Punjabi Janta Forums - Janta Di Pasand

Fun Shun Junction => Shayari => Topic started by: $$ TARN JI $$ on May 23, 2009, 02:34:23 PM

Title: ~~ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ~~
Post by: $$ TARN JI $$ on May 23, 2009, 02:34:23 PM
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ, ਵਾਰ ਕੇ,
ਅੱਗ ਦੇ ਵਿਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ ਕਿਧਰੋਂ ਲੈਣ ਨਾ ਜਾਣੀਆਂ,
ਵਿਹੜੇ ਵਿਚ ਬੜੀਆਂ ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ ਜਦ ਆਪੇ ਪੰਜਾਬੀਆਂ,
ਪੰਜਾਬੀ ਛੱਡੀ ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ ਵੱਢੇ ਗਏ ਨਿਰਦੋਸ਼ ਜਦੋਂ,
ਰਾਹ ਜਾਂਦੇ ਮਾਰੇ ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ
ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ
ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ ਸਭ ਕੁਝ ਅੱਗ ਵਿਚ ਸੜ ਗਿਆ ਮਿਰਚਾਂ ਨਾ ਸੜੀਆਂ ਉਹ ਮਿਰਚਾਂ ਜ਼ਹਿਰੀਲੀਆਂ ਏਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿਚ ਸਾੜੋ ।
ਅੱਗ ਪਿਤਰਾਂ ਦੀ ਜੀਭ ਹੈ ਓਦੀ ਭੇਟਾ ਚਾੜ੍ਹੋ ਉਹ ਪਿਤਰਾਂ ਦਾ ਬੀਜਿਆਂ ਬੀਤੇ ਸੰਗ ਸਾੜੋ ।
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ
Title: Re: ~~ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ~~
Post by: $$ TARN JI $$ on May 26, 2009, 01:21:34 AM
najaar lugi hai punjabiya nu .. jo punjab di halat de bare pard vi nahi sakde