June 30, 2024, 11:02:29 AM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 11 12 13 14 15 [16] 17 18 19 20 21 ... 45
301
Love Pyar / ਤੇਰੀ ਯਾਦ
« on: January 03, 2012, 01:05:06 AM »
ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ.
ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ,
ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ.
ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ,
ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ.
ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ,
ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ.
ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ,
ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ.
ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਤੇਰੇ ਪਿਆਰ ਦਾ ਚਿਰਾਗ,
ਮੇਰੇ ਗੀਤ ਗੂੰਜਦੇ ਰਹਿਣਗੇ,ਭਾਂਵੇ ਆਪਣੇ ਸ਼ਹਿਰ 'ਚ ਨਾ ਹੋਵਾਂਗਾ ਮੈਂ.

302
Love Pyar / ਅੱਜ ਫੇਰ ਦਿਲ ਗਰੀਬ
« on: January 03, 2012, 01:04:39 AM »
ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ
ਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ

ਮੁਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ
ਪੀੜਾਂ ਚ਼ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ

ਕਾਗ਼ਜ ਦੀ ਕੋਰੀ ਰੀਝ ਹੈ ਚੁਪ ਚਾਪ ਵੇਖਦੀ
ਸ਼ਬਦਾਂ ਦੇ ਥਲ ਚ ਭਟਕਦਾ ਗੀਤਾਂ ਦਾ ਕਾਫ਼ਲਾ

ਟੁਰਨਾ ਮੈਂ ਚਾਹੁੰਦਾ ਪੈਰ ਵਿਚ ਕੰਡੇ ਦੀ ਲੈ ਕੇ ਪੀੜ
ਦੁਖ ਤੋਂ ਕਬਰ ਤੱਕ ਦੋਸਤਾ ਜਿੰਨਾ ਵੀ ਫਾਸਲਾ

ਆ ਬਹੁੜ 'ਸ਼ਿਵ' ਨੂੰ ਪੀੜ ਵੀ ਹੈ ਕੰਡ ਦੇ ਚਲੀ
ਰਖੀ ਸੀ ਜਿਹੜੀ ਉਸ ਨੇ ਮੁਦਤ ਤੋਂ ਦਾਸਤਾਂ

303
ਫੋਨ ਰਾਤ ਨੂੰ busy ਹੋਉ ਜਦ ਮੰਮੀ ਮਾਰੂ bell ਕੁੜੇ...
ਏਸੇ ਕਰਕੇ 1 ਦੀ ਥਾਂ ਤੇ ਦੋ ਦੋ ਰੱਖੇ cell ਕੁੜੇ ..
ਪੜਨਾ ਲਿਖਣਾ ਕਿਹਨੇ ਫੋਨ ਤੇ ਲੱਗੀਆਂ ਰਹਿੰਦੀਆਂ ਨੇ ..
ਮਾੜੇ ਵੱਜਦੇ ਕਾਕੇ ਪੰਗੇ ਕੁੜੀਆਂ ਲੈਂਦੀਆਂ ਨੇ

304
ਦੋਸਤੋ ਦੁਨੀਆ ਵਿੱਚ ਕੁਝ ਕਰਨ ਲਈ ਆਏ ਹਾਂ ਕਰਕੇ ਹੀ ਜਾਵਾਂਗੇ
ਜਿੰਨੀ ਮਰਜ਼ੀ ਮਿਹਨਤ ਮੁਸ਼ਕਤ ਕਰਨੀ ਪਵੇ
ਗੱਡੀ ਤਾਂ ਚਡ਼੍ਹਕੇ ਹੀ ਜਾਵਾਂਗੇ
ਪਹਿਲੇ ਦਰਜੇ ਦੇ ਬਾਰੇ ਵਿੱਚ ਸੋਚਿਆ ਹੈ ਮਰ ਕੇ ਨਹੀਂ ਜਿਉਂਦੇ ਹੀ ਪਾਵਾਂਗੇ
ਅਸੀ ਹਸਤਾਖ਼ਰ ਅਸਮਾਨਾਂ ਤੇ ਕਰਨ ਬਾਰੇ ਸੋਚਦੇ ਹਾਂ ਕਰਕੇ ਹੀ ਜਾਵਾਂਗੇ।

305
ਕਦੀ ਡੁੱਬਦੇ ਰਹੇ, ਕਦੀ ਤਰਦੇ ਰਹੇ
ਇੰਝ ਪੀੜਾਂ ਸਫਰ ਦੀਆਂ ਕਰਦੇ ਰਹੇ

ਜ਼ਿੰਦਗੀ ਨੂੰ ਦਾਅ ਤੇ ਲਾਉਣ ਪਿੱਛੋਂ
ਕਦੀ ਜਿੱਤਦੇ ਰਹੇ ਕਦੀ ਹਰਦੇ ਰਹੇ
...
ਆਸਾਂ ਦੇ ਜੋ ਤਾਜ-ਮਹਲ ਸੀ ਉਸਾਰੇ
ਕੁਝ ਢਹਿੰਦੇ ਰਹੇ ਕੁਝ ਖਰਦੇ ਰਹੇ

ਜਦ ਵੀ ਪੁੱਛੀ ਆਣ ਮੌਤ ਨੇ ਰਜ਼ਾਮੰਦੀ
ਅਸੀਂ ਹਾਮੀ ਜੀਣ ਲਈ ਭਰਦੇ ਰਹੇ

ਆਪਣੀ ਆਪ ਘੜੀ ਤਕਦੀਰ ਉੱਤੇ
ਕਦੀ ਮਾਣ ਕੀਤਾ ਕਦੀ ਡਰਦੇ ਰਹੇ

306
Love Pyar / Sadi Laash Hove
« on: January 03, 2012, 12:41:55 AM »
Sanu Pyar Vich Is Kadar Trsaya Usne,
Rabb Kre Ena Pyar Usnu V Kash Hove,
Fer Lagiye Usnu Jaan To Pyare Asi,
Par Sadi Ik Jhalak Na Usde Aas Pas Hove,
Rove Oh V Dilon Majbur Ho K,
Tan Pyar Sade Da Usnu Ehsas Hove,
Thak Haar K Oh V Mange Dil Sada,
Te Ohde Kdma De Vich Sadi LAASH Hove,

307
Love Pyar / ਮੇਰੇ ਨਰਮ ਪਟੋਲੇ ਦੀ
« on: January 03, 2012, 12:41:20 AM »
ਪੈੜ ਜੋ ਦੱਬਦੇ ਰਿਹੰਦੇ ਨੇ ਮੇਰੇ ਨਰਮ ਪਟੋਲੇ ਦੀ,
ਨੱਕ ਨਾਲ ਜੀਭ ਲਵਾਦੂੰ ਮੈ ਲੰਡਰਾਂ ਦੇ ਟੋਲੇ ਦੀ,

308
ਔਕੜਾਂ ਨੂੰ ਦੇਖ ਕੇ ਜਦ ਵੀ ਮੁਸਕੁਰਾਂਦਾ ਹਾਂ ਮੈਂ,
ਮੰਜ਼ਿਲਾਂ ਦੇ ਹੋਰ ਨੇੜੇ ਖੁਦ ਨੂੰ ਪਾਂਦਾ ਹਾਂ ਮੈਂ,
ਕਾਲੀਆਂ ਰਾਤਾਂ ਨੂੰ ਜਦ ਵੀ ਦਿਲ ਨਹੀਂ ਲਗਦਾ ਮੇਰਾ,
ਮਹਿਕੀਆਂ ਘੜੀਆਂ ਨੂੰ ਕੋਲ ਫਿਰ ਬੁਲਾਂਦਾ ਹਾਂ ਮੈਂ,

309
ਲੰਗਰ ਚ ਬੈਠੇ ਤੇਰੇ ਖੁਆਬਾਂ ਵਿੱਚ ਖੁੱਭ ਗਏ,
ਨਵੇਂ ਨਵੇਂ ਤੇਰੇ ਬਾਰੇ ਖਿਆਲ ਕਿੱਥੋਂ ਸੁੱਝ ਗਏ,
ਘਰੇ ਖਾਂਦਾ ਸੀ ਮੈਂ 4-5 ਰੋਟੀਆਂ ਨੀ 10-12 ਕਿਵੇਂ ਖਾ ਗਿਆ,
ਪਹਿਲੀ ਮਸਾਂ ਸੀ ਮੁਕਾਈ ਮਰ ਜਾਣੀਏਂ ਨੀ ਬਾਬਾ ਦਾਲ ਹੋਰ ਪਾ ਗਿਆ,

310
ਉਮਰ ਦੇ ਇਕ ਸਿੱਕੇ ਚੋ ਬੇਵਜਾ ਚਵਾਨੀ ਚਲੀ ਗਈ,
ਜਿਸ ਰੁੱਤੇ ਸੀ ਪਿਆਰ ਦੇ ਫੁੱਲ ਖਿੜਦੇ ਉਹ ਰੁੱਤ ਮਸਤਾਨੀ ਚਲੀ ਗਈ,
ਕਰਕੇ ਅੜੀਆ ਬੇਕਾਰ ਦੀਆ ਤੂੰ ਕੀ ਖੱਟਿਆ ਮੈ ਕੀ ਖੱਟਿਆ,
ਤੇਰਾ ਵੀ ਜੋਬਨ ਬੀਤ ਗਿਆ ਮੇਰੀ ਵੀ ਜਵਾਨੀ ਚਲੀ ਗਈ,

311
Love Pyar / ਘਬਰਾਉਦਾ ਹੋਣਾ
« on: January 03, 2012, 12:39:15 AM »
ਮੇਰੀਆ ਸ਼ਰਾਰਤਾ ਦਾ ਚੇਤਾ ਜਦੋ ਆਉਦਾ ਹੋਣਾ,
ਵੇਖ ਵੇਖ ਰਾਹ ਮੇਰਾ ਦਿਲ ਘਬਰਾਉਦਾ ਹੋਣਾ,
ਹੁੰਦਾ ਹੋਉ ਸੂਰਜ ਸ਼ਾਮੀ ਜਦੋ ਲੈਣ ਵਾਲਾ,
ਨੀ ਲੱਭਦੀ ਤਾ ਹੋਏਗੀ ਕੋਈ ਜਾਨ ਜਾਨ ਕੈਣ ਵਾਲਾ,

312
Love Pyar / Photostate ਕਰਕੇ DiL ਦਿੳ
« on: January 03, 2012, 12:38:28 AM »
ਜੇ ਕਿਸੇ ਦਾ ਲੈਣਾ DiL,
ਜੇ ਕਿਸੇ ਨੂੰ ਦੇਣਾ DiL,
ਗੱਲ ਕਦੇ ਨਾ ਗੋਲ ਮੋਲ ਰੱਖੋ,
ਪਰ Photostate ਕਰਕੇ DiL ਦਿੳ,
ਅਸਲੀ Copy ਆਪਣੇ ਕੋਲ ਰੱਖੋ,

313
Love Pyar / ਨੀ ਦੱਸ ਕਿਵੇ ਮਿਲੇਗੀ
« on: January 03, 2012, 12:37:45 AM »
ਜਦੋ ਮੈ ਦੁਨੀਆਂ ਤੋ ਜਾਵਾ ਨੀ,
ਮੁੜ ਕਿਹੜੀ ਜੂਨੇ ਆਵਾਂ ਨੀ,
ਇਹ ਦੁਨੀਆਂ ਤੋ ਦੂਰ ਕਿਤੇ ਕਿੰਝ ਹੋਣਗੇ ਮੇਲ ਦੁਬਾਰਾ ਨੀ,
ਦੱਸ ਕਿਵੇ ਮਿਲੇਗੀ,
ਮੈ ਰੁੱਖ ਬਣਾ ਕੇ ਤਾਰਾਂ ਨੀ ਕਿੰਝ ਹੋਣਗੇ ਮੇਲ ਦੁਬਾਰਾ,
ਨੀ ਦੱਸ ਕਿਵੇ ਮਿਲੇਗੀ,
ਨੀ ਦੱਸ ਕਿਵੇ ਮਿਲੇਗੀ,

314
Love Pyar / ਵਾਅਦੇ ਕੀਤੇ ਸੱਜਣਾਂ ਨੇ
« on: January 03, 2012, 12:36:54 AM »
ਜੌ ਵਾਅਦੇ ਕੀਤੇ ਸੱਜਣਾਂ ਨੇ ਅੱਜ ਸਾਰੇ ਲਾਰੇ ਹੌ ਗਏ ਨੇ,
ਜਿੰਦ ਜਾਨ ਸਾਨੂੰ ਨੂੰ ਕਹਿਣ ਵਾਲੇ ਹੁਣ ਗੈਰਾਂ ਵੱਲ ਖਲੌ ਗਏ ਨੇ,
ਜਿਹੜੇ ਦੁੱਖ ਨਾ ਸਾਡਾ ਜਰਦੇ ਸੀ ਉਹੀ ਦੁੱਖਾਂ ਵਿੱਚ ਪਰੌ ਗਏ ਨੇ,
ਰਾਤਾਂ ਤਾ ਕਾਲੀਆ ਹੁੰਦੀਆ ਨੇ ਸਾਡੇ ਦਿਨ ਵੀ ਕਾਲੇ ਹੌ ਗਏ ਨੇ ,

315
Love Pyar / ਖੱਤ ਲਿਖਿਆ ਯਾਰ ਨੂੰ
« on: January 03, 2012, 12:36:22 AM »
ਖੱਤ ਲਿਖਿਆ ਯਾਰ ਆਪਣੇ ਨੂੰ,
ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ,
ਉਂਗਲ ਵੱਡ ਕੇ ਕਲਮ ਤਿਆਰ ਕੀਤੀ,
ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ,
ਖੂਨ ਆਪਣੇ ਜਿਗਰ ਦਾ ਕੱਢ ਕੇ,
ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ,
ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ,
ਅਸੀਂ ਹੰਝੂਆਂ ਦਾ ਤੁਪਕਾ ਵਿੱਚ ਰਲਾ ਦਿੱਤਾ,
ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ,
ਪਰ ਸਾਨੂੰ ਤੇਰੀ ਯਾਦ ਨੇ ਤੜਪਾ ਦਿੱਤਾ

316
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ,
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ,
ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ,
ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ,
ਰੋਕ ਸਕਦਾ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ,
ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ,
ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ,
ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ,
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ,
ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ,

317
Love Pyar / ਪਿਆਰ ਚਲਦਾ ਸਦਾ ਯਕੀਨ ਉੱਤੇ
« on: January 03, 2012, 12:34:51 AM »
ਕੀਤਾ ਪਿਆਰ ਜੇ ਆਪਣੇ ਸੱਜਣ ਨੂੰ,
ਦੀਦ ਆਪਣੀ ਲਈ ਕਦੇ ਤਰਸਾਈ ਦਾ ਨੀ,
ਪਿਆਰ ਚਲਦਾ ਸਦਾ ਯਕੀਨ ਉੱਤੇ,
ਪੈਰ ਪੈਰ ਤੇ ਯਾਰ ਅਜਮਾਈ ਦਾ ਨੀ,

318
ਅਸੀ ਵਫ਼ਾਦਾਰ ਨੂੰ ਬੇਵਫ਼ਾ ਨਈ ਕਹਿ ਸਕਦੇ,
ਕੋਈ ਓੁਸ ਨੂੰ ਮਾੜਾ ਆਖਦੇ ਵੇ ਨਈ ਸੇਹ ਸਕਦੇ,
ਸਾਡੇ ਲੇਖਾ ਦੇ ਵਿਚ ਲਿਖਈਓ ਕੋਈ ਦੂਰੀ ਹੋਣੀ ਹੈ,
ਓੁਸ ਦੀ ਵਿ ਕੋਈ ਮਜਬੂਰੀ ਹੋਣੀ ਹੈ.........

319
Love Pyar / ਤਾਰੇ ਟੁੱਟਦੇ ਨੂੰ ਵੇਖ
« on: January 03, 2012, 12:33:36 AM »
ਛੱਡ ਜਾਣ ਵਾਲੀ ਰੋਗ ਉਮਰਾ ਦੇ ਲਾ ਗਈ,
ਤਾਰੇ ਟੁੱਟਦੇ ਨੂੰ ਵੇਖ ਟੁੱਟੀ ਯਾਰੀ ਯਾਦ ਆ ਗਈ,

320
♥ ਇਹ ਅੱਲੜ ਜਵਾਨੀ ਲਾਟ ਜਿਹੀ ♥
♥ ਤੇ ਫੁੱਲਾ ਤੌਂ ਵੀ ਸੋਹਲ ਚੰਨਾ ♥
♥ ਅਸੀਂ ਜਿੰਦ ਲਾਈ ਤੇਰੇ ਲੇਖੇ ਵੇ ♥
♥ ਨਾ ਜਾਈਂ ਪੈਰਾ ਦੇ ਵਿੱਚ ਰੋਲ ਚੰਨਾ ♥

Pages: 1 ... 11 12 13 14 15 [16] 17 18 19 20 21 ... 45