ਅਧੀ ਰਾਤੀਂ ਨੀ ਅਸੀਂ ਸੁੱਤ ਉਨੀਂਦੇ, ਦਿਤਾ ਕਚੀ ਨੀਂਦ ਜਗਾ,
ਐਸ ਵਕ਼ਤ ਤੈਨੂੰ ਕੀ ਪਈ ਬਿਪਤਾ, ਸਾਨੂੰ ਕਾਹਤੋਂ ਲਿਆ ਜਗਾ,
ਸੁੰਨ ਮਸਾਨਾ ਪਈ ਥਰ ਥਰ ਵਜਦੀ,
ਠੰਡੀ ਵਗਦੀ ਸੀਤ ਹਵਾ,
ਚੜ੍ਹ ਦਰਿਆ ਮਾਰਦਾ ਠਾਠਾਂ, ਪਿਆ ਲਾਉਂਦਾ ਫਿਰਦਾ ਢਾਹ,
ਦੇਖ ਹੁਸਨ ਤੇਰਾ, ਸਾਡਾ ਕਣ ਕਣ ਕੰਬਦਾ,
ਸਾਨੂੰ ਗਈ ਨੀ ਤਰੇਲੀ ਆ,
ਭੰਗ ਦੇ ਭਾੜੇ ਕਾਹਨੂੰ ਜਾਨ ਗੁਵਾਮੇ, ਕਾਹਨੂੰ ਹੁੰਦੀ ਫਿਰੇਂ ਤਬਾਹ,
ਇਸ਼ਕ਼ ਕੁਲੇਹਣਾ ਕੁਝ ਪੱਲੇ ਨਾ ਛਡ-ਦਾ, ਨੀ ਤੂੰ ਮੁੜ ਘਰ ਆਪਣੇ ਜਾਹ,
ਸੁਣ ਨੀ "ਰੇਸ਼ਮੀ" ਅਸੀਂ ਤਾਂ ਕਚ ਕੁਵਾਰੇ, ਸਾਡਾ ਪਲ ਦਾ ਨਹੀਂ ਵਸਾਹ,