ਦਿਲਾਂ ਦੀਆਂ ਮਹਿਫਲਾਂ ਸਜਾਉਣ ਵਾਲਾ ਕੋਈ ਨਾ,
ਦੋ ਪਲ ਹੱਸ ਕੇ ਬੁਲਾਉਣ ਵਾਲਾ ਕੋਈ ਨਾ,
ਬੁੱਲੀਆਂ ਤੋਂ ਹਾਸੇ ਖੋਹਣਾ ਆਦਤ ਏ ਜੱਗ ਦੀ,
ਰੌਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ,
ਪਿੱਠ ਪਿੱਛੇ ਕਰਨੀ ਬੁਰਾਈ ਆਉਂਦੀ ਸਭ ਨੂੰ,
ਗੱਲਾਂ ਮੂੰਹ 'ਤੇ ਸੱਚਿਆਂ ਸੁਨਾਉਣ ਵਾਲਾ ਕੋਈ ਨਾ,
ਚੜਿ੍ਆ ਨਕਾਬ ਹੋਇਆ ਹਰ ਇਕ ਚਹਿਰੇ 'ਤੇ,
ਝੂਠ ਛੱਡ ਸੱਚ ਅਪਨਾਉਣ ਵਾਲਾ ਕੋਈ ਨਾ,
ਮਾੜਾ ਕਹਿਣਾ ਕਿਸੇ ਨੂੰ ਆਸਾਨ ਬੜਾ ਹੁੰਦਾ ਏ,
ਪਰ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ,
ਵਸਦਿਆਂ ਘਰਾਂ ਨੂੰ ਉਜਾੜਨਾ ਕੀ ਔਖਾ ਏ,
ਉਜੜੇ ਨੂੰ ਦੋਸਤੋ ਵਸਾਉਣ ਵਾਲਾ ਕੋਈ ਨਾ,
ਆਪਣੇ ਲਈ ਜਿਊਂਦਾ ਅੱਜ ਹਰ ਕੋਈ ਜੱਗ 'ਤੇ,
ਗੈਰਾਂ ਲਈ ਜ਼ਿੰਦਗੀ ਜਿਊਣ ਵਾਲਾ ਕੋਈ ਨਾ,
ਖੌਰੇ ਕਿਹੜੇ ਰਾਹ ਤੁਰ ਪਿਆ ਜੱਗ ਇਹ,
ਰਾਹ ਇਹ ਨੂੰ ਸੱਚ ਦਾ ਵਿਖਾਉਣ ਵਾਲਾ ਕੋਈ ਨਾ,