September 17, 2025, 06:47:19 PM
collapse

Author Topic: ਚਰਖਾ  (Read 19778 times)

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
ਚਰਖਾ
« on: January 27, 2011, 04:09:11 PM »
ਚਰਖਾ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਵਿੱਚ ਬੜਾ ਨਿਵੇਕਲਾ ਸਥਾਨ ਰੱਖਦਾ ਹੈ । ਇਸ ਦਾ ਸਾਡੀ ਅਮੀਰ ਵਿਰਾਸਤ ਨਾਲ ਵੀ ਬੜਾ ਡੂੰਘਾ ਸੰਬੰਧ ਹੈ । ਚਰਖਾ ਖਾਸ ਕਰਕੇ ਮਹਿਲਾਵਾਂ ਦੇ ਵਰਤਣ ਵਾਲੀ ਚੀਜ਼ ਹੋਣ ਕਰਕੇ ਇਹ ਇਸਤਰੀ ਵਰਗ ਦੇ ਬਹੁਤ ਜ਼ਿਆਦਾ ਨਜ਼ਦੀਕ ਰਿਹਾ ਹੈ। ਇਸ ਕਰਕੇ ਚਰਖੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਮੁਟਿਆਰਾਂ ਦੇ ਹਰ ਦੁੱਖ ਅਤੇ ਸੁੱਖ ਦਾ ਭਾਈਵਾਲ ਬਣ ਕੇ ਉਨਾਂ ਦੀ ਰਗ ਰਗ ਦਾ ਭੇਤੀ ਬਣ ਕੇ ਵਿਚਰਦਾ ਰਿਹਾ ਹੈ ।


ਇਹ ਕਾਰੀਗਰ ਦੀ ਇੱਕ ਬੜੀ ਸੁਲਝੀ ਹੋਈ ਅਤੇ ਖੂਬਸੂਰਤ ਕਲਾ ਦਾ ਇੱਕ ਅਦੁਭਤ ਨਮੂਨਾ ਹੈ । ਇਸ ਨੂੰ ਬਣਾਉਣ ਲਈ ਕਾਰੀਗਰ ਜਿੱਥੇ ਵਧੀਆ ਕਿਸਮ ਦੀ ਲੱਕੜ ਦੀ ਚੋਣ ਕਰਦਾ ਹੈ ਉਥੇ ਉਹ ਇਸ ਦੇ ਹਾਰ ਸ਼ਿੰਗਾਰ ਲਈ ਸੋਨੇ ਅਤੇ ਚਾਂਦੀ ਰੰਗੀਆਂ ਮੇਖਾਂ ਅਤੇ ਇਸ ਦੇ ਚੱਕਰੇ ਵਿੱਚ ਸ਼ੀਸ਼ੇ ਵੀ ਜੜਿਆ ਕਰਦਾ ਸੀ ਅਤੇ ਇਸ ਨੂੰ ਵੱਖ ਵੱਖ ਰੰਗਾਂ ਦੁਆਰਾ ਰੰਗ ਕਰਕੇ ਰੰਗ ਬਿਰੰਗੀਆਂ ਧਾਰੀਆਂ ਨਾਲ ਸਜਾਇਆ ਕਰਦਾ ਸੀ ਜੋ ਇਸ ਗੀਤ ਦੇ ਬੋਲਾਂ ਤੋਂ ਵੀ ਪੂਰੀ ਤਰਾਂ ਸਪਸ਼ਟ ਹੋ ਜਾਦਾ ਹੈ ਜਿਵੇਂ

ਕਾਰੀਗਰ ਨੂੰ ਦੇ ਵਧਾਈ, ਜੀਹਨੇ ਰੰਗਲਾ ਚਰਖਾ ਬਣਾਇਆ
ਵਿੱਚ ਸੁਨਿਹਰੀ ਲਾਈਆਂ ਮੇਖਾਂ,ਹੀਰਿਆਂ ਜਵਤ ਜੜਾਇਆ
ਬੀੜੀ ਦੇ ਨਾਲ ਖਹੇ ਦਮਕੜਾ,ਤੱਕਲਾ ਫਿਰੇ ਸਵਾਇਆ
ਕੱਤ ਲੈ ਹਾਣਦੀਏ, ਨੀ ਵਿਆਹ ਭਾਦੋਂ ਦਾ ਆਇਆ


ਚਰਖਾ ਇੱਕ ਤਰਾਂ ਨਾਲ ਘਰੇਲੂ ਉਦਯੋਗ ਦੀ ਸ਼ਿਲਪ ਕਲਾ ਵਿੱਚੋਂ ਉਪਜਿਆ ਹੋਇਆ ਇੱਕ ਖੂਬਸੂਰਤ ਤੋਹਫ਼ਾ ਹੈ। ਜੋ ਇਹ ਵੀ ਦਰਸਾਉਦਾ ਹੈ ਕਿ ਪੰਜਾਬੀ ਆਪਣੇ ਕੰਮ ਵਾਲੀਆ ਚੀਜ਼ਾਂ ਨੂੰ ਵੀ ਆਪਣੇ ਮਨੋਰੰਜਨ ਦਾ ਸਾਧਨ ਬਣਾਉਣ ਵਿੱਚ ਮਾਹਿਰ ਹਨ । ਚਰਖੇ ਤੋਂ ਇਹ ਗੱਲ ਵੀ ਸਾਫ਼ ਜ਼ਾਹਿਰ ਹੁੰਦੀ ਹੈ ਕਿ ਪੰਜਾਬੀ ਲੋਕ ਕਲਾ ਆਪਣੇ ਵਿਸ਼ਾਲ ਦਾਇਰੇ ਵਿੱਚ ਸਾਡੇ ਘਰੇਲੂ ਧੰਦਿਆਂ ਅਤੇ ਲੋਕ ਕਲਾਵਾਂ ਨੂੰ ਲੈਂਦੀ ਮਹਿਸੂਸ ਹੁੰਦੀ ਹੈ । ਚਰਖੇ ਤੇ ਅਨੇਕਾਂ ਤਰਾਂ ਦੇ ਲੋਕ ਗੀਤ,ਬੋਲੀਆਂ,ਟੱਪੇ ਆਦਿ ਤ੍ਰਿਝੰਣ ਬੈਠਦੀਆਂ ਕੁੜੀਆਂ ਨੇ ਆਪ ਮੁਹਾਰੇ ਹੀ ਜੋੜ ਲਏ ਜੋ ਅੱਜ ਵੀ ਲੋਕਾਂ ਦੀ ਜੁਬਾਨ ਤੇ ਤਰੋ ਤਾਜ਼ਾ ਹਨ ।

ਚਰਖੇ ਦੀ ਹੋਂਦ ਵੀ ਮਨੁੱਖ ਨੇ ਆਪਣੀ ਲੋੜਾਂ ਦੀ ਪੂਰਤੀ ਨੂੰ ਪੂਰਾ ਕਰਨ ਲਈ ਹੀ ਕੀਤੀ ਹੈ । ਪਹਿਲੇ ਸਮਿਆਂ ਵਿੱਚ ਜਦੋਂ ਮਸ਼ੀਨਰੀ ਦੇ ਯੁੱਗ ਦੀ ਸ਼ੁਰੂਆਤ ਨਹੀਂ ਹੋਈ ਸੀ ਉਦੋਂ ਕੱਪੜਾ ਤਿਆਰ ਕਰਨ ਲਈ ਚਰਖੇ ਦੀ ਵਰਤੋਂ ਕੀਤੀ ਜਾਂਦੀ ਸੀ। ਸੁਆਣੀਆਂ ਚੁਗੇ ਹੋਏ ਰੂੰ ਨੂੰ ਵੇਲਣੇ ਵਿੱਚ ਪਿੰਜ ਕੇ ਕਾਨ੍ਹੇ ਦੀ ਤੀਲ ਨਾਲ ਇਸ ਦੀਆਂ ਪੂਣੀਆਂ ਵੱਟਿਆ ਕਰਦੀਆਂ ਸਨ । ਜੇ ਕਿਤੇ ਕਿਸੇ ਆਦਮੀ ਨੂੰ ਕੁੜੀਆਂ ਨੇ ਪੂਣੀ ਵੱਟਦੇ ਦੇਖ ਲੈਣਾ ਤਾਂ ਇਹ ਬੋਲੀ ਕੱਸਿਆ ਕਰਦੀਆਂ ਸਨ

ਧੇਲੀ ਦਾ ਮੈਂ ਰੂੰ ਕਰਾਇਆ ਉਹ ਵੀ ਚੜ ਗਿਆ ਛੱਤੇ,
ਵੇਖੋ ਨੀ ਮੇਰੇ ਹਾਣ ਦੀਔ ਮੇਰਾ ਜੇਠ ਪੂਣੀਆਂ ਵੱਟੇ।


ਪੂਣੀਆਂ ਬਣਾਉਣ ਤੋਂ ਬਾਅਦ ਇਸ ਨੂੰ ਕੱਤਣ ਲਈ ਸੁਆਣੀਆਂ ਆਪਣਾ ਕੰਮ ਧੰਦਾ ਨਬੇੜ ਕੇ ਚਰਖਾ ਡਾਹ ਲਿਆ ਕਰਦੀਆਂ ਸਨ ਅਤੇ ਰਾਤ ਦੇਰ ਤੱਕ ਕੱਤਿਆ ਕਰਦੀਆਂ ਸਨ । ਕਈ ਵਾਰ ਕਈ ਸੱਸਾਂ ਨੇ ਆਪਣੀਆਂ ਨੂੰਹਾਂ ਨੂੰ ਹੁਕਮ ਚਾੜ੍ਹ ਦੇਣਾ ਕਿ ਇਨਾਂ ਰੂੰ ਕੱਤ ਕੇ ਫਿਰ ਹੀ ਸੌਣਾ ਹੈ। ਸਿਆਣੀ ਉਮਰ ਦੀਆਂ ਔਰਤਾਂ ਚਰਖੇ ਨਾਲ ਆਪਣਾ ਸਮਾਂ ਵੀ ਵਧੀਆ ਢੰਗ ਨਾਲ ਬਤੀਤ ਕਰ ਲਿਆ ਕਰਦੀਆਂ ਸਨ । ਸੋ ਪੂਣੀਆਂ ਨੂੰ ਕੱਤ ਕੇ ਗਲੋਟੇ ਕੀਤੇ ਜਾਂਦੇ ਸੀ ਅਤੇ ਅਟੇਰਨੇ ਦੀ ਮਦਦ ਨਾਲ ਗਲੋਟੇ ਨੂੰ ਲੱਛਿਆਂ ਦਾ ਰੂਪ ਦੇ ਕੇ ਇਨਾਂ ਤੋਂ ਸੂਤ ਤਿਆਰ ਕਰ ਲਿਆ ਜਾਂਦਾ ਸੀ । ਇਸੇ ਸੂਤ ਤੋਂ ਹੀ ਦਰੀਆਂ,ਖੇਸ,ਚਾਦਰਾਂ ਅਤੇ ਪਹਿਨਣ ਲਈ ਖੱਦਰ ਆਦਿ ਬਣਾਇਆ ਜਾਦਾ ਸੀ ।

ਜਿੱਥੇ ਬਹਿ ਕੇ ਚਰਖਾ ਕੱਤਿਆ ਜਾਂਦਾ ਸੀ ਉਸ ਜਗਾ੍ਹ ਨੂੰ ਤ੍ਰਿਝੰਣ ਕਿਹਾ ਜਾਂਦਾ ਸੀ । ਤ੍ਰਿਝੰਣ ਵਿੱਚ ਬਹਿ ਕੇ ਕੁੜੀਆਂ ਨਾਲੇ ਚਰਖਾ ਕੱਤਿਆ ਕਰਦੀਆਂ ਸਨ ਅਤੇ ਨਾਲ ਹੀ ਹੋਰ ਕੰਮ ਜਿਵੇਂ ਕਢਾਈ ਬੁਣਾਈ ਦਾ ਕੰਮ ਅਤੇ ਗੀਤ ਬੋਲੀਆਂ ਆਦਿ ਗਾਇਆ ਕਰਦੀਆਂ ਸਨ ।

ਬੇੜੀ ਦਾ ਪੂਰ ਤ੍ਰਿਝੰਣ ਦੀ ਕੁੜੀਆਂ ਸਬੱਬ ਨਾਲ ਹੋਣ ਕੱਠੀਆਂ
ਨੀ ਮੈਂ ਕੱਤਾਂ ਪੀਤਾਂ ਨਾਲ, ਚਰਖਾ ਚੰਨਣ ਦਾ ।
ਬਜਾਰ ਵਿਕੇਂਦੀ ਬਰਫ਼ੀ,ਮੈਨੂੰ ਲੈ ਦੇ ਨਿੱਕੀ ਜਿਹੀ ਚਰਖੀ
ਦੁੱਖਾਂ ਦੀਆਂ ਪੂਣੀਆਂ ਕੱਤਾਂ


ਸਹੁਰੇ ਆਈਆਂ ਕੁੜੀਆਂ ਜਦੋਂ ਤ੍ਰਿਝੰਣ ਵਿੱਚ ਚਰਖਾ ਕੱਤਦੀਆਂ ਕੱਤਦੀਆਂ ਭਾਵੁਕ ਹੋ ਜਾਇਆ ਕਰਦੀਆਂ ਸਨ ਤਾਂ ਇਹ ਬੋਲ ਆਪ ਮੁਹਾਰੇ ਉਨ੍ਹਾਂ ਦੇ ਮੂਹੋਂ ਨਿਕਲ ਜਾਇਆ ਕਰਦੇ ਸਨ…



ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ,
ਮਾਂ ਤੈਨੂੰ ਯਾਦ ਕਰਾਂ,ਜਦ ਚਰਖੇ ਵਲ ਦੇਖਾਂ।


ਕਿਉ ਕਿ ਦਿੱਤੇ ਜਾਣ ਵਾਲੇ ਦਾਜ ਵਿੱਚ ਸੰਦੂਕ ਵਾਂਗ ਚਰਖਾ ਵੀ ਇਕ ਮੁੱਖ ਚੀਜ਼ ਹੁੰਦੀ ਸੀ । ਗਲ ਕੀ ਚਰਖੇ ਤੋਂ ਬਿਨਾਂ ਦਾਜ ਨੁੰ ਅਧੂਰਾ ਗਿਣਿਆ ਜਾਂਦਾ ਸੀ, ਅਤੇ ਕਿਹਾ ਜਾਂਦਾ ਸੀ ਕਿ ਇਸ ਦੀ ਮਾਂ ਨੇ ਇਸ ਨੂੰ ਚਰਖਾ ਕੱਤਣਾ ਵੀ ਨਹੀਂ ਸਿਖਾਇਆ ਜਿਹੜਾ ਇਹ ਆਪਣੇ ਦਾਜ ਵਿੱਚ ਚਰਖਾ ਨੀ ਲੈ ਕੇ ਆਈ ।

ਮੁਟਿਆਰ ਆਪਣੇ ਜੀਵਨ ਸਾਥੀ ਨੂੰ ਚਰਖਾ ਕੱਤਦੇ ਸਮੇਂ ਕਈ ਵਾਰ ਚੇਤੇ ਕਰਦਿਆਂ ਆਪਣੀ ਪ੍ਰੀਤ ਦੀ ਡੋਰੀ ਨੂੰ ਚਰਖੇ ਦੇ ਤੱਕਲੇ ਨਾਲ ਜੋੜ ਕੇ ਬੈਠ ਜਾਂਦੀ ਹੈ

ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ,
ਮਾਹੀਆ ਮੈਨੂੰ ਯਾਦ ਆਂਵਦਾ ।


ਅਤੇ ਜਦੋਂ ਕਦੇ ਕੱਤਦਿਆਂ ਕੱਤਦਿਆਂ ਉਸਦਾ ਤੰਦ ਟੁੱਟ ਜਾਂਦਾ ਹੈ ਤਾਂ ਉਸਦੀ ਯਾਦਾਂ ਲੜੀ ਵੀ ਟੁੱਟ ਜਾਂਦੀ ਹੈ ਅਤੇ ਮੁਟਿਆਰ ਉਦਾਸ ਹੋ ਜਾਦੀ ਹੈ । ਚਰਖੇ ਦੀ ਘੂਕ ਨੂੰ ਸੂਫ਼ੀ ਲੋਕਾਂ ਨੇ ਵੀ ਬੜੀ ਸੰਜੀਦਗੀ ਨਾਲ ਲਿਆ ਹੈ ਅਤੇ ਬਹੁਤ ਸਾਰੀਆਂ ਕਵਾਲੀਆਂ ਕਾਫੀæਆਂ ਵਿੱਚ ਚਰਖੇ ਦੀ ਘੂਕ ਦਾ ਜ਼ਿਕਰ ਆਉਦਾਂ ਹੈ । ਸੂਫ਼ੀ ਲੋਕ ਚਰਖੇ ਦੀ ਘੂਕ ਨੂੰ ਮਹਿਬੂਬ ਨਾਲ ਜੋੜ ਕੇ ਵੇਖਿਆ ਕਰਦੇ ਸਨ ਅਤੇ ਇਸ ਤਰਾਂ ਆਪਣੇ ਮਹਿਬੂਬ ਦੀ ਯਾਦ ਵਿੱਚ ਗਾਉਂਦੇ ਸਨ

ਚਰਖੇ ਦੇ ਹਰ ਗੇੜੇ ਯਾਦ ਆਵੇਂ ਤੂੰ ਸੱਜਣਾ
ਘੁੰਮ ਚਰਖੜਿਆ ਘੁੰਮ ਵੇ ਤੈਨੂੰ ਕੱਤਣ ਵਾਲੀ ਜੀਵੇ
ਉਹਦੀ ਯਾਦ ਵਿੱਚ ਕੱਤਦੀ ਰਹੀ ਹਰ ਦਮ
ਤੇ ਖੌਰੇ ਕਿਹੜੀ  ਤੰਦ ਮਨਜ਼ੂਰ ਹੋਵੇ ।


ਅੱਜ ਜ਼ਮਾਨਾ ਬੜੀ ਤੇਜੀ ਨਾਲ ਬਦਲ ਰਿਹਾ ਹੈ ਅਤੇ ਹਰ ਚੀਜ਼ ਜੋ ਕਦੇ ਸਾਡੇ ਅੰਗ ਸੰਗ ਹੁੰਦੀ ਸੀ ਉਹ ਸਾਡੇ ਤੋਂ ਕੋਹਾਂ ਦੂਰ ਜਾ ਰਹੀ ਹੈ ਜਾਂ ਚਲੇ ਗਈ ਹੈ ਇਸੇ ਤਰਾਂ ਹੀ ਚਰਖਾ ਵੀ ਹੁਣ ਬੀਤੇ ਹੋਏ ਕੱਲ ਦੀ ਗਲ ਬਣ ਕੇ ਰਹਿ ਗਿਆ ਹੈ । ਅੱਜ ਮੁਟਿਆਰਾਂ ਨੇ ਚਰਖੇ ਤੇ ਤ੍ਰਿਝੰਣ ਦੀ ਜਗਾ੍ਹ ਤੇ ਕੰਪਿਊਟਰ ਇੰਟਰਨੈੱਟ ਕੈਫੇ ਜਾਂ ਬਿਊਟੀ ਪਾਰਲਰ ਤੇ ਹੋਰ ਕਈ ਨਵੇਂ ਰੁਝੇਵੇਂ ਸਹੇੜ ਲਏ ਹਨ ਅਤੇ ਚਰਖਾ ਵਿਚਾਰਾ ਬਹੁਤਿਆਂ ਘਰਾਂ ਵਿੱਚ ਲੱਭਦਾ ਹੀ ਨਹੀਂ ਜੇ ਕਿਤੇ ਮਿਲਦਾ ਵੀ ਹੈ ਤਾਂ ਉਹ ਵੀ ਕਿਸੇ ਖੂੰਜੇ ਖਰਲੇ ਧੂੜ ਮਿੱਟੀ ਨਾਲ ਭਰਿਆ ਮਿਲੇਗਾ ਅਤੇ ਕਈ ਤਰਾਂ ਦੇ ਸਵਾਲ ਸਾਨੂੰ ਕਰਦਾ ਹੋਇਆ ਹੁਬਕੀ ਰੋ ਪੈਂਦਾ ਹੈ

ਤੀਆਂ ਅਤੇ ਤ੍ਰਿਝੰਣ ਆਪਾਂ ਭੁੱਲ ਗਏ ਆਂ
ਵੈਸਰਟਨ ਵਾਲੇ ਵਿਰਸੇ ਉੱਤੇ ਡੁੱਲ ਗਏ ਆਂ
ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨਾਹ
ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾਹ


ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ'
« Last Edit: March 19, 2014, 01:43:07 AM by ਰਾਜ ਔਲਖ »

Punjabi Janta Forums - Janta Di Pasand

ਚਰਖਾ
« on: January 27, 2011, 04:09:11 PM »

Offline KayP

  • Administrator
  • Raja/Rani
  • *
  • Like
  • -Given: 101
  • -Receive: 379
  • Posts: 9977
  • Tohar: 109
    • View Profile
  • Love Status: Forever Single / Sdabahaar Charha
Re: CHARKHA
« Reply #1 on: February 02, 2011, 01:46:56 AM »
My Daddi used to have a charkha. When I used to go to Punjab I'd try to use it. I never really got the hang of it. I just got yelled at for ruining kattan wali things.

Offline Lolzzzz Yaaar!!!!!!!!

  • Ankheela/Ankheeli
  • ***
  • Like
  • -Given: 144
  • -Receive: 11
  • Posts: 770
  • Tohar: 6
  • Gender: Male
  • ਖੁਸ਼ ਰਿਹਾ ਕਰੋ...ਕੀ ਪਤਾ ਕਦੋਂ ਪਟਾਕਾ ਪੈ ਜਾਣਾ..
    • View Profile
  • Love Status: Complicated / Bhambalbhusa
Re: CHARKHA
« Reply #2 on: February 02, 2011, 02:22:25 AM »
nyc description desi dude

"Charkha" sade punjabi sabhyachar da atut ang hai. Kehen  nu ta charkha ik lakri da auzar jiha e lagda par ehmiat ini e k zindagi de har pehlu nal jurya hoya e. Ik suani de zindagi da parchava e jo apni zindagi de sukh dukh is nal sanjhe kardi e apne mahi de vichode di chees nu punia de roop vich katdi te sahmb k rakhdi e. Sas nal hundi nok jhok charkhe nal sahnji karke dil haula kardi e. Alhara kuaria is dia tanda nal rangle supne bundia ne 'k punia mai char kattia tut paine da pandarva gera'
'mahia tere dekha  nu chuk charkha gali de vich dahva"
Soofi fakira ne ta is jind  nu charkhe da roop tak de dita "charkhe de har har gere mahi mai tainu yad kara"
"Laam lai chal charkhe nu moorkha oye lai chal vich koi mat fitoor hove,
Takla sidak da yakin di mahl pa k manka pa man da je shahoor hove,
Ohde nau di ruyi kharid kar k vat punia je razi gafoor hove,
Ohdi yaad vich katdi rahi har dam khaure kehri v ta d manzoor hove"
Puranya samya ch ghar de kam muka k saria ne jad trinjha  ch ikathia hona ta ik duji nal hasa mkhaul karna sukh dukh sahnja karna . Navia kuria lai eh ik nursery da kam karda c par jive jive sma bitda gya charkha roz di zindagi cho door hunda gya te ajkal eh ik sjavti sman hi ban k reh gya e. Sade cho bohtya nu is de bare zyada ni pta so mai ithe charkhe de vakh vakh hissya da varnan karaga.
Hathi [\b]: Hathi charkhe da oh bhag hai jis nal is nu ghumaya janda.
fatt [\b]: fatt charkhe de ik sire te lage pahiye hunde ne shayad tuc dekhe hon do pahiye jinha vichale thodi vith hundi e.
gujh[\b]: gujh charkhe da oh hisa e jis de nal hathi juri hundi e te eh fatta de kendar vich hunda te charkha ise hi dhure te ghumda e.
kassan[\b]: dona fatta di vichale jo vith hundi e us vich  sootli nal ik tana bunya janda (zig zag pattern vich) usnu kassan kiha janda charkhe di mahl ise ute chaldi e.
mahl [\b]: mahl (belt)sootli da lamba dhaga hunda jo kassan te takle utte hunda jo takle nu ghumaunda e. Jdo hathi gumaunde han ta mahl de zariye takla v ghumda e thik use tra jive ik motor te belt te zariye ik machine nu ghumaya janda.
munne [\b]: munne fatta de ale dono pase lakri de do khambe hunde  jis ute fatt tike hunde ne te ehna utte hi ghumde ne.
takla [\b]: takla charke da ik mukh purja e is utte hi soot katya janda eh mahl de zariye fatta nu hathi nal ghumaun te ghumda e te soot nu katt k dhaga banda e. Takle da sidha hona bohut hi zroori e nahi charkha chlaun vich kafi preshani aundi e.
plaan [\b]: takle utte jis jgah te mahl chaldi e us jgah te dhaga lpetya janda ta jo mahl di pakar bani rahe te oh ghuman vele tilke na, us dhage nu plaan kiha janda. Is nal mahl di umar v vadh jandi e te oh jaldi tutdi nai.
guddian [\b]:jive munne fatta nu shara dinde ne use tra guddia takle nu shara dindia ne. Takla inha te vich hi ghumda e jive shaft kise bush vich ghumdi e.
charmukha [\b]: guddian de vich jis jgah takla ghumda e us jgah kahnya dia bnia hoyia charmukha hundia ne jo k ik baring da kam kardia ne.
bidi ya damkra [\b]: eh v takle de upar lga ik shota jiha lakri da tukra hunda is bare mainu visthar nal nai pta ji mafi chahuga.
glota [\b]: jdo soot kat ho janda ta usnu takle te upar hi lpetya janda te us gole nu glota kiha janda.
aterna [\b]: aterna charkh de nal te nai jurya hunda par eh katan sme hmesha kam aunda jad glota vda ho janda ta usnu aterne uppar lpet dita janda. Eh aterna angrezi di capital 'I' vang hunda te lakri da banya hunda.
Mainu pta k eh jankari tasvira to bina adhoori e par is tra karna mere lai aukha e . Par is nu parh k yad rakh sakde a te jad kdi charkha dekhan da mauka mile ta fir is nu samjya ja sakda. Shayada is vich kuj galat v likhya gya hove kyo k mai v suni sunai jankari sahnji kar riha. Agar koi sodh karni chahe ta bejhijak kar sakda. Dhanwad ji

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
Re: CHARKHA
« Reply #3 on: February 19, 2011, 11:27:09 PM »
hanji kurio eh recording suno bohut hi vadia namuna e apne sabhyachar da. Eh is topic nal v related e te thonu vi pta lagu kive gayide ne lok geet.

Offline ਦਿਲਰਾਜ -ਕੌਰ

  • PJ Mutiyaar
  • Sarpanch/Sarpanchni
  • *
  • Like
  • -Given: 432
  • -Receive: 239
  • Posts: 3310
  • Tohar: 67
  • Gender: Female
    • View Profile
  • Love Status: Married / Viaheyo
ਚਰਖਾ
« Reply #4 on: October 16, 2011, 05:25:33 PM »


ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ...', ਇਹ ਬੁਰ ਗੁਣਾਂ ਵਾਲਾ ਲੱਕੜ ਦੇ ਗੋਲ ਚੱਕਰਾਂ ਅਤੇ ਥੋੜ੍ਹੇ ਜਿਹੇ ਲੋਹੇ ਮਤਲਬ ਤਕਲੇ ਅਤੇ ਥਾਗੇ ਜਾਣੀ ਮਾਲ੍ਹ ਦੇ ਸੁਮੇਲ ਨਾਲ ਤਿਆਰ ਹੋਇਆ, ਜਿਸ ਦਾ ਨਾਂਅ ਚਰਖਾ ਹੈ। ਇਸ ਨੇ ਸਾਡੀਆਂ ਮੁਢਲੀਆਂ ਲੋੜਾਂ ਪੂਰੀਆਂ ਕੀਤੀਆਂ ਹਨ। ਕੱਤਣ ਵਾਲੀ ਨੇ ਵੀ ਕਮਾਲ ਕਰ ਦਿੱਤੀ। ਬੇਸ਼ੁਮਾਰ ਕੱਤਿਆ, ਕੱਤ-ਕੱਤ ਕੇ ਸੰਦੂਖ ਅਤੇ ਘਰ ਭਰ ਲਏ। ਦਰੀਆਂ, ਖੇਸ-ਖੇਸੀਆਂ, ਦੋਲੇ, ਹੱਥ-ਪੱਖੇ, ਮੰਜੇ, ਪੀੜ੍ਹੀਆਂ ਆਦਿ। ਇਹ ਚਰਖਾ ਦੀ ਸਿਫਤ ਹੈ। ਅੱਧੋਂ ਵੱਧ ਘਰ ਦੀਆਂ ਲੋੜਾਂ ਚਰਖੇ ਨੇ ਪੂਰੀਆਂ ਕੀਤੀਆਂ ਹਨ। ਬੋਹੜਾਂ ਅਤੇ ਨਿੰਮਾਂ ਦੀ ਘਣੀ ਸੰਘਣੀ ਛਾਂ ਹੇਠ ਰਲ ਕੇ ਨੂੰਹਾਂ-ਧੀਆਂ ਸੂਤ ਕੱਤਿਆ ਕਰਦੀਆਂ ਸਨ। ਦਹੇਜ ਵਿਚ ਆਏ ਚਰਖੇ ਨੂੰ ਕੱਤਦੀਆਂ ਸੁਆਣੀਆਂ ਆਪਣੇ ਮਾਪਿਆਂ ਨੂੰ ਯਾਦ ਕਰਦੀਆਂ ਉਦਾਸੀ ਦੇ ਬੋਲ ਗਾਉਂਦੀਆਂ ਸਨ, 'ਚਰਖਾ ਮੇਰਾ ਰੋਣਾ-ਧੋਣਾ ਵਿਚ ਸੋਨੇ ਦੀਆਂ ਮੇਖਾਂ, ਮਾਂ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ।' ਕੋਈ ਆਪਣੇ ਕੰਤ ਨੂੰ ਫਰਮਾਇਸ਼ ਕਰਦੀ ਬੋਲਦੀ, 'ਮਾਂ ਮੇਰੀ ਨੇ ਚਰਖਾ ਭੇਜਿਆ, ਪੀੜ੍ਹੀ ਕਰਾ ਦੇ ਤੂੰ, ਵੇ ਸਾਰੀ ਰਾਤ ਕੱਤਿਆ ਕਰੂੰ ਤੇਰੀ ਰੂੰ।'

ਚਰਖਿਆਂ ਦੇ ਰਾਜ ਵਿਚ ਲੋਕ ਆਪਣੀ ਜ਼ਿੰਦਗੀ ਸਬਰ ਤੇ ਸਕੂਨ ਨਾਲ ਬਤੀਤ ਕਰਦੇ ਸੀ। ਇਸ ਬਾਰੇ ਸਹਿਜੇ ਹੀ ਚਰਖੇ ਅਤੇ ਇਸ ਤੋਂ ਤਿਆਰ ਵਸਤਾਂ ਭੇਤ ਦੇ ਰਹੀਆਂ ਹਨ। ਇੰਜ ਜਾਪਦਾ ਹੈ ਕਿ ਚਰਖਾ ਕੱਤ ਰਹੀਆਂ ਸੁਆਣੀਆਂ ਲਈ ਚਰਖੇ ਦੀ ਗੂੰਜ ਯਾਨੀ ਆਵਾਜ਼ ਉਸ ਸਮੇਂ ਸੰਗੀਤ ਦਾ ਵੀ ਕੰਮ ਕਰਦੀ ਸੀ। ਤਾਹੀਓਂ ਇਹ ਲੋਕ-ਗੀਤ ਹੋਂਦ ਵਿਚ ਆਇਆ, 'ਜੋਗੀ ਉਤਰ ਪਹਾੜੋਂ ਆਇਆ, ਚਰਖੇ ਦੀ ਗੂੰਜ ਸੁਣ ਕੇ, ਨੀ ਜਿੰਦੇ ਮੇਰੀਏ।' ਚਰਖਾ ਸਾਡੇ ਵਿਰਸੇ ਦੀ ਅਣਸੁੱਝੀ ਹੋਂਦ ਹੈ। ਇਸ ਨੂੰ ਅੱਖੋਂ-ਪਰੋਖੇ ਨਹੀਂ ਰੱਖਿਆ ਜਾ ਸਕਦਾ। ਸਮੇਂ ਦੀ ਘਾਟ ਕਾਰਨ ਸਾਡਾ ਚਰਖਾ ਸਜਾਵਟੀ ਪੀਸ ਬਣ ਗਿਆ ਹੈ। ਅਜੋਕੇ ਦੌਰ ਵਿਚ ਚਰਖੇ ਦੇ ਤੰਦਾਂ ਤੋਂ ਭਲਾ ਕਿੰਜ ਜਾਣੂ ਹੋਣਗੀਆਂ ਸਾਡੀਆਂ ਬੱਚੀਆਂ। ਚਰਖੇ ਦੇ ਤਾਂ ਹੁਣ ਦਰਸ਼ਨ ਵੀ ਦੁਰਲੱਭ ਹੋ ਗਏ ਹਨ ਪਰ ਅੱਜ ਦੇ ਸਮੇਂ ਵਿਚ ਇਹ ਚਰਖਾ ਸਾਨੂੰ ਸਾਉਣ ਮਹੀਨੇ ਸਕੂਲਾਂ ਅਤੇ ਕਾਲਜਾਂ 'ਚ ਕਰਵਾਏ ਜਾਂਦੇ ਅਖੌਤੀ ਸੱਭਿਆਚਾਰਕ ਸਮਾਗਮਾਂ ਜਾਂ ਫਿਰ ਆਰਕੈਸਟਰਾ ਗਰੁੱਪ ਦੀਆਂ ਗੱਡੀਆਂ ਦੀਆਂ ਛੱਤਾਂ 'ਤੇ ਬੰਨ੍ਹਿਆ ਹੋਇਆ ਦੇਖਣ ਨੂੰ ਮਿਲਦਾ ਹੈ। ਤਾਹੀਓਂ ਤਾਂ ਅੱਜ ਦੇ ਪੰਜਾਬੀ ਗਾਇਕ ਹੁਣ ਇਹ ਸਤਰਾਂ ਗਾ ਰਹੇ ਹਨ, 'ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾਂ...।'

-ਪ੍ਰਮਿੰਦਰ ਕੌਰ,
« Last Edit: October 16, 2011, 06:14:43 PM by Kohinoor »

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
Re: CHARKHA
« Reply #5 on: December 19, 2011, 05:09:05 AM »
thax mod sahb

Offline ਦਿਲਰਾਜ -ਕੌਰ

  • PJ Mutiyaar
  • Sarpanch/Sarpanchni
  • *
  • Like
  • -Given: 432
  • -Receive: 239
  • Posts: 3310
  • Tohar: 67
  • Gender: Female
    • View Profile
  • Love Status: Married / Viaheyo
Re: CHARKHA
« Reply #6 on: December 21, 2011, 10:27:02 AM »

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
ਚਰਖਾ ਤੇ ਸੰਦੂਕ,,,
« Reply #7 on: February 07, 2012, 11:47:29 AM »
ਲੱਗੇ ਖੂੰਜੇ ਬੇਬੇ ਮਗਰੋ, ਚਰਖਾ ਤੇ ਸੰਦੂਕ
ਕੌਣ ਕੱਤੇ ਸੂਤ,ਨਾਲੇ ਸਾਂਭੇ ਸੰਦੂਕ

ਬਣਾ ਕੇ ਖੇਸ, ਕਿਹੜਾ ਵੱਟੇ ਬੰਬਲ
ਮੁਕਾਉ ਸਿਆਪਾ, ਲਿਆਉ ਸ਼ਹਿਰੋਂ ਕੰਬਲ
______________________

Offline LanDLorD

  • PJ Gabru
  • Lumberdar/Lumberdarni
  • *
  • Like
  • -Given: 32
  • -Receive: 86
  • Posts: 2616
  • Tohar: 70
  • Gender: Male
  • ਅੜਬ ਸੁਬਾਹ ਦਾ ਜੱਟ
    • View Profile
  • Love Status: Forever Single / Sdabahaar Charha
Re: ਚਰਖਾ ਤੇ ਸੰਦੂਕ,,,
« Reply #8 on: February 07, 2012, 12:54:34 PM »
Siha kiha veer hun nai koi bambal vatda

Bas sawaad aunda c yar jado india ch ah kuch karde c

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
Re: ਚਰਖਾ ਤੇ ਸੰਦੂਕ,,,
« Reply #9 on: February 07, 2012, 01:01:20 PM »
hanji sukriya,,,

Offline °◆SáŅj◆°

  • PJ Mutiyaar
  • Patvaari/Patvaaran
  • *
  • Like
  • -Given: 401
  • -Receive: 140
  • Posts: 4464
  • Tohar: 104
  • Gender: Female
  • ღ..ღ
    • View Profile
  • Love Status: Hidden / Chori Chori
Re: CHARKHA
« Reply #10 on: February 20, 2014, 04:41:16 PM »
Woww yr.. thank you so much..
more thn half of this mainu app nu nhi si pata
n definitions are so clear & well detailed.

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Re: CHARKHA
« Reply #11 on: February 23, 2014, 07:29:55 PM »
charkha,
charkhe nu parmatma dya udaahrna den layi vi bahut war, santa, faqeeran, guruan, peeran ne wartya hai.
baba bulleh shah ji ne apnia kayi kafiyan wich charkhe da zikar kita hai. jinha wich kujh han "kar kattan wal dhyan kude" , "katt kude na watt kude". ehna wich ohna ne charkhe nal soot nu kattan di gal kiti hai, bhav, saahan di aawa jaayi nu charkha keha hai, te har saah de nal nal parmatma da naam simran nu soot ya poonia kattana keha hai. kehnde han ke, hey jeeev-aatma! tu smha na gwah, rabb de naam nu apne saahan de charkhe nal katt.

"mera eh charkha nau lakha kudey
niyun(prem/laad/pyaar/) kattdi kattdi pakka kudey
har charkhe de gede , main tenu yaad kardi,
kade aa tattdi de vehre, veh main tenu yaad krdi..
main te mang ranjhan(rabb) di hoyi aaan,
mera babul(mann) karda dhakka kudey ,
ni mera eh charkha naulakha."


"charkha tera rang rangeela, rees karenda sabh kabeela,
chalde chaare kar lai heela, ho gharde wich awadaan kudey,
kar kattan wall dheyan kude"

- eh rooh, eh saahan da ged jo tere andar chal reha, es anmulli daat nu anjaan ban ke na gwah. tenu dekh ke hi sare rees karnge. kharbuje nu dekh hi kharbuja rang fadd da. tu apna nahi, sabh da hi beda banne la skdi. ehnachaar sahan de chalde, kujh heela karla(naam jappla). sada ethe nahi rehna, ek din asal ghar jana hai. os maahi kol jan layi apna daaaj tyaar karlai.

hor vi bahut an-likhiya,an-kahiya gallan, examples,udhaarana han jo santa-mahatma ne dittian charkhe nu sahmne rakh ke.
mard/aurat te ek rajayi de gilaaf wang han, jiwe os wich sirf roo hunda hai par gilaaf wakho wakhre. eda hi eh do gilaaf bnaye gye han, rooh nu qaid karn lai. tan jo rooh ehna ton kade bahar na nikal ske. te ehna wich hi enni rujh jawe ke oh apne asal mard(parmatma) nu bhull jawe. sant--faqeer ehna gallan ton jaanu hunde ne. es layi oh apne aap nu sada ek istri de roop ch dekhde ne te parmatma nu mard de. sada rooh nu heer kehnde ne tan rabb nu ranjha.

guru nanak dev ji:-

Nanak kaaman sada suhagan, na peer mare na jaaye.
mil mere preetma jiyo, tudh bin khadi nimaani.

Nanak is such a bride who always remains married; neither the Beloved dies nor He goes away.
O my Beloved meet me, without You I stand here with no honor.






Offline 💕» ρяєєтι мαη∂ «💕

  • PJ Mutiyaar
  • Vajir/Vajiran
  • *
  • Like
  • -Given: 611
  • -Receive: 198
  • Posts: 7306
  • Tohar: 150
  • Gender: Female
  • ♥ Loves To Make New Friends :) ♥
    • View Profile
  • Love Status: Forever Single / Sdabahaar Charha
Re: CHARKHA
« Reply #12 on: February 23, 2014, 09:51:50 PM »
niceee

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
Re: CHARKHA
« Reply #13 on: February 23, 2014, 10:14:57 PM »
charkha,
charkhe nu parmatma dya udaahrna den layi vi bahut war, santa, faqeeran, guruan, peeran ne wartya hai.
baba bulleh shah ji ne apnia kayi kafiyan wich charkhe da zikar kita hai. jinha wich kujh han "kar kattan wal dhyan kude" , "katt kude na watt kude". ehna wich ohna ne charkhe nal soot nu kattan di gal kiti hai, bhav, saahan di aawa jaayi nu charkha keha hai, te har saah de nal nal parmatma da naam simran nu soot ya poonia kattana keha hai. kehnde han ke, hey jeeev-aatma! tu smha na gwah, rabb de naam nu apne saahan de charkhe nal katt.

"mera eh charkha nau lakha kudey
niyun(prem/laad/pyaar/) kattdi kattdi pakka kudey
har charkhe de gede , main tenu yaad kardi,
kade aa tattdi de vehre, veh main tenu yaad krdi..
main te mang ranjhan(rabb) di hoyi aaan,
mera babul(mann) karda dhakka kudey ,
ni mera eh charkha naulakha."


"charkha tera rang rangeela, rees karenda sabh kabeela,
chalde chaare kar lai heela, ho gharde wich awadaan kudey,
kar kattan wall dheyan kude"

- eh rooh, eh saahan da ged jo tere andar chal reha, es anmulli daat nu anjaan ban ke na gwah. tenu dekh ke hi sare rees karnge. kharbuje nu dekh hi kharbuja rang fadd da. tu apna nahi, sabh da hi beda banne la skdi. ehnachaar sahan de chalde, kujh heela karla(naam jappla). sada ethe nahi rehna, ek din asal ghar jana hai. os maahi kol jan layi apna daaaj tyaar karlai.

hor vi bahut an-likhiya,an-kahiya gallan, examples,udhaarana han jo santa-mahatma ne dittian charkhe nu sahmne rakh ke.
mard/aurat te ek rajayi de gilaaf wang han, jiwe os wich sirf roo hunda hai par gilaaf wakho wakhre. eda hi eh do gilaaf bnaye gye han, rooh nu qaid karn lai. tan jo rooh ehna ton kade bahar na nikal ske. te ehna wich hi enni rujh jawe ke oh apne asal mard(parmatma) nu bhull jawe. sant--faqeer ehna gallan ton jaanu hunde ne. es layi oh apne aap nu sada ek istri de roop ch dekhde ne te parmatma nu mard de. sada rooh nu heer kehnde ne tan rabb nu ranjha.

guru nanak dev ji:-

Nanak kaaman sada suhagan, na peer mare na jaaye.
mil mere preetma jiyo, tudh bin khadi nimaani.

Nanak is such a bride who always remains married; neither the Beloved dies nor He goes away.
O my Beloved meet me, without You I stand here with no honor.






Satt bachan kharbooja sahb :p :D:

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Re: CHARKHA
« Reply #14 on: February 23, 2014, 10:18:54 PM »
Satt bachan kharbooja sahb :p :D:

aagi meri kharbooji :kiss:

tuhade nakshe kadma te hi chal rhe pyaara sio ji :hehe:

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
Re: CHARKHA
« Reply #15 on: February 23, 2014, 10:31:08 PM »
aagi meri kharbooji :kiss:

tuhade nakshe kadma te hi chal rhe pyaara sio ji :hehe:
hahaha ki pta kaun kehnu follow kar riha bach bach k chall beeba :hehe:

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Re: CHARKHA
« Reply #16 on: February 26, 2014, 03:42:51 AM »
hahaha ki pta kaun kehnu follow kar riha bach bach k chall beeba :hehe:

kirpa kar k spam na karo ji :pagel:

 

* Who's Online

  • Dot Guests: 2446
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]