ਤੇਰੀ ਯਾਦ ਵਾਲੀ ਸਾਹਮਣੇ ਕਿਤਾਬ ਹੁੰਦੀ ਏ,
ਤੇਰੇ ਰੰਗ ਜਹੀ ਹੱਥਾਂ 'ਚ ਸ਼ਰਾਬ ਹੁੰਦੀ ਏ,
ਸਾਡਾ ਦਿਨ ਤਾਂ ਇਕੱਲਿਆਂ ਦਾ ਟੱਪ ਜਾਂਦਾ ਏ,
ਰਾਤ ਲੰਘਦੀ ਏ ਕਿਨਿਆਂ ਸਹਾਰਿਆਂ ਦੇ ਨਾਲ,
ਤੇਰਾ ਮੁਖ ਯਾਦ ਆਵੇਂ ਤਾਂ ਚੰਨ ਵੱਲ ਦੇਖੀਏ,
ਤੇਰੀ ਥਾਵੇਂ ਗੱਲਾਂ ਕਰੀ ਦੀਆਂ ਤਾਰਿਆਂ ਦੇ ਨਾਲ,
ਤੈਨੂੰ ਕਿਦਾਂ ਕੋਈ ਸਾਡੇ ਤੋਂ ਪਿਆਰਾ ਹੋ ਗਿਆ,
ਗੱਲਾਂ ਵਾਲੀਏ ਨੀ ਵਾਦਾਂ ਤੇਰਾ ਲਾਰਾ ਹੋ ਗਿਆ ,
ਅਸੀਂ ਵੈਰੀਆਂ ਦੇ ਨਾਲ ਵੀ ਨਾ ਕਰ ਸੱਕੀਏ,
ਜਿਹੜੀ ਕਰ ਗਏ ਤੂੰ ਆਪਣੇ ਪਿਆਰਿਆਂ ਦੇ ਨਾਲ,
ਤੇਰਾ ਮੁਖ ਯਾਦ ਆਵੇਂ ਤਾਂ ਚੰਨ ਵੱਲ ਦੇਖੀਏ,
ਤੇਰੀ ਥਾਵੇਂ ਗੱਲਾਂ ਕਰੀ ਦੀਆਂ ਤਾਰਿਆਂ ਦੇ ਨਾਲ,
ਤੇਜ਼ ਹਵਾ 'ਚੋਂ ਗੁਵਾਚਾ ਤੇਰਾ ਹਾਸਾ ਲੱਭੀਏ ,
ਜੀਨੇਂ ਮਾਰਿਆ ਏ ਫੇਰ ਉਹ ਦਿਲਾਸਾ ਲੱਭੀਏ,
ਕਹਿਣ ਪਾਗਲ, ਅਵਾਰਾ, ਝੱਲਾ, ਮੱਜ਼ਨੂੰ, ਸ਼ੁਦਾਈ,
ਨਾਮ ਕਿਨੇਂ ਜੁੜ ਜਾਦੇਂ ਤੇਰੇ ਮਾਰਿਆਂ ਦੇ ਨਾਲ,
ਤੇਰਾ ਮੁਖ ਯਾਦ ਆਵੇਂ ਤਾਂ ਚੰਨ ਵੱਲ ਦੇਖੀਏ,
ਤੇਰੀ ਥਾਵੇਂ ਗੱਲਾਂ ਕਰੀ ਦੀਆਂ ਤਾਰਿਆਂ ਦੇ ਨਾਲ,
ਧੂੜ ਉਡਦੀ 'ਚੋਂ ਸਦਾ ਤੇਨੂੰ ਵੇਖ ਲਈਦਾ ,
ਤੇਰੇ ਪਿੰਡ ਵਾਲੇ ਰਾਹ ਨੂੰ ਮੱਥਾ ਟੇਕ ਲਈਦਾ,
ਜਿਸ ***jatt*** ਨੂੰ ਸੀ ਰੁਖਾਂ ਤੇ ਘੁਮੰਡੀ ਦੱਸਦੀ,
ਓਹਦੀ ਦੇਖ ਕਿਦਾਂ ਨਿੱਭੀ ਜਾਂਦੀ ਸਾਰਿਆਂ ਦੇ ਨਾਲ,
ਤੇਰਾ ਮੁਖ ਯਾਦ ਆਵੇਂ ਤਾਂ ਚੰਨ ਵੱਲ ਦੇਖੀਏ,
ਤੇਰੀ ਥਾਵੇਂ ਗੱਲਾਂ ਕਰੀ ਦੀਆਂ ਤਾਰਿਆਂ ਦੇ ਨਾਲ,