February 02, 2026, 09:20:22 AM
collapse

Author Topic: ਪੰਜਾਬੀ ਵਾਰਾਂ - Thread  (Read 7140 times)

Offline Ranjha Jogi

  • Choocha/Choochi
  • Like
  • -Given: 3
  • -Receive: 3
  • Posts: 13
  • Tohar: 3
  • Gender: Male
    • View Profile
  • Love Status: Single / Talaashi Wich
ਪੰਜਾਬੀ ਵਾਰਾਂ - Thread
« on: March 05, 2014, 09:08:56 PM »



ਪੰਜਾਬੀ ਵਾਰ ਸਾਹਿਤ

ਵਾਰ ਪੰਜਾਬੀ ਦਾ ਉਹ ਕਾਵਿ-ਰੂਪ ਹੈ,
ਜਿਸ ਵਿੱਚ ਨਾਇਕ ਜਾਂ ਨਾਇਕਾ ਦੇ ਕਿਸੇ ਨਾ ਕਿਸੇ ਗੁਣ ਦਾ ਜਸ ਗਾਇਣ ਕੀਤਾ ਜਾਂਦਾ ਹੈ ।
ਵਾਰ ਦਾ ਕਥਾਨਕ ਕੁਝ ਵੀ ਹੋ ਸਕਦਾ ਹੈ ।
ਪੰਜਾਬੀ ਵਿੱਚ ਵਾਰ ਦੇ ਤਿੰਨ ਰੂਪ: ਯੁੱਧ, ਅਧਿਆਤਮਿਕ ਤੇ ਸ਼ਿੰਗਾਰ ਰੂਪ, ਪ੍ਰਚਲਿਤ ਹਨ ।
ਜੋ ਕੁਝ ਵੀ ਅਸੀਂ ਪੰਜਾਬੀ ਪਾਠਕਾਂ ਨਾਲ 'ਪੰਜਾਬੀ ਵਾਰਾਂ' ਰਾਹੀਂ ਸਾਝਾਂ ਕਰ ਰਹੇ ਹਾਂ,
ਉਸ ਦਾ ਬਹੁਤਾ ਹਿੱਸਾ ਸਤਿਕਾਰ ਯੋਗ ਸਰਦਾਰ ਪਿਆਰਾ ਸਿੰਘ ਪਦਮ ਦੀ ਕਿਤਾਬ
'ਪੰਜਾਬੀ ਵਾਰਾਂ' ਤੇ ਆਧਾਰਿਤ ਹੈ ।



...
1. ਵਾਰ, ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ
    (ਪੰਜਾਬੀ ਲੋਕ ਵਾਰਾਂ)



ਕਾਬਲ ਵਿਚ ਮੁਰੀਦ ਖਾਂ, ਫੜਿਆ ਬਡ ਜ਼ੋਰ
ਚੰਦ੍ਰਹੜਾ ਲੈ ਫੌਜ ਕੋ, ਚੜ੍ਹਿਆ ਬਡ ਤੌਰ
ਦੁਹਾਂ ਕੰਧਾਰਾਂ ਮੁੰਹ ਜੁੜੇ, ਦਮਾਮੇ ਦੌਰ
ਸ਼ਸਤ੍ਰ ਪਜੂਤੇ ਸੂਰਿਆਂ, ਸਿਰ ਬੱਧੇ ਟੌਰ
ਹੋਲੀ ਖੇਲੈ ਚੰਦ੍ਰਹੜਾ, ਰੰਗ ਲਗੇ ਸੌਰ
ਦੋਵੇਂ ਤਰਫ਼ਾਂ ਜੁਟੀਆਂ, ਸਰ ਵੱਗਨ ਕੌਰ
ਮੈਂ ਭੀ ਰਾਇ ਸਦਾਇਸਾਂ, ਵੜਿਆ ਲਾਹੌਰ
ਦੋਨੋਂ ਸੂਰੇ ਸਾਮ੍ਹਣੇ, ਜੂਝੇ ਉਸ ਠੌਰ
« Last Edit: March 06, 2014, 03:21:34 PM by ✬♬♫♪♩♭♮✬ »

Punjabi Janta Forums - Janta Di Pasand

ਪੰਜਾਬੀ ਵਾਰਾਂ - Thread
« on: March 05, 2014, 09:08:56 PM »

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Re: ਪੰਜਾਬੀ ਵਾਰਾਂ - Thread
« Reply #1 on: March 06, 2014, 03:20:04 PM »
ਰਾਇ ਕਮਾਲ ਦੀਂ ਮੌਜੁਦੀਂ ਕੀ
+++++++++


ਰਾਣਾ ਰਾਇ ਕਮਾਲਦੀਂ.. ਰਣ ਭਾਰਾ ਬਾਹੀਂ
ਮੌਜੁਦੀਨ ਤਲਵੰਡੀਓਂ.. ਚੜ੍ਹਿਆ ਸਾਬਾਹੀਂ
ਢਾਲੀਂ ਅੰਬਰ ਛਾਇਆ.. ਵਾਂਗੁ ਫੁਲੀ ਕਾਹੀਂ
ਜੁੱਟੇ ਆਮੋ ਸਾਮ੍ਹਣੇ, ਨੇਜ਼ੇ ਝਲਕਾਹੀਂ
ਮੌਜੇ ਘਰ ਵਾਧਾਈਆਂ.. ਘਰ ਚਾਚੇ ਧਾਹੀਂ

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
ਵਾਰ, ਟੁੰਡੇ ਅਸ ਰਾਜੇ ਕੀ
« Reply #2 on: March 06, 2014, 03:22:54 PM »
ਵਾਰ, ਟੁੰਡੇ ਅਸ ਰਾਜੇ ਕੀ

ਭਬਕਿਓ ਸ਼ੇਰ ਸ਼ਰਦੂਲ ਰਾਇ, ਰਣ ਮਾਰੂ ਬੱਜੇ
ਖਾਨ ਸੁਲਤਾਨ ਬਡ ਸੂਰਮੇ, ਵਿਚ ਰਣ ਦੇ ਗੱਜੇ
ਖਤ ਲਿਖੇ ਟੁੰਡੇ ਅਸਰਾਜ ਨੂੰ, ਪਤਸ਼ਾਹੀ ਅੱਜੇ
ਟਿੱਕਾ ਸਾਰੰਗ ਬਾਪ ਨੇ, ਦਿਤਾ ਭਰ ਲੱਜੇ
ਫਤ੍ਹੇ ਪਾਈ ਅਸਰਾਜ ਜੀ, ਸ਼ਾਹੀ ਘਰ ਸੱਜੇ ।

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Punjabi vaaran
« Reply #3 on: March 06, 2014, 03:56:53 PM »

ਵਾਰ, ਸਿਕੰਦਰ ਬਿਰਾਹਿਮ ਕੀ

ਪਾਪੀ ਖਾਨ ਬਿਰਾਮ ਪਰ ਚੜ੍ਹਿ ਆਇ ਸਿਕੰਦਰ
ਭੇੜ ਦੁਹਾਂ ਦਾ ਮੱਚਿਆ, ਬਡ ਰਣ ਦੇ ਅੰਦਰ
ਫੜਿਆ ਖਾਨ ਬਿਰਾਹਮ ਨੂੰ, ਕਰ ਬਡ ਆਡੰਬਰ
ਬੱਧਾ ਸੰਗਲ ਪਾਇਕੈ, ਜਣੁ ਕੀਲੇ ਬੰਦਰ
ਅਪਨਾ ਹੁਕਮ ਮਨਾਇਕੈ, ਛਡਿਆ ਜੰਗ ਅੰਦਰ ।


ਵਾਰ, ਲਲਾ ਬਹਿਲੀਮਾ ਕੀ

ਕਾਲ ਲਲਾ ਦੇ ਦੇਸ ਦਾ, ਖੋਇਆ ਬਹਿਲੀਮਾਂ
ਹਿੱਸਾ ਛਠਾ ਮਨਾਇਕੈ, ਜਲ ਨਹਿਰੋ ਦੀਮਾਂ
ਫ਼ਿਰਾਹੂਨ ਹੋਇ ਲਲਾ ਨੇ, ਰਣ ਮੰਡਿਆ ਧੀਮਾ
ਭੇੜ ਦੁਹੂੰ ਦਿਸ ਮਚਿਆ, ਸੱਟ ਪਈ ਅਜ਼ੀਮਾ
ਸਿਰ ਧੜ ਡਿਗੇ ਖੇਤ ਵਿਚ, ਜਿਉ ਵਾਹਣ ਢੀਮਾਂ
ਦੇਖ ਮਾਰ ਲਲਾ ਬਹਲੀਮ ਨੇ, ਰਣ ਮੈਂ ਬਰਸੀਮਾ ।


ਵਾਰ, ਜੋਧੈ ਵੀਰੈ ਪੂਰਬਾਣੀ ਕੀ

ਜੋਧ ਬੀਰ ਪੂਰਬਾਣੀਏ, ਦੋ ਗੱਲਾਂ ਕਰੀਆਂ ਕਰਾਰੀਆਂ
ਬਸੰਤ੍ਰ ਧੋਵੈ ਕਪੜੇ, ਰਾਜਾ ਪਵਨ ਦੇਇ ਬੁਹਾਰੀਆਂ
ਚੜ੍ਹਿਆ ਰਾਜਾ ਜੋਧਬੀਰ, ਹਾਥੀ ਸੋਹਨਿ ਅੰਬਾਰੀਆਂ
ਫੌਜਾਂ ਚਾੜ੍ਹੀਆਂ ਬਾਦਸ਼ਾਹ, ਅਕਬਰ ਨੇ ਰਣ ਭਾਰੀਆਂ
ਸਨਮੁਖ ਹੋਏ ਰਾਜਪੂਤ, ਤੇ ਸ਼ੁਤਰੀ ਰਣਕਾਰੀਆਂ
ਉਨ੍ਹਾਂ ਧੂਹ ਮਿਆਨੋ ਕਢੀਆਂ, ਬਿੱਜੁਲ ਜਯੋਂ ਚਮਕਾਰੀਆਂ
ਇੰਦਰ ਸਣੇ ਅਪੱਛਰਾਂ, ਦੋਹਾਂ ਨੂੰ ਕਰਨ ਜੁਹਾਰੀਆਂ
ਏਹੀ ਕੀਤੀ ਜੋਧ ਬੀਰ, ਪਾਤਸ਼ਾਹੀ ਗੱਲਾਂ ਸਾਰੀਆਂ ।


ਵਾਰ, ਰਾਇ ਮਹਿਮੇ ਹਸਨੇ ਕੀ

ਮਹਿਮਾ ਹਸਨਾ ਰਾਜਪੂਤ; ਰਾਇ ਭਾਰੇ ਭੱਟੀ
ਹਸਨੇ ਬੇਈਮਾਨਗੀ, ਨਾਲ ਮਹਿਮੇ ਥੱਟੀ
ਭੇੜ ਦੁਹਾਂ ਦਾ ਮਚਿਆ, ਸਰ ਵਗੇ ਫੱਟੀ
ਮਹਿਮੇ ਪਾਈ ਫਤਿਹ ਰਣ, ਗੱਲ ਹਸਨੇ ਘੱਟੀ
ਬੰਨ੍ਹ ਹਸਨੇ ਨੂੰ ਛਡਿਆ, ਜਸ ਮਹਿਮੇ ਖੱਟੀ ।


ਵਾਰ, ਰਾਣੇ ਕੈਲਾਸ਼ ਤਥਾ ਮਾਲਦੇਉ ਕੀ

ਧਰਤਿ ਘੋੜਾ ਪਰਬਤ ਪਲਾਣ, ਸਿਰ ਟੱਟਰ ਅੰਬਰ
ਨੌਂ ਸੈ ਨਦੀ ਨੜਿੰਨਵੇਂ, ਰਾਣਾ ਜਲ ਕੰਬਰ
ਢੁਕਾ ਰਾਇ ਅਮੀਰ ਦੇਵ, ਕਰ ਮੇਘ ਅਡੰਬਰ
ਆਡਤ ਖੰਡਾ ਰਾਣਿਆ, ਕੈਲਾਸ਼ੇ ਅੰਦਰ
ਬਿਜੁੱਲ ਜਯੋਂ ਝਲਕਾਣੀਆਂ, ਤੇਗਾਂ ਵਿਚ ਅੰਬਰ
ਮਾਲਦੇਵ ਕੈਲਾਸ਼ ਨੂੰ, ਬੰਨ੍ਹਿਆਂ ਕਰ ਸੰਘਰ
ਫਿਰ ਅੱਧਾ ਧਨ ਮਾਲ ਦੇ, ਛੱਡਿਆ ਗੜ੍ਹ ਅੰਦਰ
ਮਾਲਦੇਉ ਜਸ ਖੱਟਿਆ, ਜਿਉ ਸ਼ਾਹ ਸਿਕੰਦਰ ।

ਵਾਰ, ਮੂਸੇ ਕੀ

ਤ੍ਰੈ ਸੈ ਸੱਠ ਮਰਾਤਬਾ, ਇਕ ਘੁਰਿਐ ਡੱਗੇ
ਚੜ੍ਹਿਆ ਮੂਸਾ ਪਾਤਸ਼ਾਹ, ਸੁਣਿਐ ਸਭ ਜੱਗੇ
ਦੰਦ ਚਿੱਟੇ ਵਡ ਹਾਥੀਆਂ, ਕਹੁ ਕਿਤ ਵਰੱਗੇ
ਰੁਤ ਪਛਾਤੀ ਬਗਲਿਆਂ, ਘਟ ਕਾਲੀ ਬੱਗੇ
ਏਹੀ ਕੀਤੀ ਮੂਸਿਆ, ਕਿਨ ਕਰੀ ਨਾ ਅੱਗੇ ।

« Last Edit: March 07, 2014, 03:12:11 PM by sdmncbsd,hb »

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Vaar Baba Deep Singh Ji Shaheed
« Reply #4 on: March 07, 2014, 03:15:30 PM »



Vaar Baba Deep Singh Ji Shaheed - Dhadi Gurcharan S. Gohalwad :okk:

:rabb: :rabb:



Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
Re: ਪੰਜਾਬੀ ਵਾਰਾਂ - Thread
« Reply #5 on: March 08, 2014, 10:49:14 AM »
           ਸਮੇਂ ਦੀ ਪੁਕਾਰ (ਢਾਡੀ ਵਾਰ)


ਸਮਾਂ ਆਖਦਾ ਹੋ, ਹੋ ਮਿੱਟੀ ਦਿਆ ਪੁਤਲਿਆ
ਕੋਈ ਦਿਨ ਖੇਡ ਲੈ ਮੌਜਾਂ ਮਾਣ ਲੈ 
ਹੋਣੀ ਵੰਗਾਰਦੀ ਧਾਹਾਂ ਮਾਰਦੀ


ਸਮਾਂ ਆਖਦਾ ਸ਼ਰਮ ਖਾ ਮੂਰਖਾ
ਸਾਂਭ ਪੌਣ ਪਾਣੀ ਜ਼ਿਮੀਂ ਅਸਮਾਨ
ਅਜੇ ਵੇਲਾ ਹੈ ਸਾਂਭ ਲੈ ਭਵਿੱਖ ਨੂੰ
ਨਹੀਂ ਵੱਢ ਵੱਢ ਖਾਊ ਸੰਤਾਨ
ਨਸ਼ੇ ਪਾਣੀਆਂ ਦੇ ਘੇਰੇ ਵਿਚ ਆਣਕੇ
ਤੇਰਾ ਵਿਕ ਜਾਊ ਵਿਹੜਾ ਤੇ ਮਕਾਨ
ਫੋਕੇ ਧਰਮ ਨੇ ਲੰਘਾਉਣਾ ਪਾਰ ਨਹੀਂ
ਦਿਲ ਵਿੱਚ ਨਹੀਂ ਜੇ ਦੀਨ ਤੇ ਈਮਾਨ
ਜੰਗ ਜਿੱਤ ਕੇ ਕਦੇ ਨੀ ਕੋਈ ਜਿੱਤਿਆ
ਦੇਖ ਆਸੇ ਪਾਸੇ ਇਰਾਕ ਤੇ ਇਰਾਨ
ਲੋਕ ਰਾਜ ਦੀਆਂ ਜੜ੍ਹਾਂ ਹੋਣ ਪੱਕੀਆਂ
ਛੱਡ ਰੇਤੇ ਤੇ ਉਸਾਰਨੇ ਮਕਾਨ
ਫੇਰ ਆਖੀਂ ਨਾ ਕਿ ਦੱਸਿਆ ਨੀ ਵੈਰੀਆ
ਜਦੋਂ ਮੁੱਠੀ ਵਿੱਚ ਆਈ ਤੇਰੀ ਜਾਨ
ਢਾਡੀ ਆਖਦੇ ਹੋ ਸਮਾਂ ਹੈ ਘਣਗਸਾ
ਦੂਜੀ ਵਾਰ ਕੀਹਨੇ ਦੇਖਿਆ ਜਹਾਨ?

___________________
ਗੁਰਦੇਵ ਸਿੰਘ ਘਣਗਸ


 

Related Topics

  Subject / Started by Replies Last post
3 Replies
4939 Views
Last post January 27, 2010, 08:49:34 PM
by >>Pure_Poison<<
3289 Replies
452623 Views
Last post June 18, 2017, 10:46:44 PM
by LanDLorD
0 Replies
2509 Views
Last post January 21, 2010, 07:23:04 AM
by $$ TARN JI $$
THE Picture Thread

Started by powerlifter « 1 2 3  All » Pics

54 Replies
38125 Views
Last post December 04, 2012, 09:35:07 AM
by PrEEт Jαтт
9 Replies
5869 Views
Last post March 01, 2010, 08:23:52 PM
by TheStig
35 Replies
17865 Views
Last post July 18, 2012, 07:47:50 PM
by Mani Kaur
10 Replies
4375 Views
Last post August 22, 2012, 06:48:10 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
2 Replies
5012 Views
Last post September 04, 2014, 12:23:34 AM
by MyselF GhainT
4 Replies
5756 Views
Last post September 04, 2014, 12:22:16 AM
by MyselF GhainT
2 Replies
1663 Views
Last post May 16, 2015, 04:11:40 AM
by NaTkHaT Naĸнro

* Who's Online

  • Dot Guests: 5882
  • Dot Hidden: 0
  • Dot Users: 0

There aren't any users online.

* Recent Posts

Test, just a test by XRumerTest
[January 16, 2026, 11:45:18 PM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]