਅਸੀਂ ਤਾਂ ਬਸ ਆਪਣਿਆਂ ਦਾ ਸਹਾਰਾ ਮੰਗਿਆ ਸੀ,
ਧੁੰਦਲਾ ਹੀ ਸਹੀ ਇੱਕ ਸਿਤਾਰਾ ਮੰਗਿਆ ਸੀ,
ਰਾਤ ਵੀ ਦੇ ਗਈ ਸਾਨੂੰ ਤਾਂ ਯਾਰੋ ਦਗਾ ,
ਜਦ ਖਾਬਾਂ ਵਿੱਚ ਉਹਦਾ ਇੱਕ ਨਜ਼ਾਰਾ ਮੰਗਿਆ ਸੀ,

680
♥ ਗਮ ਲੁਕ ਗਏ ਨੇ ਸ਼ਾਇਦ ਮੁਸਕਾਨਾਂ ਦੇ ਉਹਲੇ--•
•--ਕੁਝ ਅਧੂਰੇ ਚਾਅ ਨੇ ਦਿਲ ਦੇ ਅਰਮਾਨਾਂ ਦੇ ਉਹਲੇ ♥

Pages: 1 ... 29 30 31 32 33 [34] 35 36 37 38 39 ... 45