September 15, 2025, 05:41:38 PM
collapse

Author Topic: ਮੇਰੇ ਗੀਤ  (Read 11127 times)

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
ਮੇਰੇ ਗੀਤ
« on: June 07, 2011, 07:53:14 AM »
 
 
ਘਰ ਦੇਖੇ ਨੇ ਅੱਜ ਕੰਢੇ ਦਰਿਆਵਾਂ ਦੇ
ਖੌਰੇ ਨਾਲ ਬਣਾਏ ਕਿਹੜੇ ਚਾਵਾਂ ਦੇ
ਖਬਰਾਂ ਨੇ ਕਿ ਪਾਣੀ ਚੜੇ ਦਰਿਆਵਾਂ ਦੇ
ਡੁੱਬ ਗਏ ਨੇ ਦਿਲ ਵੀ ਜੱਟ ਭਰਾਵਾਂ ਦੇ
ਖੋਲ ਦਿਤੇ ਨੇ ਸੰਗਲ ਮੱਝੀਆਂ ਗਾਵਾਂ ਦੇ
ਮਰ ਗਈਆਂ ਨੇ ਫਸਲਾਂ ਨਾਲ ਹਵਾਵਾਂ ਦੇ
ਤੁਰ ਪਏ ਝੋਲੇ ਭਰ ਕੇ ਹੌਕਿਆਂ ਹਾਵਾਂ ਦੇ
 
 
ਕੱਚੇ ਢਾਰੇ ਰੁੜ ਗਏ ,ਪੱਕੇ ਡੋਲ ਗਏ
ਹੁਣ ਨਹੀ ਮੁੜ ਕੇ ਆਉਣਾ ਜਾਂਦੇ ਬੋਲ ਗਏ
ਰੁੜਦੇ ਜਾਂਦੇ ਡੰਗਰ ਦੁਖ ਸੁਖ ਫੋਲ ਗਏ
ਜਿੰਦਗੀ ਦੇ ਵਿਚ ਪਾਣੀ ਹੀ ਵਿਸ ਘੋਲ ਗਏ
 
 
ਖੌਰੇ ਕਦ ਇਹ ਪਾਣੀ ਮੁੜ ਕੇ ਹੈ ਜਾਣਾ
ਬੈਠੀ ਸੋਚੇ ਜਿੰਦਗੀ ਹੁਣ ਹੈ ਕੀ ਖਾਣਾ
ਉਲਝ ਗਿਆ ਹੈ ਜਿੰਦਗੀ ਦਾ ਤਾਣਾ ਬਾਣਾ
ਅੰਨਦਾਤੇ ਨੂੰ ਦਿਸਦਾ ਨਾ ਅੰਨ ਦਾ ਦਾਣਾ
 
 
ਰੱਬ ਨੇ ਕਹਿਰ ਕਮਾਇਆ ਆਪਣੇ ਬੰਦਿਆ ਤੇ
ਕੀ ਆਖੇ ਕੋਈ ਰੱਬ ਦੇ ਗੋਰਖ ਧੰਦਿਆਂ ਤੇ
ਕਰ ਦੇ ਨਜ਼ਰ ਸਵੱਲੀ ਚੰਗਿਆਂ ਮੰਦਿਆਂ ਤੇ
ਆਵੇ ਨਾ ਕੋਈ ਆਫਤ ਤੇਰੇ ਬੰਦਿਆਂ ਤੇ
 
By-Rajdeep

Punjabi Janta Forums - Janta Di Pasand

ਮੇਰੇ ਗੀਤ
« on: June 07, 2011, 07:53:14 AM »

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਮੇਰੇ ਗੀਤ
« Reply #1 on: June 07, 2011, 07:55:41 AM »
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ
ਹੁਣ ਤਾਂ ਬਲੌਰੀ ਨੈਣ ਰਹੇ ਟੋਲਦੀ,
ਹੀਰਿਆਂ ਜਿਹੇ ਦਿਲ ਪੈਰਾਂ ਵਿੱਚ ਰੋਲਦੀ,
ਹੁਣ ਇਹਦੇ ਗਲ ਫਾਹੀ ਪਾ ਦੇਣੀਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ..

 
 
ਤੁਰੀ ਜਾਂਦੀ ਪੈਰਾਂ ਨਾ ਪਤਾਸੇ ਭੋਰਦੀ,
ਸੁਣਦੀ ਛਣਕ ਝਾਂਜਰਾਂ ਦੇ ਬੋਰ ਦੀ
ਇਹਨਾਂ ਗੱਲਾ ਸੂਲੀ ਤੇ ਚੜਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ

 
 
ਘੋੜੀਆਂ ਦੀ ਸ਼ੌਕੀ,ਨਾਲੇ ਲੰਡੀ ਜੀਪ ਦੀ,
ਲਾ ਲੈਂਦੀ ਬਾਜੀ ਕਦੇ ਕਦੇ ਸੀਪ ਦੀ,
ਇਸ਼ਕੇ ਦੀ ਅੱਗ ਹੱਡੀਂ ਲਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ

 
 
ਲੱਕਿਆਂ ਕਬੂਤਰਾਂ ਦੇ ਵਾਂਗ ਨੱਚਦੀ
ਕਰੇ ਕੀ,ਨਾ ਗੱਲ ਉਹਦੇ ਰਹੀ ਵੱਸ ਦੀ
ਫੜ ਕਿਸੇ ਪਿੰਜਰੇ 'ਚ ਪਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ


By-Rajdeep
« Last Edit: June 07, 2011, 08:04:12 AM by ਦਿਲ ਦਰਿਆਵਾਂ ਵਰਗਾ »

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਮੇਰੇ ਗੀਤ
« Reply #2 on: June 07, 2011, 09:45:23 AM »
ustada :hehe: kaim aa

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਮੇਰੇ ਗੀਤ
« Reply #3 on: June 09, 2011, 12:50:06 AM »
 
ਕੀ ਡਾਢੇ ਰੱਬ ਨੂੰ ਕਹਿ ਸਕਦੇ

ਸਭ ਉਹਦੀਆਂ ਮੌਜਾਂ ਨੇ

ਸੁੱਤਿਆਂ ਨੂੰ ਹੀ ਆ ਧਾੜ ਪਈ

ਚੜ ਆਈਆਂ ਫੌਜਾਂ ਨੇ

ਧਰਤੀ ਦੇ ਚੱਪੇ ਚੱਪੇ ਤੇ

ਕਹਿੰਦੇ ਉਹਦਾ ਵਾਸਾ ਏ

ਹਰ ਸਾਹ ਵਿਚ ਆਪੇ ਚੱਲਦਾ ਏ

ਸਭ ਉਹਦਾ ਭਰਵਾਸਾ ਏ

ਕਦੇ ਜ਼ਿੰਦਗੀ ਹਰ ਲੈਂਦਾ

ਕਦੇ ਜੀਵਨ ਦਾਤਾ ਏ

ਜਿਹਦੇ ਕਣ ਕਣ ਵਿਚ ਵਸਦਾ ਸੀ

ਉਹ ਬਾਗ ਉਜਾੜ ਦਿੱਤਾ

ਧਰਤੀ ਫੁਲਵਾੜੀ ਤੇਰੀ ਏ

ਇਹਦਾ ਰੂਪ ਵਿਗਾੜ ਦਿੱਤਾ

"ਪਵਨ ਗੁਰੂ ਪਾਣੀ ਪਿਤਾ"

ਸਾਡੀ ਬਾਣੀ ਕਹਿੰਦੀ ਏ

ਰੱਬਾ ਆਪਣੇ ਬੋਲਾਂ ਨੂੰ

ਤੂੰ ਆਪ ਵਿਸਾਰ ਦਿੱਤਾ

ਬਸ ਇਕੋ ਅਰਜ਼ ਮੇਰੀ

ਧਰਤੀ ਤੇ ਮਿਹਰ ਕਰੀਂ

ਕਲਯੁਗ ਦੇ ਜੀਵਾਂ ਨੂੰ 

ਦਾਤਾ ਤੂੰ ਮਾਫ ਕਰੀਂ

ਜੋ ਤੁਰ ਗਏ ਦੁਨੀਆਂ ਤੋਂ

ਪਾਣੀ ਵਿਚ ਪਾਣੀ ਹੋ ਗਏ

ਤੇਰੇ ਚੋਂ ਉਪਜੇ ਸੀ

ਤੇ ਤੇਰੇ ਵਿਚ ਸਮੋ ਗਏ

ਉਹਨਾ ਮਾਸੂਮਾ ਨੂੰ

ਤੂੰ ਸਵੀਕਾਰ ਕਰੀਂ

by- rajdeep

Offline gaggan

  • PJ Gabru
  • Vajir/Vajiran
  • *
  • Like
  • -Given: 85
  • -Receive: 128
  • Posts: 7248
  • Tohar: 46
  • Gender: Male
    • View Profile
  • Love Status: Forever Single / Sdabahaar Charha
Re: ਮੇਰੇ ਗੀਤ
« Reply #4 on: June 09, 2011, 12:51:54 AM »
 =D> =D> =D> =D> =D> =D> =D> =D> =D>

Offline ਪੰਜਾਬ ਸਿੰਘ

  • PJ Gabru
  • Jimidar/Jimidarni
  • *
  • Like
  • -Given: 76
  • -Receive: 65
  • Posts: 1505
  • Tohar: 0
  • Gender: Male
  • shaan sidhu
    • View Profile
Re: ਮੇਰੇ ਗੀਤ
« Reply #5 on: June 09, 2011, 12:54:11 AM »
nhi ustaad ji apan agg nhi launi jawani nu hje
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ
ਹੁਣ ਤਾਂ ਬਲੌਰੀ ਨੈਣ ਰਹੇ ਟੋਲਦੀ,
ਹੀਰਿਆਂ ਜਿਹੇ ਦਿਲ ਪੈਰਾਂ ਵਿੱਚ ਰੋਲਦੀ,
ਹੁਣ ਇਹਦੇ ਗਲ ਫਾਹੀ ਪਾ ਦੇਣੀਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ..

 
 
ਤੁਰੀ ਜਾਂਦੀ ਪੈਰਾਂ ਨਾ ਪਤਾਸੇ ਭੋਰਦੀ,
ਸੁਣਦੀ ਛਣਕ ਝਾਂਜਰਾਂ ਦੇ ਬੋਰ ਦੀ
ਇਹਨਾਂ ਗੱਲਾ ਸੂਲੀ ਤੇ ਚੜਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ

 
 
ਘੋੜੀਆਂ ਦੀ ਸ਼ੌਕੀ,ਨਾਲੇ ਲੰਡੀ ਜੀਪ ਦੀ,
ਲਾ ਲੈਂਦੀ ਬਾਜੀ ਕਦੇ ਕਦੇ ਸੀਪ ਦੀ,
ਇਸ਼ਕੇ ਦੀ ਅੱਗ ਹੱਡੀਂ ਲਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ

 
 
ਲੱਕਿਆਂ ਕਬੂਤਰਾਂ ਦੇ ਵਾਂਗ ਨੱਚਦੀ
ਕਰੇ ਕੀ,ਨਾ ਗੱਲ ਉਹਦੇ ਰਹੀ ਵੱਸ ਦੀ
ਫੜ ਕਿਸੇ ਪਿੰਜਰੇ 'ਚ ਪਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ


By-Rajdeep

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਮੇਰੇ ਗੀਤ
« Reply #6 on: June 09, 2011, 01:34:14 AM »
 
ਇਕ ਤਾਂ ਦਾਰੂ ਪੀ ਲੀ ਬਾਹਲੀ
ਉਤੋ ਕਾਲੀ ਨਾਗਣੀ ਖਾ ਲਈ
ਹੁਣ ਦੁਨੀਆਦਾਰੀ ਭੁਲਦੀ ਜਾਂਦੀ ਆ
ਅੱਖ ਸ਼ਿਕਾਰੀ ਵਾਗੂੰ ਖੜਦੀ ਜਾਂਦੀ ਆ
 
 
ਹੁਣ ਦਿਲ ਦਰਿਆਵਾਂ ਵਰਗਾ ਲੱਗਦਾ ਏ
ਜੋ ਆਪਣਾ ਨਹੀ ਸੀ ਉਹ ਵੀ
ਸਕੇ ਭਰਾਵਾਂ ਵਰਗਾ ਲੱਗਦਾ ਏ
ਹੁਣ ਦੁਨੀਆਦਾਰੀ ਭੁਲਦੀ ਜਾਂਦੀ ਆ
ਅੱਖ ਸ਼ਿਕਾਰੀ ਵਾਗੂੰ ਖੜਦੀ ਜਾਂਦੀ ਆ

 
ਹੁਸਨ ਤੇਰੇ ਨੂੰ ਦੇਖ ਦੇਖ ਕੇ
ਰੂਹ ਨਸ਼ਿਆਈ ਜਾਂਦੀ ਏ
ਜਿੰਦ ਨਿਮਾਣੀ ਪਤਾ ਨਹੀ
ਕਿਸ ਨਾਲ ਪੇਚੇ ਪਾਈ ਜਾਂਦੀ ਏ
ਹੁਣ ਦੁਨੀਆਦਾਰੀ ਭੁਲਦੀ ਜਾਂਦੀ ਆ
ਅੱਖ ਸ਼ਿਕਾਰੀ ਵਾਗੂੰ ਖੜਦੀ ਜਾਂਦੀ ਆ


 by--rajdeep

Offline ਪੰਜਾਬ ਸਿੰਘ

  • PJ Gabru
  • Jimidar/Jimidarni
  • *
  • Like
  • -Given: 76
  • -Receive: 65
  • Posts: 1505
  • Tohar: 0
  • Gender: Male
  • shaan sidhu
    • View Profile
Re: ਮੇਰੇ ਗੀਤ
« Reply #7 on: June 09, 2011, 01:36:12 AM »

ਇਕ ਤਾਂ ਦਾਰੂ ਪੀ ਲੀ ਬਾਹਲੀ
ਉਤੋ ਕਾਲੀ ਨਾਗਣੀ ਖਾ ਲਈ
ਹੁਣ ਦੁਨੀਆਦਾਰੀ ਭੁਲਦੀ ਜਾਂਦੀ ਆ
ਅੱਖ ਸ਼ਿਕਾਰੀ ਵਾਗੂੰ ਖੜਦੀ ਜਾਂਦੀ ਆ
 
 
ਹੁਣ ਦਿਲ ਦਰਿਆਵਾਂ ਵਰਗਾ ਲੱਗਦਾ ਏ
ਜੋ ਆਪਣਾ ਨਹੀ ਸੀ ਉਹ ਵੀ
ਸਕੇ ਭਰਾਵਾਂ ਵਰਗਾ ਲੱਗਦਾ ਏ
ਹੁਣ ਦੁਨੀਆਦਾਰੀ ਭੁਲਦੀ ਜਾਂਦੀ ਆ
ਅੱਖ ਸ਼ਿਕਾਰੀ ਵਾਗੂੰ ਖੜਦੀ ਜਾਂਦੀ ਆ

 
ਹੁਸਨ ਤੇਰੇ ਨੂੰ ਦੇਖ ਦੇਖ ਕੇ
ਰੂਹ ਨਸ਼ਿਆਈ ਜਾਂਦੀ ਏ
ਜਿੰਦ ਨਿਮਾਣੀ ਪਤਾ ਨਹੀ
ਕਿਸ ਨਾਲ ਪੇਚੇ ਪਾਈ ਜਾਂਦੀ ਏ
ਹੁਣ ਦੁਨੀਆਦਾਰੀ ਭੁਲਦੀ ਜਾਂਦੀ ਆ
ਅੱਖ ਸ਼ਿਕਾਰੀ ਵਾਗੂੰ ਖੜਦੀ ਜਾਂਦੀ ਆ


 by--rajdeep


Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਮੇਰੇ ਗੀਤ
« Reply #8 on: June 09, 2011, 01:49:31 AM »

ਕੀ ਡਾਢੇ ਰੱਬ ਨੂੰ ਕਹਿ ਸਕਦੇ

ਸਭ ਉਹਦੀਆਂ ਮੌਜਾਂ ਨੇ

ਸੁੱਤਿਆਂ ਨੂੰ ਹੀ ਆ ਧਾੜ ਪਈ

ਚੜ ਆਈਆਂ ਫੌਜਾਂ ਨੇ

ਧਰਤੀ ਦੇ ਚੱਪੇ ਚੱਪੇ ਤੇ

ਕਹਿੰਦੇ ਉਹਦਾ ਵਾਸਾ ਏ

ਹਰ ਸਾਹ ਵਿਚ ਆਪੇ ਚੱਲਦਾ ਏ

ਸਭ ਉਹਦਾ ਭਰਵਾਸਾ ਏ

ਕਦੇ ਜ਼ਿੰਦਗੀ ਹਰ ਲੈਂਦਾ

ਕਦੇ ਜੀਵਨ ਦਾਤਾ ਏ

ਜਿਹਦੇ ਕਣ ਕਣ ਵਿਚ ਵਸਦਾ ਸੀ

ਉਹ ਬਾਗ ਉਜਾੜ ਦਿੱਤਾ

ਧਰਤੀ ਫੁਲਵਾੜੀ ਤੇਰੀ ਏ

ਇਹਦਾ ਰੂਪ ਵਿਗਾੜ ਦਿੱਤਾ

"ਪਵਨ ਗੁਰੂ ਪਾਣੀ ਪਿਤਾ"

ਸਾਡੀ ਬਾਣੀ ਕਹਿੰਦੀ ਏ

ਰੱਬਾ ਆਪਣੇ ਬੋਲਾਂ ਨੂੰ

ਤੂੰ ਆਪ ਵਿਸਾਰ ਦਿੱਤਾ

ਬਸ ਇਕੋ ਅਰਜ਼ ਮੇਰੀ

ਧਰਤੀ ਤੇ ਮਿਹਰ ਕਰੀਂ

ਕਲਯੁਗ ਦੇ ਜੀਵਾਂ ਨੂੰ 

ਦਾਤਾ ਤੂੰ ਮਾਫ ਕਰੀਂ

ਜੋ ਤੁਰ ਗਏ ਦੁਨੀਆਂ ਤੋਂ

ਪਾਣੀ ਵਿਚ ਪਾਣੀ ਹੋ ਗਏ

ਤੇਰੇ ਚੋਂ ਉਪਜੇ ਸੀ

ਤੇ ਤੇਰੇ ਵਿਚ ਸਮੋ ਗਏ

ਉਹਨਾ ਮਾਸੂਮਾ ਨੂੰ

ਤੂੰ ਸਵੀਕਾਰ ਕਰੀਂ

by- rajdeep


bahut hi vadia ustad ji =D>

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਮੇਰੇ ਗੀਤ
« Reply #9 on: June 09, 2011, 01:50:05 AM »

ਇਕ ਤਾਂ ਦਾਰੂ ਪੀ ਲੀ ਬਾਹਲੀ
ਉਤੋ ਕਾਲੀ ਨਾਗਣੀ ਖਾ ਲਈ
ਹੁਣ ਦੁਨੀਆਦਾਰੀ ਭੁਲਦੀ ਜਾਂਦੀ ਆ
ਅੱਖ ਸ਼ਿਕਾਰੀ ਵਾਗੂੰ ਖੜਦੀ ਜਾਂਦੀ ਆ
 
 
ਹੁਣ ਦਿਲ ਦਰਿਆਵਾਂ ਵਰਗਾ ਲੱਗਦਾ ਏ
ਜੋ ਆਪਣਾ ਨਹੀ ਸੀ ਉਹ ਵੀ
ਸਕੇ ਭਰਾਵਾਂ ਵਰਗਾ ਲੱਗਦਾ ਏ
ਹੁਣ ਦੁਨੀਆਦਾਰੀ ਭੁਲਦੀ ਜਾਂਦੀ ਆ
ਅੱਖ ਸ਼ਿਕਾਰੀ ਵਾਗੂੰ ਖੜਦੀ ਜਾਂਦੀ ਆ

 
ਹੁਸਨ ਤੇਰੇ ਨੂੰ ਦੇਖ ਦੇਖ ਕੇ
ਰੂਹ ਨਸ਼ਿਆਈ ਜਾਂਦੀ ਏ
ਜਿੰਦ ਨਿਮਾਣੀ ਪਤਾ ਨਹੀ
ਕਿਸ ਨਾਲ ਪੇਚੇ ਪਾਈ ਜਾਂਦੀ ਏ
ਹੁਣ ਦੁਨੀਆਦਾਰੀ ਭੁਲਦੀ ਜਾਂਦੀ ਆ
ਅੱਖ ਸ਼ਿਕਾਰੀ ਵਾਗੂੰ ਖੜਦੀ ਜਾਂਦੀ ਆ


 by--rajdeep



ahh wala we sohna aa =D> :dumlak:


:pjrocks:

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਮੇਰੇ ਗੀਤ
« Reply #10 on: June 09, 2011, 01:54:54 AM »
 :hug: :hug: :hug: :excited: :excited: :excited: :excited: :excited: :excited: :excited: :rockon: :rockon: :rockon: :rockon: :rockon: :rockon: :excited: :excited: :excited: :excited: :won: :won: :won: :won: :won:

ustada  :okk: :okk: :okk: :okk: :okk: :okk:

Offline ਪੰਜਾਬ ਸਿੰਘ

  • PJ Gabru
  • Jimidar/Jimidarni
  • *
  • Like
  • -Given: 76
  • -Receive: 65
  • Posts: 1505
  • Tohar: 0
  • Gender: Male
  • shaan sidhu
    • View Profile
Re: ਮੇਰੇ ਗੀਤ
« Reply #11 on: June 09, 2011, 02:12:34 AM »
 :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak:
:hug: :hug: :hug: :excited: :excited: :excited: :excited: :excited: :excited: :excited: :rockon: :rockon: :rockon: :rockon: :rockon: :rockon: :excited: :excited: :excited: :excited: :won: :won: :won: :won: :won:

ustada  :okk: :okk: :okk: :okk: :okk: :okk:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਮੇਰੇ ਗੀਤ
« Reply #12 on: June 12, 2011, 12:19:55 PM »


ਕਿੰਨੀ ਸੋਹਣੀ ਲੱਗਦੀ ਪੰਜਾਬੀ ਮੁਟਿਆਰ
ਸੂਟ ਨਾਲ ਪਾਉਦੀ ਜਦੋ ਜੁੱਤੀ ਤਿਲੇਦਾਰ   
ਧੱਕ ਧੱਕ ਮੁੰਡਿਆਂ ਦਾ ਦਿਲ ਧੜਕੇ
ਬੈਠੇ ਨੇ ਕਈ ਦਿਲ ਹੱਥਾਂ ਵਿਚ ਫੜ ਕੇ
ਉਂਗਲਾਂ ਤੇ ਕਿਸੇ ਨੂੰ ਨਚਾਉਣ ਨੂੰ ਫਿਰੇ
ਮੁੰਡਾ ਕੱਲਾ ਕੱਲਾ ਅੰਗ ਉਹਦਾ
ਸੋਨੇ 'ਚ ਮੜਾਉਣ ਨੂੰ ਫਿਰੇ



ਗਲ ਵਿਚ ਪਾ ਕੇ ਰੱਖਦੀ ਏ ਗਾਨੀਆ
ਖੌਰੇ ਕਿਹੜੇ ਦਿਲਜਾਨੀ ,ਦਿੱਤੀਆਂ ਨਿਸ਼ਾਨੀਆਂ
ਹੁਣ ਹੱਥੀਂ ਛਾਪਾਂ ਛੱਲੇ ਪਾਉਣ ਨੂੰ ਫਿਰੇ
ਮੁੰਡਾ ਕੱਲਾ ਕੱਲਾ ਅੰਗ ਉਹਦਾ
ਸੋਨੇ 'ਚ ਮੜਾਉਣ ਨੂੰ ਫਿਰੇ


ਕੁੜੀਆ 'ਚ ਉਹਦੀ ਸਰਦਾਰੀ ਚੱਲਦੀ
ਕਰੇ ਨਾ ਪਰਵਾਹ ਕਿਸੇ ਗੱਲ ਦੀ
ਝਾਂਜਰਾ ਦੀ ਛਣ ਛਣ ਦਿਲ ਡੰਗਦੀ
ਚੋਬਰਾਂ ਦੇ ਸੀਨੇ ਅੱਗ ਲਾਉਣ ਨੂੰ ਫਿਰੇ
ਮੁੰਡਾ ਕੱਲਾ ਕੱਲਾ ਅੰਗ ਉਹਦਾ
ਸੋਨੇ 'ਚ ਮੜਾਉਣ ਨੂੰ ਫਿਰੇ


by-rajdeep








Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
Re: ਮੇਰੇ ਗੀਤ
« Reply #13 on: June 12, 2011, 12:36:03 PM »

ਕਿੰਨੀ ਸੋਹਣੀ ਲੱਗਦੀ ਪੰਜਾਬੀ ਮੁਟਿਆਰ
ਸੂਟ ਨਾਲ ਪਾਉਦੀ ਜਦੋ ਜੁੱਤੀ ਤਿਲੇਦਾਰ   
ਧੱਕ ਧੱਕ ਮੁੰਡਿਆਂ ਦਾ ਦਿਲ ਧੜਕੇ
ਬੈਠੇ ਨੇ ਕਈ ਦਿਲ ਹੱਥਾਂ ਵਿਚ ਫੜ ਕੇ
ਉਂਗਲਾਂ ਤੇ ਕਿਸੇ ਨੂੰ ਨਚਾਉਣ ਨੂੰ ਫਿਰੇ
ਮੁੰਡਾ ਕੱਲਾ ਕੱਲਾ ਅੰਗ ਉਹਦਾ
ਸੋਨੇ 'ਚ ਮੜਾਉਣ ਨੂੰ ਫਿਰੇ



ਗਲ ਵਿਚ ਪਾ ਕੇ ਰੱਖਦੀ ਏ ਗਾਨੀਆ
ਖੌਰੇ ਕਿਹੜੇ ਦਿਲਜਾਨੀ ,ਦਿੱਤੀਆਂ ਨਿਸ਼ਾਨੀਆਂ
ਹੁਣ ਹੱਥੀਂ ਛਾਪਾਂ ਛੱਲੇ ਪਾਉਣ ਨੂੰ ਫਿਰੇ
ਮੁੰਡਾ ਕੱਲਾ ਕੱਲਾ ਅੰਗ ਉਹਦਾ
ਸੋਨੇ 'ਚ ਮੜਾਉਣ ਨੂੰ ਫਿਰੇ


ਕੁੜੀਆ 'ਚ ਉਹਦੀ ਸਰਦਾਰੀ ਚੱਲਦੀ
ਕਰੇ ਨਾ ਪਰਵਾਹ ਕਿਸੇ ਗੱਲ ਦੀ
ਝਾਂਜਰਾ ਦੀ ਛਣ ਛਣ ਦਿਲ ਡੰਗਦੀ
ਚੋਬਰਾਂ ਦੇ ਸੀਨੇ ਅੱਗ ਲਾਉਣ ਨੂੰ ਫਿਰੇ
ਮੁੰਡਾ ਕੱਲਾ ਕੱਲਾ ਅੰਗ ਉਹਦਾ
ਸੋਨੇ 'ਚ ਮੜਾਉਣ ਨੂੰ ਫਿਰੇ


by-rajdeep









nicee :smile:

Offline Nek Singh

  • Retired Staff
  • Sarpanch/Sarpanchni
  • *
  • Like
  • -Given: 106
  • -Receive: 153
  • Posts: 3701
  • Tohar: 29
  • Gender: Male
    • View Profile
  • Love Status: Single / Talaashi Wich
Re: ਮੇਰੇ ਗੀਤ
« Reply #14 on: June 12, 2011, 12:42:26 PM »
nicee :happy:

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਮੇਰੇ ਗੀਤ
« Reply #15 on: June 12, 2011, 01:02:10 PM »
ਬੰਬ  ਆ ਵੀਰੇ ਨਿਰਾ ਹੀ :okk: =D> =D>

Offline Kudrat Kaur

  • PJ Mutiyaar
  • Patvaari/Patvaaran
  • *
  • Like
  • -Given: 115
  • -Receive: 318
  • Posts: 4511
  • Tohar: 12
  • Gender: Female
  • While there is Life, there is hope!
    • View Profile
  • Love Status: In a relationship / Kam Chalda
Re: ਮੇਰੇ ਗੀਤ
« Reply #16 on: June 12, 2011, 01:26:26 PM »
Bahut sohna likhiya Gil galib saab..
Zindagi de alag alg ranga nu bahut sohne tarike naal byan kitta aa.. =D> =D>

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਮੇਰੇ ਗੀਤ
« Reply #17 on: June 16, 2011, 09:15:15 AM »



ਚੂੜੇ ਵਾਲੀ ਬਾਂਹ ਕੱਢ ਕੇ
ਸੇਕਦੀ ਗੈਰਾਂ ਦੀ ਲੋਹੜੀ
ਯਾਦ ਉਹਦੀ ਧੂਣੀ ਵਾਂਗਰਾ
ਸਾਡੇ ਦਿਲ ਵਿਚ ਧੁਖੇ ਥੋੜੀ ਥੋੜੀ
ਚੂੜੇ ਵਾਲੀ ਬਾਂਹ ਕੱਢ ਕੇ
ਸੇਕਦੀ ਗੈਰਾ ਦੀ ਲੋਹੜੀ

ਬੁਲੀਆਂ ਦੰਦਾਸੇ ਰੰਗੀਆਂ
ਹੱਥਾ ਤੇ ਮਹਿੰਦੀ ਦਾ ਰੰਗ ਗੂੜਾ
ਪੈਰਾ 'ਚ ਪੰਜੇਬ ਛਣਕੇ
ਤੇ ਬਾਹਾਂ 'ਚ ਛਣਕਦਾ ਚੂੜਾ
ਲਾਟ ਵਾਗੂੰ ਮੱਚਦੀ ਫਿਰੇ
ਨੀ ਮੈ ਬਣ ਗਿਆ ਅਧ ਜਲੀ ਮੋਹੜੀ
ਚੂੜੇ ਵਾਲੀ ਬਾਂਹ ਕੱਢ ਕੇ
ਸੇਕਦੀ ਗੈਰਾਂ ਦੀ ਲੋਹੜੀ

ਅੱਗ ਰੰਗਾ ਸੂਟ ਪਾ ਲਿਆ
ਨਾਲੇ ਸਿਰ ਉਤੇ ਲੈ ਲੀ ਫੁਲਕਾਰੀ
ਨੀ ਸਜਰੇ ਗੁਲਾਬ ਵਰਗੀ
ਪੌਣਾਂ ਮੰਗਦੀਆ ਖੁਸ਼ਬੂ ਉਧਾਰੀ
ਇਕੋ ਗੱਲ ਮਾੜੀ ਸੋਹਣੀਏ
ਮੁਖ ਸਾਡੇ ਵਲੋ ਬੈਠੀ ਏਂ ਤੂੰ ਮੋੜੀ
ਚੂੜੇ ਵਾਲੀ ਬਾਂਹ ਕੱਢ ਕੇ
ਸੇਕਦੀ ਗੈਰਾਂ ਦੀ ਲੋਹੜੀ


by-- rajdeep






Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਮੇਰੇ ਗੀਤ
« Reply #18 on: June 16, 2011, 09:16:49 AM »


ਕਿਥੇ ਗਈਆ ਗਿੱਲਾ ਤੇਰੀਆ ਅੰਨੀਆਂ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੁੱਲੀਆਂ ਹਨੇਰੀਆਂ
ਖਿੰਡ ਗਈਆਂ ਹੱਥ ਵਿਚੋ ਖੇਡਾਂ ਸਭੇ ਮੇਰੀਆਂ

ਬਾਪੂ ਦੇ ਸਿਰ ਨਾਲ ਸੀ ਸਰਦਾਰੀਆਂ
ਉਹਦੇ ਬਿਨਾਂ ਬਾਜੀਆਂ ਮੈ ਜਿੱਤ ਕੇ ਵੀ ਹਾਰੀਆਂ
ਜਿਥੇ ਕਦੇ ਬੈਠ ਅਸੀ ਸਾਂਝਾ ਚੁੱਲਾ ਸੇਕਿਆ
ਬਾਪੂ ਦਾ ਸੀ ਰਾਜ ਕਦੇ ਰੋ ਕੇ ਨਾਂ ਦੇਖਿਆ
ਹੁਣ ਉਹਦੇ ਬਿਨਾ ਅੱਖਾ ਨਮ ਰਹਿਣ ਮੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੁੱਲੀਆ ਹਨੇਰੀਆ

ਖੇਤਾਂ ਵੱਲ ਭੱਜੇ ਜਾਂਦੇ, ਮਾਰਦੇ ਦੁੜੰਗੇ ਸੀ
ਤੀਆਂ ਵਾਗੂੰ ਦਿਨ ਲੰਘੇ,ਚੰਗੇ ਸੀ ਜਾਂ ਮੰਦੇ ਸੀ
ਜਿਨਾ ਉੱਤੇ ਚੜ-ਚੜ ਬਾਪੂ ਨੂੰ ਸਤਾਉਂਦੇ ਸੀ 
ਸੁੰਨੀਆ ਨੇ ਸਭ ਉਹ ਕਿੱਕਰਾਂ ਤੇ ਬੇਰੀਆਂ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੁੱਲੀਆ ਹਨੇਰੀਆ

ਤੇਰੇ ਨਾਲ ਬਾਪੂ ਇਹ ਘਰ ਸੱਚੀਂ ਘਰ ਸੀ
ਅੰਮੀ ਦੇ ਪਿਆਰ ਨਾਲੋ ਮਿੱਠਾ ਤੇਰਾ ਡਰ ਸੀ
ਜਿਹੜੇ ਵਿਹੜੇ ਮੋਢਿਆਂ ਤੇ ਚੁੱਕ-ਚੁੱਕ ਫਿਰਦਾ ਸੀ
ਟੋਟੇ ਹੋਇਆ ਵਿਹੜਾ ਹੁਣ ਪੈ ਗਈਆਂ ਢੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੁੱਲੀਆ ਹਨੇਰੀਆ


by --Rajdeep

Offline bibamunda

  • Ankheela/Ankheeli
  • ***
  • Like
  • -Given: 6
  • -Receive: 8
  • Posts: 845
  • Tohar: 2
  • Gender: Male
  • tu doke lane aa??chal bhaj jaa:d
    • View Profile
  • Love Status: Single / Talaashi Wich
Re: ਮੇਰੇ ਗੀਤ
« Reply #19 on: June 16, 2011, 09:17:20 AM »
bahot wadiya veere =D> =D>

 

* Who's Online

  • Dot Guests: 2827
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]