June 30, 2024, 02:36:49 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 25 26 27 28 29 [30] 31 32 33 34 35 ... 45
581
ਕਿੰਨੀ ਖੂਬਸੂਰਤੀ ਨਾਲ ਕਤਲ ਕਰ ਦਿੱਤਾ ਓਹਨੇ ਮੇਰੇ ਸਭ ਅਰਮਾਨਾ ਨੂੰ
ਜਿਸਮ ਤੇ ਖਰੋਚ ਤੱਕ ਨਾ ਆਈ ਤੇ ਰੂਹ ਦਾ ਕਖ ਨਾ ਬਚਿਆ .

582
ਝੂਠ ਹੀ ਹਮੇਸ਼ਾ ਕਾਰਨ ਨਹੀਂ ਹੁੰਦਾ ਰਿਸ਼ਤੇ ਟੁੱਟਣ ਦਾ....
ਕੁੱਝ ਲੋਕ ਸੱਚ ਦਾ ਬੋਝ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ.....

583
ਅਸੀ ਇਕੱਲੇ ਆ ਤੇ ਕੀ ਹੋਇਆ,ਤੂੰ ਖੁਸ਼ ਵੱਸ ਨਾਲ ਰਕੀਬਾ ਦੇ....
ਸਾਨੂੰ ਤੇਰੇ ਉੱਤੇ ਦੋਸ਼ ਨਹੀ,ਅਸੀ ਮਾੜੇ ਆਂ ਯਾਰ ਨਸੀਂਬਾ ਦੇ..

584
ਓਹਨੂੰ ਵੇਖਕੇ ਕੋਲੋਂ ਲੰਘਦੀ , ਨੀਰ ਅਖੀਆਂ ਵਿਚੋਂ ਡੁਲ੍ਹ ਗਏ ....
ਜੋ ਕਹਿੰਦੇ ਸੀ ਨਹੀਂ ਭੁਲਾਂਗੇ ਨਾਂ ਤੇਰਾ , ਅੱਜ ਸ਼ਕਲ ਵੀ ਸਾਡੀ ਭੁੱਲ ਗਏ ....
ਲਗੀਆਂ ਤੋੜਨ ਨੂੰ ਦੇ ਨਾਂ ਮਜਬੂਰੀ ਦਾ , ਜੋ ਸੀ ਗਏ ਸੀ ਸਾਡੇ ਬੁਲ੍ਹ ਗਏ .....
ਅੱਜ ਵੇਖਿਆ ਘੁੰਮਦੇ ਜਦੋਂ ਕਿਸੇ ਹੋਰ ਨਾਲ , ਓਹਨਾ ਦੀ ਮਜਬੂਰੀ ਦੇ ਰਾਜ਼ ਵੀ ਖੁੱਲ ਗਏ..

585
ਤੇਰੇਆਂ ਖਿਆਲਾਂ ਵਿਚ ਪੱਕਾ ਡੇਰਾ ਲਾਉਣਾ ਏ,,
ਉਂਝ ਭਾਵੇਂ ਦੁਨੀਆਂ ਤੇ ਮੁੜ ਕੇ ਨਹੀ ਆਉਣਾ ਏ..
ਪਰ ਨੈਣਾਂ ਵਿਚੋਂ ਸਦਾ, ਹੰਝੂ ਬਣ ਵਗੇਂਗੀ,
ਅੱਖੋਂ ਹੋ ਜੂੰ ਓਹਲੇ,
ਪਰ ਦਿਲੋਂ ਕਿਵੇਂ ਕੱਢੇਂਗੀ..

586
ਜੇ ਜਿੰਦ ਵਾਰੀ ਜਾ ਸਕਦੀ ਸਭ ਤੋ,
ਤੇ ਕੱਲਾ ਏਸ ਦੁਨਿਆ ਚ ਰਹਿੰਦਾ ਕੌਣ
 ਜੇ ਯਾਰ ਮਿਲ ਜਾਦੇ ਏਥੇ ਸਭ ਨੂੰ,ਤਾ ਰੱਬ ਦੇ ਚਰਨੀ ਪੈਦਾ ਕੌਣ
ਜੇ ਸਿਰੇ ਚੜ ਜਾਦੀ ਯਾਰੀ ਸਭ ਦੀ,ਤਾ ਇਸ਼ਕ ਜੁਦਾਈਆ ਸਹਿਦਾ ਕੌਣ

587
ਕੌਣ ਕਰੇ ਇਤਬਾਰ ਕਿਸੇ ਤੇ, ਇਹ ਬੇਇਤਬਾਰੀ ਦੁਨੀਆ...
ਪੈਰ ਪੈਰ ਤੇ ਧੋਖੇ ਦਿੰਦੀ, ਇਹ ਜ਼ਾਲਮ ਸਾਰੀ ਦੁਨੀਆ....
ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ, ਆਪਨਾ ਆਪ ਗਵਾਉਣ ਤੋਂ ਪਹਿਲਾਂ...
ਅਸੀਂ ਬੇਸਮਝੇ ਦਿਲ ਲਾ ਕੇ, ਦਿਲ ਤੇ ਅੜੇ ਰਹੇ....
ਉਹ ਮੌਸਮ ਵਾਗੂੰ ਬਦਲ ਗਏ ਜੀ ਅਸੀਂ ਰੁੱਖਾਂ ਵਾਗੂੰ ਖੜੇ ਰਹੇ...

588
ਖੁਦ ਤੁਰ ਗਈ ਮੈਨੂੰ ਸਜਾ ਦੇ ਗਈ ,
ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ ,
ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀਂ ਸਕਦਾ,
ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ.

589
ਇਕ ਦਿਨ ਦਿਲ ਅੱਖੀਆਂ ਨੂੰ ਕਹਿੰਦਾ ਭਲਾ ਇਹ ਇਨਸਾਫ਼ ਕਿੱਥੇ ਦਾ,
ਲੜਦੀਆਂ ਤੁਸੀਂ ਤੇ ਫੜ ਲਿਆ ਮੈਨੂੰ ਦੱਸੋ ਇਹ ਦਸਤੂਰ ਕੀ ਕਹਿੰਦਾ,
ਅੱਖੀਆਂ ਕਹਿੰਦੀਆਂ ਸੁਣ ਵੇ ਦਿਲਾ ਭਲਾ ਤੂੰ ਕੀ ਸਾਨੂੰ ਕਹਿੰਦਾ,
ਅਸੀਂ ਤੇ ਯਾਰ ਨੂੰ ਨਾ ਵੇਖੀਏ ਪਰ ਸਾਨੂੰ ਤੂੰ ਹੀ ਟਿਕਣ ਨਾ ਦੇਂਦਾ

590
ਤੇਰੇ ਬਿਨਾਂ ਲੱਗਦਾ ਨਾ ਹੁਣ ਮੇਰਾ ਚਿੱਤ ਨੀ,
ਕਰਦੇ ਹੁੰਦੇ ਸੀ ਗੱਲਾਂ ਫੋਨ ਉੱਤੇ ਨਿੱਤ ਨੀ...

591
ਕੀ ਹੋਇਆ ਜੇ ਉਹ ਛੱਡਣ ਲੱਗੀ ਬਹੁਤ ਕੁਝ ਬੋਲ ਗਈ
ਆਖਿਰ ਰੁੱਖ ਤੋ ਟੁੱਟਣ ਲੱਗੇ ਪੱਤੇ ਵੀ ਤਾ ਖੜ-ਖੜ ਕਰਦੇ ਨੇ..

592
Love Pyar / ਸਾਡੀ ਮੰਨਦੀ ਨਾ ਹੀਰ
« on: December 21, 2011, 07:18:45 AM »
"ਸਾਡੀ ਮੰਨਦੀ ਨਾ ਹੀ" ਸਾਡੀ ਮਾੜੀ ਤਕਦੀਰ, ਸਾਡੀ ਮੰਨਦੀ ਨਾ ਹੀਰ,
ਕੋਈ ਫੜਦਾ ਨੀ ਪੱਲਾ, ਮੈ ਰਹਿ ਗਿਆ ਅੱਜ ਕੱਲਾ,
ਸਾਰੇ ਛੱਡ ਗਏ ਨੇ ਸਾਥ, ਕੰਮ ਨਾ ਆਏ ਪੂਜਾ-ਪਾਠ,
ਹੁਣ ਝੱਲਦਾ ਹਾ ਦੁੱਖ, ਮੁਖ ਮੋੜ ਗਏ ਨੇ ਸੁੱਖ,
ਫੱਟ ਇਸ਼ਕੇ ਦੇ ਸੀਵਾ, ਜ਼ਹਿਰ ਯੁਦਾਈ ਵਾਲਾ ਪੀਵਾ,
ਦੋਸ਼ ਕਿਸੇ ਨੂੰ ਕੀ ਦੇਣਾ, ਹੁਣ ਸਿੱਖਾ ਦੁੱਖ ਸਹਿਣਾ,
ਤੇਰੇ ਹੱਥ ਚ' ਨਾ ਹੀਰੇ, "נαтт" ਦੇ ਨਾਮ ਦੀ ਲਕੀਰ,
ਸਾਡੀ ਮਾੜੀ ਤਕਦੀਰ, ਸਾਡੀ ਮੰਨਦੀ ਨਾ ਹੀਰ

593
ਖਿੱਚ ਤੇਰੀ ਸੀ ਜੋ ਰੂਹ ਮੇਰੀ ਨੂੰ, ਉਹ ਘਟੀ ਨਹੀਂ,
ਨਿੱਤ ਨਜ਼ਰ ਤੇਰੀ ਫੋਟੋ ਤੇ ਜਾਣੋ ਹਟੀ ਨਹੀਂ,
ਦਿਲ ਮੰਗਦਾ ਖੈਰਾਂ ਤੇਰੀਆਂ ਜਦ ਵੀ ਰੱਬ ਧਿਆਉਂਦੇ ਹਾਂ,
ਤੂੰ ਆਵੇਂ ਸਾਨੂੰ ਬਹੁਤ, ਕੀ ਅਸੀਂ ਵੀ ਚੇਤੇ ਆਉਂਨੇ ਆਂ ????

594
ਜਿਉਦੇ ਯਾਰ ਦੇ ਦਿਲ ਨੂੰ ਦੁੱਖ ਦੇ ਕੇ ,
ਪਿੱਛੋ ਕਬਰ ਤੇ ਆਉਣਾ ਕੋਈ ਪਿਆਰ ਨਹੀ ,

595
ਦਿਨ,ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,
ਤੇ ਅਸੀਂ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,
ਲੋਕਾ ਨੇ ਤਾਂ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋਂ
ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ.

596
ਕਿਉਂ ਆਈ ਹੈ ਅੱਜ ਯਾਦ ਤੇਰੀ , ਸ਼ਾਇਦ ਕੋਈ ਦਿਨ ਖਾਸ ਹੈ
ਡਿੱਗਦੀ ਹੈ ਕੋਈ ਕੋਈ ਕਣੀ ਅੰਬਰੋਂ ,ਬੱਦਲਾਂ ਨੇ ਢੱਕਿਆ ਆਕਾਸ਼ ਹੈ

597
ਇਕ ਦਿਲ ਤੇ ਲੱਖ ਸਮਝਾਣ ਵਾਲੇ,
ਜੇ ਸਮਝ ਨਾ ਆਵੇ ਤਾਂ ਕੀ ਕਰੀਏ?,
ਦਰਦ ਦਿਲ ਦਾ ਹੋਵੇ ਤਾਂ ਸਹਿ ਲਈਏ,
ਜੇ ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ?

598
ਮੁੱਲ ਲੈ ਕੇ ਦਰਦ ਅਸੀ ਪੀੜਾ ਪਏ ਹਂਢਾਉਣੇ ਆ
ਉਹ ਕਿ ਜਾਣੇ ਜਿਦਗੀ ਨਾਲੌ ਵਧ ਕੇ ਉਸ ਨੂ੍ ਚਹੁਣੇ ਆ
ਦਿਲ ਤੌੜ ਗਈ ਉਹਦੀ ਕੌਈ ਮਜਬੂਰੀ ਹੌਣੀ ਆ
ਲਗਦਾ ਮੌਤ ਤੌ ਪਹਿਲਾ ਮੌਤ ਦੀ ਸਜਾ ਜਰੂਰੀ ਹੌਣੀ ਆ

ਸਾਂਹਾ ਦੇ ਵਿਚ ਸਾਂਹ ਲੈਂਦੀ ਸੀ ਮੇਰੇ ਜੋ
ਨੇੜੇ ਆਉਣ ਤੌ ਵੀ ਡਰਦੀ ਆ ਹੁਣ ਮੇਰੇ ਉਹ
ਉਹ ਕੀ ਜਾਣੇ ਉਸ ਬਿਨ ਜਿਦਗੀ ਮੇਰੀ ਅਧੂਰੀ ਹੌਣੀ ਆ
ਲਗਦਾ ਮੌਤ ਤੌ ਪਹਿਲਾ ਮੌਤ ਦੀ ਸਜਾ ਜਰੂਰੀ ਹੌਣੀ ਆ

ਖਾਹਸ਼ਾ ਦਾ ਮੈਂ ਉਹਦੇ ਲਈ ਇਕ ਮਹਿਲ ਬਣਾਇਆ ਸੀ
ਦੌਹਵਾ ਨੇ ਰਲ ਕੇ ਅਸੀ ਪਿਆਰ ਦਾ ਬੂਟਾ ਲਾਇਆ ਸੀ
ਫੁੱਲ ਮੁਰਝਾਉਣ ਦਾ ਕਾਰਨ ਸਾਡੀ ਦੂਰੀ ਹੌਣੀ ਆ
ਲਗਦਾ ਮੌਤ ਤੌ ਪਹਿਲਾ ਮੌਤ ਦੀ ਸਜਾ ਜਰੂਰੀ ਹੌਣੀ ਆ

ਕੀ ਉਲਾਂਭੇ ਦੇਣ ਦਾ ਫਾਇਦਾ ਉਹ ਤਾ ਮਣ ਸਮਝਾ ਕੇ ਬਹਿ ਗਈ ਆ
ਯਾਦ ਜਿਹੀ ਉਹਦੀ ਦਿਲ ਵਿਚ ਮੇਰੇ ਵਸ ਕੇ ਰਹਿ ਗਈ ਆ
ਕੀ ਉਲਾਂਭੇ ਦੇਣ ਦਾ ਫਾਇਦਾ ਉਹ ਤਾ ਮਣ ਸਮਝਾ ਕੇ ਬਹਿ ਗਈ ਆ
ਲਗਦਾ ਮੌਤ ਤੌ ਪਹਿਲਾ ਮੌਤ ਦੀ ਸਜਾ ਜਰੂਰੀ ਹੌਣੀ ਆ

599
♥ ♥ ♥ ♥ ♥ ਆਜਾ ਤੂੰ ਵਾਪਸ ਜਿੰਦਗੀ ਤੂੰ ਮੇਰੀ
ਤੇਰੇ ਬਿਨਾ ਜਿੰਦਗੀ ਅਧੂਰੀ ਹੈਂ ♥ ♥ ♥ ♥ ♥

600
ਦਿਲ ਚੀਰਨ ਦੀ ਰੁੱਤ ਹੁੰਦੀ
ਦਿਲ ਚੀਰ ਕੇ ਤੈਨੂੰ ਦਿਖਾ ਦੇਂਦੇ
ਕਤਰੇ ਕਤਰੇ ਅੰਦਰ ਲਿਖਿਆ ਨਾਮ ਤੇਰਾ
ਤੇਰੀਆਂ ਅੱਖਾਂ ਨਾਲ ਤੈਨੂੰ ਪੜਾ ਦਿੰਦੇ

Pages: 1 ... 25 26 27 28 29 [30] 31 32 33 34 35 ... 45