ਫੜ ਕੇ ਲਿਜਾਂਦੇ ਜਦੋਂ ਗਜਨੀ ਬਜਾਰ ਅੰਦਰ, ਮੰਡੀ ਲਾਉਂਦੇ ਸੀ ਮੁਗਲ ਜਨਾਨੀਆਂ ਦੀ, ਮੈਨੂੰ ਦੱਸੋ ਓਦੋਂ ਕਿੱਥੇ ਸੀ ਦਫਨ ਹੋਈ, ਅਣਖ ਵੱਡਿਆਂ ਹਿੰਦੁਸਤਾਨੀਆਂ ਦੀ, ਤਰਲੇ ਕਰਦਿਆਂ ਦਾ ਬਿਪਰੋ ਇਤਿਹਾਸ ਪੜ੍ਹਿਆ, ਪੜ੍ਹੇ ਧੋਖੇ ਤੇ ਗਜਨੀ ਬਜਾਰ ਪੜ੍ਹ ਲੈ, ਕੀਤੇ ਗੁਰਾਂ ਦੇ ਜੋ ਤੁਸੀਂ ਭੁਲਾ ਦਿੱਤੇ, ਅਸੀਂ ਸਾਰੇ ਉਹ ਪਰਉਪਕਾਰ ਪੜ੍ਹ ਲੈ, ਅਸੀਂ ਪੜ੍ਹ ਲਿਆ ਚੰਦੂਆਂ-ਗੰਗੂਆਂ ਨੂੰ, ਪਹਾੜੀ ਰਾਜਿਆਂ ਦੇ ਸਾਰੇ ਕਿਰਦਾਰ ਪੜ੍ਹ ਲੈ, ਮੌਕਾ ਆਉਣ ਤੇ ਗਿਰਗਿਟਾਂ ਵਾਂਗ ਬਦਲੇ, ਨਹਿਰੂ-ਗਾਂਧੀ ਜਿਹੇ ਕਈ ਮੱਕਾਰ ਪੜ੍ਹ ਲੈ