ਤੂੰ ਲਗਦਾ ਬਾਜ਼ੀ ਜਿੱਤਣੀ ਏਂ , ਅਸੀਂ ਲਗਦਾ ਸਭ ਕੁਝ ਹਰ ਜਾਣਾ ,
ਅਸੀਂ ਇਸ਼ਕ ਮੁਕੱਦਮੇ ਦੀਆਂ ਤਰਕਾਂ , ਭੁਗਤਦਿਆਂ ਨੇ ਮਰ ਜਾਣਾ ,
ਤੂੰ ਇੱਕ ਦੋ ਵਾਪਸ ਲੈ ਲੈ ਨੀਂ , ਤੇਰੀ ਕ੍ਰਿਪਾ ਨਾਲ ਇਲਜ਼ਾਮ ਬੜੇ ,
... ਤੂੰ ਜ਼ੁਲਮਾਂ ਲਈ ਮਸ਼ਹੂਰ ਬੜੀ , ਅਸੀਂ ਯਾਰੀ ਲਈ ਬਦਨਾਮ ਬੜੇ ,
ਤੇਰਾ ਵਿਚ ਕਾਤਿਲਾਂ ਨਾਮ ਹੋਊ , ਅਸੀਂ ਵਿਚ ਆਸ਼ਕਾਂ ਕਰ ਜਾਣਾ ,
ਅਸੀਂ ਇਸ਼ਕ ਮੁਕੱਦਮੇ ਦੀਆਂ ਤਰਕਾਂ , ਭੁਗਤਦਿਆਂ ਨੇ ਮਰ ਜਾਣਾ ,
ਤੇਰੇ ਦਿਲ ਦਾ ਵਿਹੜਾ ਤੰਗ ਜਿਹਾ , ਮੈਨੂੰ ਲਗਦਾ ਨਹੀਓਂ ਥਾਂ ਮਿਲਣੀ ,
ਤੇਰੀਆਂ ਸੰਘਣੀਆਂ ਜ਼ੁਲਫ਼ਾਂ ਦੀ , ਹੈ ਹੋਰ ਕਿਸੇ ਨੂੰ ਛਾਂ ਮਿਲਣੀ ,
ਮੈਂ ਔੜਾਂ ਮਾਰੇ ਰੁੱਖ ਜਿਹਾ, ਰੋਹੀਆਂ ਦੇ ਵਿਚ ਸੁੱਕ ਸੜ ਜਾਣਾ ,
ਅਸੀਂ ਇਸ਼ਕ ਮੁਕੱਦਮੇ ਦੀਆਂ ਤਰਕਾਂ , ਭੁਗਤਦਿਆਂ ਨੇ ਮਰ ਜਾਣਾ ,
ਕੁਝ ਗਮ ਸਾਨੁੰ ਰੁਜ਼ਗਾਰਾਂ ਦੇ , ਕੁਝ ਤੇਰੇ ਝੇੜਿਆਂ ਖਾ ਜਾਣਾ
ਆਪਣੇ ਪਿੰਡ ਤੋਂ ਸ਼ਹਿਰ ਤੇਰੇ ਦੇ ਵੱਜਦੇ ਗੇੜਿਆ ਖਾ ਜਾਣਾ ,
****jatt**** ਨੇ ਮਰਨਾ ਏਂ , ਪਰ ਦੋਸ਼ ਤੇਰੇ ਸਿਰ ਧਰ ਜਾਣਾ
ਅਸੀਂ ਇਸ਼ਕ ਮੁਕੱਦਮੇ ਦੀਆਂ ਤਰਕਾਂ , ਭੁਗਤਦਿਆਂ ਨੇ ਮਰ ਜਾਣਾ