ਬਾਬਾ ਜੀ ਐ ਇੱਕ ਅਰਦਾਸ,
ਐਕੀਂ ਕਰ ਦਿਉ ਮੈਨੂੰ ਪਾਸ,
ਪੜ ਲਿਖ ਤਾਂ ਬਿਲਕੁਲ ਨੀ ਹੋਇਆ,
ਨਾ ਹੀ ਖੇਡਿਆ ਨਾ ਹੀ ਸੋਇਆ,
ਹੌਲੀ ਦੇਣੇ ਸੱਚ ਹਾਂ ਕਹਿੰਦਾ,
ਬੱਸ ਸੀ ਨੈੱਟ ਤੇ ਬੈਠਾ ਰਹਿੰਦਾ,
ਉਠਦਾ ਹੀ ਪੀ.ਸੀ ਕੋਲ ਜਾਵਾਂ ,
ਤੇਰਾ ਨਾ ਹੁਣ ਨਾਮ ਧਿਆਵਾਂ,
ਸੱਚ ਪੁਛੇਂ ਤਾਂ ਹੁਣ ਮੈਂ ਰੱਬਾ,
ਤੀਜੇ ਚੌਥੇ ਦਿਨ ਹੀ ਨਹਾਂਵਾਂ,
ਕੱਢੇ ਗਾਲਾਂ ਬਾਪੂ ਮੇਰਾ,
ਮਾਂ ਦੇ ਕੋਲੋਂ ਅੱਡ ਮੈਂ ਖਾਂਵਾ,
ਪਤਾ ਨੀ ਕੀ ਏ ਹੋ ਗਿਆ ...
ਬਦਲ ਗਈ ਏ ਜਿੰਦਗੀ ਮੇਰੀ,
ਉਦਾਂ ਹੀ ਅਰਦਾਸ ਹੈ ਬਦਲੀ,
ਸੁਣੀ ਜਰਾ ਤੂੰ ਧਿਆਨ ਲਗਾ ਕੇ,
ਕਹਿਣ ਲੱਗਾ ਜੋ ਗੱਲ ਮੈਂ ਅਗਲੀ,
ਹੋਵੇ ਨਾ ਕਿਸੇ ਨਾਲ ਲੜਾਈ,
ਰਵੇ ਸਦਾ ਬਣੀ ਇੰਝ ਚੜਾਈ,
ਆਉਣ ਕਮਿੰਟ ਸਟੇਟਸ ਉੱਤੇ,
ਫੋਟੋ ਵੀ ਇੱਕ ਨਵੀਂ ਐ ਪਾਈ,
ਖੁਸ ਰੱਖੀਂ ਮੇਰੇ ਦੋਸਤ ਮਿੱਤਰ,
ਉਹਨਾ ਦਾ ਹਾਂ ਮੈਂ ਕਰਜਾਈ