ਉੱਠ ਡਿਗਦਾ ਸੀ ਤੁਰਦਾ ਸੀ ਫਿਰ ਡਿਗ ਪੈਂਦਾ ਸੀ,,ਸੱਟ ਲੱਗੀ ਤੇ ਵੀ ਕਦੇ ਟਿਕ ਕੇ ਨਾ ਬਹਿੰਦਾ ਸੀ..ਰੋਂਦੇ ਹੱਲਾ-ਸ਼ੇਰੀ ਦਿੰਦਾ ਉਹੋ ਮਾਂ ਦਾ ਸਹਾਰਾ,,ਸੀ ਉਹ ਜ਼ਿੰਦਗੀ ਰੰਗੀਨ ਸਿਗਾ ਵੱਖਰਾ ਨਜ਼ਾਰਾ..
ਸਾਰਾ ਦਿਨ ਖੇਡਦੇ ਸੀ ਬੰਟੇ ਥੜੇ ਛੋਟੇ ਤੇ,,ਮੁੱਠੀ ਭਰ ਸ਼ਰਤ ਲਗਾਉਂਦੇ ਕਲੀ-ਜੋਟੇ ਤੇ..ਜਿੱਤ ਕਲੀ-ਜੋਟੇ ਵਿੱਚ ਬੰਟੇ ਭਰਿਆ ਚੁਬਾਰਾ,,ਸੀ ਉਹ ਜ਼ਿੰਦਗੀ ਰੰਗੀਨ ਸਿਗਾ ਵੱਖਰਾ ਨਜ਼ਾਰਾ..
ਖੇਡਦੇ ਸੀ ਹਾਕੀ ਤੋੜ ਲੱਕੜ ਉਹ ਤੂਤ ਦੀ,,ਕੋਲੋਂ ਫੇਰ ਲੰਘਦੀ ਸੀ ਕਾਲੀ ਗੇਂਦ ਸ਼ੂਕਦੀ..ਕਿਸੇ ਘਰ ਡਿਗ ਜਾਂਦੀ ਸੀ ਨਾ ਮਿਲਦੀ ਦੁਬਾਰਾ,,ਸੀ ਉਹ ਜ਼ਿੰਦਗੀ ਰੰਗੀਨ ਸਿਗਾ ਵੱਖਰਾ ਨਜ਼ਾਰਾ..
ਤੜਕੇ ਹੀ ਕੱਠੀ ਕਰ ਮੁੰਡਿਆਂ ਦੀ ਟੋਲੀ,,ਗਲੀਆਂ-ਮੁਹੱਲਿਆਂ 'ਚ ਖੇਡਦੇ ਸੀ ਹੋਲੀ..ਘੋਲ ਬਾਲਟੀ 'ਚ ਰੰਗ ਸਿਗੇ ਭਰਦੇ ਗੁਬਾਰਾ,,ਸੀ ਉਹ ਜ਼ਿੰਦਗੀ ਰੰਗੀਨ ਸਿਗਾ ਵੱਖਰਾ ਨਜ਼ਾਰਾ..
ਹੁਣ ਦੁੱਖਾਂ ਵਾਲਾ ਜ਼ਿੰਦਗੀ ਤੇ ਰੰਗ ਚੜਿਆ,,ਨਿੱਤ ਕੱਲਾ ਬੈਠ "ਜੱਸ" ਹੰਝੂਆਂ 'ਚ ਹੜਿਆ,,ਸਮਾ "ਬਚਪਨ" ਦੇ ਰੁੱਖ ਉੱਤੇ ਫੇਰ ਗਿਆ ਆਰਾ,,ਸੀ ਉਹ ਜ਼ਿੰਦਗੀ ਰੰਗੀਨ ਸਿਗਾ ਵੱਖਰਾ ਨਜ਼ਾਰਾ..