ਨਵਾਂ ਨਵਾਂ ਜਦੋਂ ਕੋਈ Computer ਲੈਕੇ ਆਉਂਦਾ ਹੈ,
ਆਕੇ yahoo ਉੱਤੇ ਪਹਿਲਾਂ ID ਬਣਾਉਂਦਾ ਹੈ,
ਸਾਰਾ ਸਾਰਾ ਦਿਨ ਬਹਿ ਨੈੱਟ ਤੇ ਲੰਗਾਉਂਦਾ ਹੈ,
ਅਨਜਾਣੇ ਲੋਕਾਂ ਨਾਲ ਦੋਸਤੀਆਂ ਪਾਉਂਦਾ ਹੈ,
ਕੁੜੀਆਂ ਦੇ ਨਾਵਾਂ ਵਾਲੀ ID ਆ ਫੜਦਾ,
...ਫਿਰ ਲਿਸਟ ਦੇ ਵਿੱਚ ਐਡ ਉਹਨਾ ਨੂੰ ਕਰਦਾ,
ਕੁੜੀ ਸਮਝ ਮੁੰਡਿਆ ਦੇ ਨਾਲ ਗੱਲਾਂ ਕਰੀ ਜਾਂਦਾ,
ਕਈਆਂ ਨਾਲ ਫਿਰ ਬਿਨਾ ਵਜਾ ਲੜੀ ਜਾਂਦਾ,
ਫਿਰ ਥੋੜਾ ਅੱਗੇ ਨੂੰ ਤਰੱਕੀ ਕਰ ਲੈਂਦਾ ਆ,
HI-FI ਸਾਂਝ ਯਾਰੀ ORKUT ਫੜ ਲੈਂਦਾ ਆ,
ਘੁੰਮਦਾ ਘਮਾਉਂਦਾ ਜਦੋਂ ਆਉਂਦਾ FECEBOOK ਤੇ,
ਫੋਟੋ ਦੇਖ ਮਰੇ ਇੱਕ ਸੋਹਣੀ ਜਿਹੀ ਲੁੱਕ ਤੇ,
ਸੋਹਣੇ ਸੋਹਣੇ ਪੋਜ਼ ਮਾਰ ਫੋਟੋਆਂ ਫਿਰ ਪਾਉਂਦਾ,
ਨਵੇਂ ਨਵੇਂ ਸਟੇਟਸਾਂ ਦੇ ਨਾਲ ਭਰਮਾਉਂਦਾ,
ਫਿਰ ਜਾਕੇ ਕੁੜੀ ਕੋਈ ਹਾਂ ਕਰਦੀ,
ਮਿਲ ਜਾਂਦੀ ਖੁਸ਼ੀ ਫੇਰ ਜ਼ਮਾਨੇ ਭਰ ਦੀ,
ਫਿਰ ਬਸ ਯਾਰੋ ਉਹਦਾ ਹੋ ਕੇ ਰਹਿ ਜਾਂਦਾ,
ਲੈ ਕੇ ਉਹਨੂੰ ਫਿਰ msn ਉਤੇ ਬਹਿ ਜਾਂਦਾ......!!!!