ਬਾਪੂ ਦੇ ਮੋਢਿਆਂ ਤੇ
ਬਹਿ ਕਦੇ ਗੋਡਿਆਂ ਤੇ,
ਕਰਦੇ ਹੁੰਦੇ ਸੀ ਝੂਟੇ-ਮਾਟੇ,
ਕਿੰਨੀ ਹੋਵੇ ਮਜਬੂਰੀ
... ਕਰਦੇ ਸੀ ਇਛਾ ਪੂਰੀ
ਜਰਦੇ ਸੀ ਭਾਵੇਂ ਕਈ ਘਾਟੇ,
ਬਾਪੂ ਦੇ ਮੋਢਿਆਂ ਤੇ............. ............... ........
ਉਂਗਲੀ ਫੜ੍ਹ ਕੇ
ਸਾਈਕਲ ਤੇ ਚੜ ਕੇ,
ਜਾਂਦੇ ਸੀ ਜਦੋਂ ਘਰਾਟੇ,
ਹੁਣ ਚੇਤੇ ਆਉਂਦੇ ਓਹ ਦਿਨ
ਪਰਦੇਸ ਵਿਚ ਬਾਪੂ ਬਿਨ,
ਜਦੋਂ ਛਡ ਜਾਂਦੇ ਲੋਕ ਅਧਵਾਟੇ,
ਬਾਪੂ ਦੇ ਮੋਢਿਆਂ ਤੇ............. ...............
ਜੇ ਨਾ ਜਵਾਨ ਹੁੰਦਾ
ਨਾ "ਪਰੇਸ਼ਾਨ ਹੁੰਦਾ,
ਮੈਂ ਵਾਂਗ ਨਾ ਤੀਰ ਹੁੰਦਾ
ਨਾ ਬਾਪੂ ਕਮਾਨ ਹੁੰਦਾ ,
ਨਾ ਵ੍ਹਰਦੇ ਵਿਛੋੜੇ ਦੇ ਛਰਾਟੇ,
ਬਾਪੂ ਦੇ ਮੋਢਿਆਂ ਤੇ
ਬਹਿ ਕਦੇ ਗੋਡਿਆਂ ਤੇ,
ਕਰਦੇ ਹੁੰਦੇ ਸੀ ਝੂਟੇ -ਮਾਟੇ..........