ਸ਼ਹਿਰ ਨਕੋਦਰ ਵਿਚ ਲਾਇਆ ਤੁਸੀਂ ਡੇਰਾ ,
ਕੀਤੀ ਮਿਹਰ ਐਸੀ ਦੂਰ ਹੋਇਆ ਸਭ ਹਨੇਰਾ ,
ਨਾ ਕੋਈ ਜਾਤ ਤੇ ਨਾ ਤੁਸੀਂ ਕੋਈ ਉਮਰ ਪਛਾਣੀ,,
ਹਰ ਇਨਸਾਨ ਦੇ ਅੰਦਰ ਬਸ ਤੇਰਾ ਹੈ ਵਸੇਰਾ ,
ਤੇਰੇ ਦਰ ਆ ਸਭ ਖ਼ਤਮ ਜੋ ਕਰੀਏ ਮੇਰਾ -ਮੇਰਾ
ਪੈ ਜਾਵੇ ਇੱਕ ਨਜਰ ਸਵੱਲੀ ਹੋ ਜਾਵੇ ਚੰਗੇਰਾ ,
ਜਦ ਤੱਕ ਸਲਾਮਤ ਚੰਨ -ਸੂਰਜ -ਧਰਤੀ - ਪਾਣੀ ,
ਤੇਰੀ ਰਹਿਮਤ ਨਾਲ ਫੁੱਲ ਟਹਿਕੇ ਬਣ ਨਵਾਂ ਨਵੇਰਾ,
ਸਾਈ ਲਾਡੀ ਸ਼ਾਹ ਫੱਕਰਾਂ ਨੇ ਪਾਇਆ ਹੈ ਫੇਰਾ ,,
ਇੱਕ ਵਾਰ ਹੱਥ ਧਰਿਆ ਹਮੇਸ਼ਾ ਚੰਗਾ ਹੀ ਹੋਣਾ ਤੇਰਾ ,
ਹੁਣ ਹੋ ਗਿਆ ਕਰੀਬ ਮੇਰੇ ਜੋ ਪੈਂਡਾ ਸੀ ਕਦੇ ਲੰਮੇਰਾ ,
ਭੁੱਲ ਬਖਸਾ ਤਾਂ ਜੋ ਚੰਗਾ ਆਵੇ ਅਗਲਾ ਸਵੇਰਾ