ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ...
ਕਾਮਨਾ ਕਮੰਤਰਾ ਚ, ਮੋਹ ਨੂੰ ਟਕਾਈ ਨਾਂ,
ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ..
ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ,
ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ..
ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ,
ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ..
ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ,
ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ,
ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ..
S@NDHU