ਨਵੀਂ-ਨਵੀਂ ਕੁੜੀ ਕਾਲਜ ਲਾਈ,
ਮਾਪਿਆਂ ਉਸ ਨੂੰ ਗੱਲ ਸਮਝਾਈ,
ਮਨ ਲਾ ਕੇ ਧੀਏ ਕਰੀਂ ਪੜਾਈ,
ਐਨਾ ਸਾਡਾ ਕਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ,
ਅੱਜ-ਕੱਲ ਮੁਡਿਆਂ ਤੋਂ,
ਅੱਲੜ ਉਮਰ ਹੈ ਅਜੇ ਕਵਾਰੀ,
ਕੁੜੀਆਂ ਨਾਲ ਹੀ ਰੱਖੀਂ ਯਾਰੀ,
ਮੁਡਿਆਂ ਦੀ ਨਾ ਕੋਈ ਇਤਬਾਰੀ,
ਸੋਚ ਕੇ ਉੱਠਣਾ-ਬਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ,
ਅੱਜ-ਕੱਲ ਮੁਡਿਆਂ ਤੋਂ,
ਪਹਿਲਾਂ ਗੱਲਾਂ ਵਿੱਚ ਭਰਮਾਉਂਦੇ,
ਇਸ਼ਕ ਦੇ ਚੱਕਰਾਂ ਵਿੱਚ ਫਸਾਉਂਦੇ,
ਮਤਲਬ ਕੱਢ ਕੇ ਮੂੰਹ ਨਾ ਲਾਉਂਦੇ,
ਆਖਿਰ ਪਛਤਾਉਣਾ ਪੈਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ,
ਅੱਜ-ਕੱਲ ਮੁਡਿਆਂ ਤੋਂ,
ਬਾਬੁਲ ਪੱਗ ਦੀ ਰੱਖੀਂ ਲਜ,
ਭੁੱਲ ਨਾ ਜਾਵੀਂ ਰਸਮ-ਰਿਵਾਜ,
ਹੁੰਦਾ ਹੁਸਨ ਕੁੜੀ ਦਾ ਤਾਜ,
ਇੱਜ਼ਤ ਉਸਦਾ ਗਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ,
ਅੱਜ-ਕੱਲ ਮੁਡਿਆਂ ਤੋਂ,