July 02, 2024, 11:24:58 AM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 23 24 25 26 27 [28] 29 30 31 32 33 ... 45
541
Love Pyar / ਦੁਖੀ ਹੌਣ ਦੇ 10 ਤਰੀਕੇ
« on: December 21, 2011, 08:11:05 AM »
1)ਬਿਨਾ ਮੰਗਿਆ ਸਲਾਹ ਦਿਤੀਆ
(2) ਬਿਨਾ ਕਾਰਨ ਝੁਠ ਬੌਲਣਾ
(3) ਦੇਰ ਨਾਲ ਸੌਣਾ, ਦੇਕ ਨਾ ਓਠਣਾ
(4) ਲੈਣ ਦੇਣ ਦਾ ਹਿਸਾਬ ਨਾ ਰਖਣਾ
(5 ਆਪਣੀ ਹਦ ਤੌ ਜਿਆਦਾ ਪੈਰ ਪਸਾਰਨਾ
(5 ਹਮੇਸ਼ਾ ਆਪਣੇ ਲਈ ਹੀ ਸੌਚਣਾ
(7) ਜਰੂਰਤ ਤੌ ਵਧ ਵਿਸ਼ਵਾਸ਼ ਕਰਨਾ
(8) ਕੌਈ ਵੀ ਕੰਮ ਸਮੇ ਸਿਰ ਨਾ ਕਰਨਾ
(9) ਬੀਤੇ ਸਮੇ ਦੇ ਸੁਖਾ ਨੂੰ ਯਾਦ ਕਰਨਾ
(10) ਆਪਣੀ ਕਹੀ ਗਲ ਨੂੰ ਹੀ ਸਹੀ ਕਹਿਣਾ

542
ਕਿਉਂ ਰਾਹ ਵੀ ਨੇ ਸੁੰਨ ਸਾਨ ਜਿਹੇ
ਕਿਉਂ ਉੱਜੜੇ-ਉੱਜੜੇ ਵੇਹੜੇ ਨੇ
ਕੀ ਵੱਖ ਮੈਥੋਂ ਮੇਰਾ ਯਾਰ ਹੋਇਆ
ਸਭ ਰੁੱਸੇ ਖੁਸੀਆਂ ਖੇੜੇ ਨੇ
ਇਹ ਨਾ ਹੱਸੇ ਨਾ ਬੋਲੇ ਕੁਝ, ਕਿਉਂ ਅੰਦਰੋ ਅੰਦਰੀ ਲੂਸ ਕਰੇ
ਅਰਬਾਂ ਦੀ ਵਿੱਚ ਅਬਾਦੀ ਦੇ ਦਿਲ ਕੱਲਾ ਕਿਉਂ ਮਹਿਸੂਸ ਕਰੇ▬▬►

543
Love Pyar / ਇੱਕ ਫੋਟੋ ਨੇ ਬੜਾ ਰਵਾਇਆ
« on: December 21, 2011, 08:08:34 AM »
ਇੱਕ ਫੋਟੋ ਨੇ ਬੜਾ ਰਵਾਇਆ,
ਕੱਚੇ ਘਰ ਦਾ ਚੇਤਾ ਆਇਆ…….

ਬਾਪੂ ਖੇਤਾਂ ਵਿੱਚ ਖਲੋਤਾ,
ਮੱਕੀ ਗੋਡ ਰਿਹਾ ਏ ਛੋਟਾ….

ਉਹੀ ਚਰੀ ਤੇ ਉਹੀ ਟੋਕਾ,
ਉਹੀ ਮੱਝੀਆਂ ਗਾਈਆਂ ਨੇ..

ਪਰਦੇਸਾਂ ਵਿੱਚ ਪਿੰਡ ਦੀਆਂ
ਕੁੱਝ ਤਸਵੀਰਾਂ ਆਈਆਂ ਨੇ_

544
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,
ਝੱਲੀ ਉਸ ਲੋਕਾਂ ਸਮਝ ਲਿਆ ,
ਕਿਸੇ ਹੀਰ ਪਿਆਸੀ ਸਮਝ ਲਿਆ,
ਸਭ ਚਹਿਰੇ ਦੀ ਹਾਸ ਤੇ ਚਲੇ ਗਏ ,
ਪਰ ਉਹ ਤਾਂ ਧੁਖਦੀ ਇੱਕ ਲੱਕੜ ਸੀ ਜੋ ਖੁਦ-ਅੰਦਰ ਰਹੀ ਸਾੜ ਸੀ,
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,………….!!!!!!!!

ਜੋਬਨ ਦੀ ਮੁਹੱਬਤ ਅਧੂਰੀ ਸੀ,
ਜਿਹਨਾ ਰੱਖਿਆ “ਲਾਸ਼” ਅਧੂਰੀ ਸੀ,
ਲੈ ਮੰਜੀ ਦਰ ਤੇ ਆ ਬਹਿੰਦੀ ,
ਉਸ ਮੁਹੱਬਤ ਪੂਰੀ ਹੋਣ ਦੀ ਆਸ ਸੀ,
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,………….!!!!!!!!

ਹਨੇਰੀ ਰਾਤ ਦੇ ਤੂਫਾਨ ਵਿੱਚ ਫੜ-ਫੜਾ ਰਹੀ ਮੋਮਬੱਤੀ ਸੀ,
ਲੋਕ-ਪਤੰਗਿਆਂ ਦਾ ਬਣੀ ਸਹਾਰਾ ਸੀ ਉਹ ਤਾਂ,
ਖੂਹ ਤੋਂ ਡੂਂਗੇ ਬੋਲਾਂ ਦਾ ਪਿਟਾਰਾ ਸੀ ਉਹ ਤਾਂ,
ਪੰਜਾਬੀ ਅਲਫਾਜਾਂ ਦੀ ਤੁਰਦੀ ਫਿਰਦੀ ਲਾਸ਼ ਸੀ,
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,………….!!!!!!!!

ਹੰਝੂਆਂ ਦਾ ਹੱਥ ਕਲਮ ਹੱਥ ਫੜਾ ਦਿੱਤਾ,
ਦੁੱਖਾਂ ਦੇ ਗੁਲਦਸਤੇ ਦੀ ਭੇਟ ਕਾਗਜ਼ ਨੂੰ ਚੜਾ ਕੇ,
ਜਦ ਸਫਿਆਂ ਦੀ ਪੰਡ ਗਈ ਸਿਰ ਤੋਂ ਨਾ ਸਹਾਰੀ ਸੀ,
ਤਾਂ ਵਾਰਿਸ ਸ਼ਾਹ ਨੂੰ ਮਾਰੀ ਆਵਾਜ਼ ਸੀ,
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,………….!!!!!!!!

545
ਜਿਥੇ ਗਰੀਬ ਸੜਕ ਤੇ ਸੁੱਤੇ ਨੇ,ਕਾਰਾਂ ਵਿਚ ਫਿਰਦੇ ਕੁੱਤੇ ਨੇ ,ਕਿਰਤੀ ਦੇ ਬੱਚੇ ਭੁੱਖੇ ਨੇ,
ਜਿਸ ਮੁਲਕ 'ਚ ਰਿਸ਼ਵਤਖੋਰੀ ਹੈ,ਜਿਥੇ ਚਲਦੀ ਸੀਨਾ ਜ਼ੋਰੀ ਹੈ,
ਜਿਥੇ ਔਰਤ ਕੁੱਟਦੀ ਰੋੜੀ ਹੈ, ਜਿਥੇ ਬੱਚੇ ਹੱਥ ਹਥੌੜੀ ਹੈ,
ਮੈਂ ਉਸ ਦੇਸ਼ ਦਾ ਵਾਸੀ ਹਾਂ, ਮੈਂ ਉਸ ਦੇਸ਼ ਦਾ ਵਾਸੀ ਹਾਂ।

ਜਿਥੇ ਸ਼ਰਮ ਨਹੀਂ ਸਰਕਾਰ ਨੂੰ, ਜਿਥੇ ਪੁਲਸ ਲਾਹੁੰਦੀ ਦਸਤਾਰਾਂ ਨੂੰ
ਨਾ ਹੱਕ ਮਿਲਣ ਹੱਕਦਾਰਾਂ ਨੂੰ, ਜਿਥੇ ਸਹੂਰਤ ਮਿਲੇ ਗੱਦਾਰਾਂ ਨੂੰ
ਜਿਥੇ ਨਿੱਤ ਘੁਟਾਲੇ ਹੁੰਦੇ ਨੇ, ਇਨਸਾਫ ਦੇ ਮੁੰਦਰ ਗੁੰਗੇ ਨੇ
ਗੱਦੀਆਂ ਤੇ ਬੈਠੇ ਗੁੰਡੇ ਨੇ, ਬੰਦ ਨਿਆਂ ਦੇ ਕੁੰਡੇ ਨੇ,
ਮੈਂ ਉਸ ਦੇਸ਼ ਦਾ ਵਾਸੀ ਹਾਂ, ਮੈਂ ਉਸ ਦੇਸ਼ ਦਾ ਵਾਸੀ ਹਾਂ...

546
ਕਦ ਨਿਭੀ ਆ ਕਖਾਂ ਦੀ ਹਵਾਵਾਂ ਦੇ ਨਾਲ
ਬੇਵਫਾਈ ਕਦ ਤੁਰੀ ਆ ਵਫਾਵਾਂ ਦੇ ਨਾਲ
ਅਸੀਂ ਵੀ ਕਦੀ ਅਸਮਾਨੋ ਤਾਰੇ ਤੋੜ੍ਹਨ ਦੀਆ ਗੱਲਾਂ ਕਰਦੇ ਸੀ
ਪਰ ਮੁਕਦਰ ਨਹੀ ਬਦਲਦੇ ਦੁਆਵਾਂ ਦੇ ਨਾਲ

547
ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ

ਇਹ ਮੱਲੋ ਜ਼ੋਰੀ ਵਹਿੰਦੇ ਨੇ

ਜੀਹਦੇ ਲੇਖੇ ਲਾਈ ਜ਼ਿੰਦਗਾਨੀ

ਉਹਨੂੰ ਲੱਭਣ ਨੂੰ ਕਹਿੰਦੇ ਨੇ

ਕੀ ਪਤਾ ਇਹਨਾਂ ਚੰਦਰਿਆ ਨੂੰ ਕਿ

ਉਹ ਅੱਜਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ

548
ਬੰਨ੍ਹ ਕੇ ਉਡਾਣ ਪੱਬਾਂ ਤੇ ਉਡਦਾ ਹਾਂ ਅਰਸ਼ਾਂ ਵਿਚ
ਬੱਦਲਾਂ ਚ ਰਲਮਿਲ ਛੁਪਦੀ ਹਵਾ ਜੇਹੀ ਸੀਤ ਹਾਂ

ਤੜ੍ਹਫਣਾ ਹੀ ਸੀ ਹਿੱਕ ਨੇ ਖੰਜ਼ਰ ਦੀ ਛਾਂ ਦੇ ਹੇਠ
ਸਾਹਾਂ ਚ ਪੁੰਗਰੀ ਆਸ ਦੀ ਮੁੱਕਦੀ ਜੇਹੀ ਚੀਸ ਹਾਂ

ਜੇ ਹੋਂਟਾਂ ਨੂੰ ਲਾਉਣਾ ਸੀ ਤਾਂ ਬੰਸਰੀ ਬਣਾ ਲੈਂਦਾ
ਕਿਉਂ ਨਾ ਇਹ ਸੋਚਿਆ ਮੈਂ ਕਿਹੜਾ ਸ਼ਰੀਕ ਹਾਂ

ਕਿਉਂ ਰੋਲਿਆ ਰਾਹਾਂ ਚ ਕਿਉਂ ਤੋੜ੍ਹਿਆ ਫੁੱਲ ਵਾਂਗ
ਜਿਹੜੇ ਲਾਰਿਆਂ ਤੇ ਤੈਂ ਰੱਖਿਆ ਮੈਂ ਓਹੀ ਤਾਰੀਖ ਹਾਂ

549
ਜੇ ਖਾਂਦਾ ਹੈ ਕੋਈ ਰੋਟੀ ਇੱਜ਼ਤ ਦੀ .....
ਉਸ ਨੂੰ ਸੜਕ ਤੇ ਲਿਆ ਕੇ ਬੜੇ ਖੁਸ਼ ਨੇ......
ਜੇ ਕੋਈ ਦੋ ਦਿਲ ਇੱਕ ਹੋ ਜਾਣ ਤਾਂ ....
ਉਹਨਾ ਚ ਦਰਾਰ ਪਾ ਕੇ ਬੜੇ ਖੁਸ਼ ਨੇ......

550
Love Pyar / ਹਾਂ ਮਾਲਕ ਉਜੜੇ ਰਾਵਾਂ ਦੇ
« on: December 21, 2011, 08:02:40 AM »
ਹਾਂ ਮਾਲਕ ਉਜੜੇ ਰਾਵਾਂ ਦੇ,ਆਬਾਦ ਕਰਨ ਦੀ ਲੋੜ ਨਹੀਂ
ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ

551
Love Pyar / ਕੀੜੀ ਦਾ ਆੱਟਾ ਡੁੱਲ ਗਿਆ
« on: December 21, 2011, 08:01:59 AM »
ਜਦੋਂ ਨਿੱਕੇ ਹੁੰਦੇਆਂ ਡਿਗਦੇ ਸੀ,
ਮਾਂ ਨੇ ਭੱਜ ਕ ਚੁਕਣਾ ਤੇ ਕਹਣਾ,
ਓਹ ਦੇਖ ਕੀੜੀ ਦਾ ਆੱਟਾ ਡੁੱਲ ਗਿਆ
ਔੱਜ ਮਾਂ ਮੰਜੇ ਤੇ ਡਿੱਗੀ ਹੈ,
ਤੇ ਸਾਨੂੰ ਓਸ ਦਾ ਚੇਤਾ ਹੀ ਭੁਲ ਗਿਆ...!!!

552
ਸੱਦਿਆ ਗਿਆ ਉਸਦੀ ਮਹਿਫਲ 'ਚ ਪਰ ਬੁਲਾਇਆ ਕਿਸੇ ਨਾ,,,,,,,
ਮਾਸੂਮਾਂ ਵਾਂਗ ਸਲਾਮ ਕਰ ਕੇ ਬਹਿ ਗਏ ਪਰ ਸਿਰ ਝੁਕਾਇਆ ਕਿਸੇ ਨਾ,,,,
ਪਹਿਲੀ ਵਾਰ ਜਦ ਪੇਸ਼ ਹੋਏ ਅਦਾਲਤ ਉਸਦੀ 'ਚ,,,,,,,
ਕੈਦ ਕਰ ਲਿਆ,ਤਰੀਕ ਨਾ ਪਾਈ,ਮੁਕੱਦਮਾ ਚਲਾਇਆ ਕਿਸੇ ਨਾ,,,,,,

553
Love Pyar / ਮੇਰੇ ਹੰਜੂ ਛਿਪਾ ਦਿੱਤੇ
« on: December 21, 2011, 07:59:45 AM »
ਕੁਦਰਤ ਵੀ ਅੱਜ ਕਿਸਮਤ ਦੇ ਨਾਲ ਰਲ ਗਈ...
ਪਹਿਲਾਂ ਹਵਾ ਨੇ ਉਹਦੇ ਕਦਮਾ ਦੇ ਨਿਸ਼ਾਨ ਮਿਟਾ ਦਿੱਤੇ...
ਫੇਰ ਬਾਰਿਸ਼ ਨੇ ਉਹਦੇ ਸਾਹਮਣੇ....... ਮੇਰੇ ਹੰਜੂ ਛਿਪਾ ਦਿੱਤੇ..

554
ਅਸਾਂ ਤਾਂ ਜਵਾਨੀ ਵਿਚ ਏਹੋ ਕੁਝ ਵੇਖਿਆ ,
ਆਪੇ ਦਿਲ ਬਾਲਿਆ ਤੇ ਆਪੇ ਬਹਿ ਕੇ ਸੇਕਿਆ

555
♥ ਜ਼ਿੰਦਗੀ ਦੇ ਵਿੱਚ ਕਿੰਨੀਆਂ ਹੀ ਆਈਆਂ ਸੀ ਹਨੇਰੀਆਂ___,
ਸਦਾ ਬਚਦੇ ਰਹੇ ਹਾਂ ਮਾਲਕਾ ਰਹਿਮਤਾਂ ਸੀ ਤੇਰੀਆਂ__,
ਹੁਣ ਵੀ ਆਪਣਾ ਹੱਥ ਸਦਾ ਮੇਰੇ ਸਿਰ ਤੇ ਰੱਖੀਂ___,
ਕੋਈ ਵੀ ਨਾ ਰੋਵੇ ਮੇਰੀ ਮੌਤ ਤੇ___,
ਕੁਝ ਇਸ ਤਰਾਂ ਦੁਨੀਆਂ ਤੋਂ ਮੈਨੂੰ ਚੁੱਕੀਂ ♥

556
Love Pyar / ਹਵਾ ਨਾਲ ਸਲਾਵਾਂ ਕਰਦੇ ਨੇ
« on: December 21, 2011, 07:53:55 AM »
ਮੈ ਦੀਵਾ ਲੱਗਦਾ ਜਿਨਾਂ ਨੂੰ,, ਮੇਰੇ ਸੂਰਜ ਬਨਣ ਤੋਂ ਡਰਦੇ ਨੇ ,
ਇਹਨੂੰ ਕਿਸੇ ਤਰੀਕੇ ਗੁੱਲ ਕਰੀਏ,, ਹਵਾ ਨਾਲ ਸਲਾਵਾਂ ਕਰਦੇ ਨੇ ...

557
ਰੇਤ ਦੇ ਘਰ ਬਣਾ ਕੇ ਲਹਿਰਾ ਨਾਲ ਪਿਆਰ ਨਾ ਕਰੀ__

ਇਹ ਤਾਂ ਮਿਲਣ ਆਈਆਂ ਵੀ ਘਰ ਉਜਾੜ ਦਿੰਦੀਆ ਨੇ__

558
Love Pyar / ਦਿਲਾ ਛੱਡ ਵੇ ਗਿਲਾ ਕਰਨਾ
« on: December 21, 2011, 07:52:43 AM »
‎"ਦਿਲਾ ਛੱਡ ਵੇ ਗਿਲਾ ਕਰਨਾ ......
ਸੋੰਹਾ ਖਾ ਕੇ ਮੁਕਰੇ ਯਾਰਾਂ ਦਾ"................

559
Love Pyar / ਰੇਲ ਦੀਆਂ ਲਾਇਨਾ
« on: December 21, 2011, 07:52:07 AM »
ਕੀ ਪਤਾ ਸੀ ਆਪਣਾ ਮੇਲ ਇਹਨਾ ਰੇਲ ਦੀਆਂ ਲਾਇਨਾ ਵਾਂਗ ਹੋਵੇਗਾ
ਨਾ ਵਿਛੜ ਸਕਦੇ ਹਾ ਨਾ ਮਿਲ ਸਕਦੇ ਹਾ ਇਹੀ ਗਲ ਚੇਤੇ ਕਰ ਦਿਲ ਰੋਵੇਗਾ

560
ਕਦੇ ਅਜਨਬੀ ਦਾ ਸਾਥ ਵੀ ਲਗਦਾ ਚੰਗਾ,ਕਦੇ ਆਪਣੇ ਵੀ ਲਗਦੇ ਬੇਗਾਨੇ ਜੇਹੇ
ਕਦੇ ਮੰਗਦਾ ਦਿਲ ਇਕ ਹੋਰ ਜੀਵਨ ਕਦੇ ਇਹ ਵੀ ਮਿਟਾਉਣ ਨੂੰ ਜੀ ਕਰਦਾ

Pages: 1 ... 23 24 25 26 27 [28] 29 30 31 32 33 ... 45