Fun Shun Junction > Shayari

ਸੰਤ ਰਾਮ ਉਦਾਸੀ - ਜੀਵਨੀ - ਕਵਿਤਾਵਾਂ

(1/4) > >>

ਰਾਜ ਔਲਖ:
ਸੰਤ ਰਾਮ ਉਦਾਸੀ (20 ਅਪ੍ਰੈਲ 1939-11 ਜਨਵਰੀ 1986)ਦਾ ਜਨਮ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਵਿਖੇ ਹੋਇਆ। ਉਦਾਸੀ ਜਿਸ ਘਰ ਜਨਮ ਲਿਆ ਸੀ ਉਨ੍ਹੀਂ ਦਿਨੀਂ, ਇਸਦੀ ਸਮਾਜਿਕ, ਆਰਿਥਿਕ ਅਤੇ ਮਾਨਸਿਕ ਲੁਟ ਸਿੱਖਰਾਂ ਤੇ ਸੀ[੧]। ਚੂਹੜਿਆਂ ਨੂੰ ਦੁਹਰੀ ਗੁਲਾਮੀ ਦਾ ਜੀਵਨ ਭੋਗਣਾ ਪੈਂਦਾ ਸੀ, ਜਿਥੇ ਇਨ੍ਹਾਂ ਦੀ ਆਰਥਿਕ ਲੁੱਟ ਹੁੰਦੀ ਸੀ। ਸੰਤ ਰਾਮ ਉਦਾਸੀ ਨੇ ਨੀਵੀ ਜਾਤ ਵਿੱਚ ਜਨਮ ਲਿਆ। ਨੀਵੀ ਜਾਤ ਉਚੀ ਜਾਤ ਦੇ ਭਾਂਡਿਆ ਨੂੰ ਹੱਥ ਨਹੀ ਲਾ ਸਕਦੀ ਸੀ। ਕਿਉਂਕਿ ਭਿੱਟ ਚੜ ਜਾਣ ਦਾ ਡਰ ਬਣਿਆ ਰਹਿੰਦਾ ਸੀ। ਦੂਜਿਆ ਦਸੱਤਕਾਰ ਜਾਤਾਂ, ਨਾਈ, ਛੀਂਬੇ, ਝਿਊਰ, ਤਰਖਾਣ ਆਦਿ ਆਪਣੇ ਕਿੱਤੇ ਕਰਕੇ ਰੋਜ਼ੀ ਕਮਾਉਣ ਲਈ ਆਜ਼ਾਦ ਜੱਦਕਿ ਗੈਰ ਹੁਨਰੀ ਜਾਤ ਲਈ ਜਿੰਮੀਂਦਾਰਾਂ ਦੇ ਖੇਤਤਾਂ ਵਿੱਚ ਪਸ਼ੂਆਂ ਵਾਂਗ ਕੰਮ ਕਰਨਾ ਉਹਨਾ ਦਾ ਗੋਹਾ ਕੂੜਾ ਕਰਨ ਆਦਿ ਕੰਮ ਇੰਨ੍ਹਾਂ ਦੇ ਹਿੱਸੇ ਹੀ ਆਉਂਦਾ ਸੀ। ਭਾਵੇਂ ਚਮਿਆਰ ਜਾਤ ਨੀਵੀਂ ਜਾਤ ਵਰਗੀ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਚਮੜੇ ਦਾ ਕੰਮ ਕਰਦੇ ਹੋਣ ਕਰਕੇ ਕੱਚਾ ਮਾਲ ਮੁਫਤ ਮਿਲਣ ਕਾਰਨ ਆਰਥਿਕ ਤੌਰ ਆਪਣੇ ਵਿਕਾਸ ਵਲ ਤੇਜ ਗਤੀ ਨਾਲ ਵਧੀ ਹੈ। ਉਦਾਸੀ ਜੀ ਪੰਜਾਬੀ ਸਾਹਿਤ ਦੇ ਜੁਝਾਰੂ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੇ ਹਨ| ਆਪ ਜੀ ਦਾ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਵਿਚ ਇਕ ਕ੍ਰਾਂਤੀਕਾਰੀ ਹਸਤਾਖ਼ਰ ਹੈ। ਉਦਾਸੀ ਜੀ ਦੀਆਂ ਰਚਨਾਵਾਂ ਡੂੰਗੀ ਸੋਚ ਤੇ ਚੇਤਨਾ ਜਗਾਉਂਣ ਵਾਲੀਆਂ ਹਨ।

ਪੜ੍ਹਨਾ ਤੇ ਲਿਖਣਾ
ਸੰਤ ਰਾਮ ਉਦਾਸੀ ਨੇ ਘੋਰ ਗਰੀਬੀ ਵਿੱਚ ਪੜ੍ਹਾਈ ਜਾਰੀ ਰੱਖੀ। ਹੋਰ ਉਸ ਸਮੇਂ ਚੂਹੜਿਆਂ ਦੇ ਮੁੰਡਿਆਂ ਲਈ ਸਿਰਫ਼ ਸੀਰੀ ਰਲਣ ਤੋਂ ਸਿਵਾਂ ਹੋਰ ਸੋਚਿਆ ਵੀ ਨਹੀ ਜਾਂਦਾ ਸੀ। ਇਹ ਜਾਤ, ਅੱਜ ਵੀ ਜਿੰਮੀਦਾਰਾਂ ਨਾਲ ਸੀਰ ਕਰਦੀ ਹੇ। ਜਿੰਮੀਦਾਰਾਂ ਦੇ ਦਿਹਾੜੀ ਜਾਣ ਸਮੇਂ ਭਾਂਡੇ ਵੀ ਘਰੋਂ ਲਿਜਾਣੇ ਪੈਂਦੇ ਹਨ। ਇਹ ਜਾਤੀ, ਵਰਣ ਵੰਡ ਤੋਂ ਹੀ ਘੋਰ ਅਨਿਆਂ ਦਾ ਸ਼ਿਕਾਰ ਰਹੀ ਹੇ। ਕਿਉਂਕਿ ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵਿੜ ਸਨ। ਆਰੀਆ ਨੇ ਇਹਨਾਂ ਨੰ{ ਗੁਲਾਮ ਬਣਾ ਕੇ ਅਸੁਰ, ਦੈਂਤ, ਚੂੜੇ ਆਦਿ ਕਰਾਰ ਦੇ ਦਿੱਤੇ। ਇਸ ਜਾਤ ਦੇ ਆਤਮ ਸਨਮਾਨ ਹਾਸਲ ਕਰਨ ਦਾ ਲੰਬਾ ਸੰਘਰਸ਼ ਹੈ। ਸਿੱਖ ਕਾਲ ਵਿੱਚ ਇਹ ਜਾਤ ਮੁੜ ਆਪਣੀਆਂ ਕਰਤਾਰੀ ਸ਼ਕਤੀਆਂ ਉਜਾਗਰ ਕਰਕੇ, ਸਿੱਖ ਸੰਘਰਸ਼ ਨਾਲ ਜੁੜੀ। ਗੁਰੂ ਤੇਗ ਬਹਾਦਰ ਦਾ ਸ਼ੀਸ਼ ਦਿੱਲੀ ਤੋਂ ਲਿਆਉਣ ਦਾ ਮਾਣ ਇਸੇ ਜਾਤੀ ਦੇ ਭਾਈ ਜੈਤਾ ਉਰਫ਼ ਜੀਵਨ ੰਿਸੰਘ ਨੂੰ ਹਾਸਲ ਹੈ। ਸਿੱਖ ਸੰਘਰਸ਼ ਵਿੱਚ ਵੀ ਇਸ ਜਾਤ ਦੀਆਂ ਅਥਾਹ ਕੁਰਬਾਨੀਆਂ ਹਨ।

ਨਕਸਲ ਲਹਿਰ ਦਾ ਅਸਰ
ਇਹਨਾਂ ਸਮਾਜਿਕ, ਆਰਥਿਕ ਪ੍ਰਸਥਿਤੀਆਂ ਦੇ ਗੁੰਝਲਦਾਰ ਅਲਚਿਆ ਪਲਚਿਆ ਰਾਹੀ ਹੀ ਸੰਤ ਰਾਮ ਉਦਾਸ ਦਾ ਅਨੁਭਵ ਪ੍ਰਵਾਨ ਚੜ੍ਹਿਆ ਹੈ। ਉਸਨੂੰ ਅੱਖ਼ਾ ਖੋਲਣ ਤੋਂ ਲੈ ਕੇ ਅੰਤਲੀ ਘੜੀ ਤੱਕ ਇਹ ਜਾਤੀ ਕੋਹੜ ਦਾ ਵਿਤਕਰਾ ਹੰਢਾਉਣ ਪਿਆ। ਜਾਤੀ ਫਿਰਕੇ ਨੇ ਉਦਾਸੀ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ। ਸੰਤ ਰਾਮ ਉਦਾਸੀ ਨਾਮੀ ਇਕ ਹਰੀਜਨ ਨਾਮਧਾਰੀ ਨੇ ਗਵਰਨਮੈਂਟ ਸਕੂਲਤਾ ਤੋਂ ਪ੍ਰਭਾਵਿਤ ਹੋ ਆਪਣੇ ਹੁਣ ਦੇ ਪਿੰਡ ਸੰਤ ਨਗਰ ਆ ਕੇ ਨਾਮਧਾਰੀ ਨਾਲ ਡਰਾਮਾਂ ਖੇਡਣ ਦਾ ਸ਼ੋਂਕ ਦੱਸਿਆ। 1965 ਦੇ ਦੌਰ ਤੋਂ ਬਾਅਦ ਸੰਤ ਰਾਮ ਉਦਾਸੀ ਨੇ ਆਪਣੀ ਸਮਾਜਕ, ਰਾਜਸੀ ਸੋਝ ਰਾਹੀ ਇਹ ਅਨੁਭਵ ਕਰ ਲਿਆ ਸੀ ਕਿ ਭਾਰਤ ਅੰਦਰ ਕੰਮ ਕਰ ਰਹੀਆਂ ਅਖੋਤੀ ਕਮਿਊਨਿਸਟ ਪਾਰਟੀਆਂ ਸਮਾਜਿਕ ਤਬਦੀਲੀ ਦੀ ਜਾਮਨੀ ਨਹੀ ਭਰ ਸਕਦੀਆਂ। ਆਪਣੇ ਲੋਕਾਂ ਦੀ ਮੁਕਤੀ ਦੇ ਸੁਪਨੇ ਵੇਖਣ ਦਾ ਚਾਹਵਾਨ, ਸੰਤ ਰਾਮ ਉਦਾਸੀ ਨਕਸਲ ਬਾੜੀ ਲੋਕ ਯੁੱਧ ਦਾ ਇਕ ਦ੍ਰਿੜ ਸਿਪਾਹੀ ਸੀ। ਸੰਤ ਰਾਮ ਉਦਾਸੀ ਦਾ ਜੀਵਨ ਇੰਨੇ ਵਿਸ਼ਾਲ ਕੈਨਵਸ ਵਿਚ ਫੈਲਿਆ ਹੋਇਆ ਹੈ ਲੋਕ ਮੁਕਤੀ ਦੇ ਜੁਝਾਰੂ ਸਿਪਾਹੀ ਨੂੰ ਜਿੱਥੇ ਹਕੂਕਤ ਨੇ ਸਰੀਰਕ ਤੌਰ ਤੇ ਆਪਣੇ ਜੁਲਮਾਂ ਦਾ ਸਿਕਾਰ ਬਣਾਇਆ। ਉਥੇ ਉਸਨੂੰ ਹੋਰ ਮਾਨਸਿਕ ਤਸੀਹੇ ਵੀ ਦਿੱਤੇ ਗਏ। ਦਲਿੱਤ ਪਰਿਵਾਰ ਦੇ ਹੋਣ ਕਾਰਨ ਉਦਾਸੀ ਕੋਲ ਰੋਜੀ ਦਾ ਵਸੀਲਾ ਵੀ ਸਿਰਫ਼ ਸਕੂਲ ਮਲਾਜ਼ਮਤ ਹੀ ਸੀ। ਜਿਸ ਰਾਹੀਂ ਉਹ ਟੱਬਰ ਦਾ ਪੇਂਟ ਪਾਲਦਾ ਸੀ। ਉਹ ਉੱਚ ਕੋਟੀ ਦਾ ਕਵੀ, ਸਿਪਾਹੀ ਤੇ ਜਿੰਮੇਵਾਰ ਇਨਸਾਨ ਸੀ।

ਗ੍ਰਿਫਤਾਰੀ
ਸੰਤ ਰਾਮ ਉਦਾਸੀ ਦੀ ਗ੍ਰਿਫਤਾਰੀ 11-1-71 ਨੂੰ ਹੁੰਦੀ ਹੈ। ਉਸਨੂੰ ਬਹਾਦਰ ਸਿੰਘ ਵਾਲਾ ਦੀ ਪੁਲੀਸ ਦੇ ਸਪੈਸ਼ਲ ਸਟਾਫ ਨੇ ਗ੍ਰਿਫਤਾਰ ਕਰ ਲਿਆ। ਉਦਾਸੀ ਭਾਵੇਂ ਪਾਸ ਵਾਂਗ ਸ਼ਹੀਦ ਹੋ ਕੇ ਧਰੂ ਤਾਰੇ ਵਾਂਗ ਤਾ ਨਹੀ ਚਮਕ ਸਕਿਆ ਪਰ ਸਮੇ ਦਾ ਸੱਚ ਉਸ ਕੋਲ ਸੀ। ਪਰ ਜਦ ਇਸ ਵਕਤ ਦੀ ਗਰਦ ਗੁਬਾਰ ਬੈਠਕੇ ਇਤਿਹਾਸ ਨਿਖਰੇਗਾ ਤਾਂ ਉਦਾਸੀ ਦਾ ਸਹੀ ਮੁਲਾਕਣ ਹੋ ਸਕੇਗਾ। ਕਿਉਂਕਿ ਇਨਕਲਾਬੀ ਲਹਿਰ ਨੂੰ ਵਿਕਸਤ ਕਰਨ ਦਾ ਸੁਆਲ ਅੱਜੀ ਵੀ ਪਹਾੜ ਵਾਂਗ ਮੂੰਹ ਅੱਡੀ ਖੜ੍ਹਾ ਹੈ।

ਰਚਨਾਵਾਂ
ਅਧੂਰੀ ਸਵੈ ਗਾਥਾ।
ਓ ਲੈ ਆ ਤੰਗਲ਼ੀ।
ਚਿੱਠੀਆ ਵੰਡਣ ਵਾਲਿਆ।
ਵਰ ਕਿ ਸਰਾਪ।
ਦਿੱਲੀਏ ਦਿਆਲਾ ਦੇਖ਼।
ਕਾਲਿਆ ਕਾਵਾਂ ਵੇ।
ਹੁਣ ਤੁਹਾਡੀ ਯਾਦ ਵਿੱਚ।
ਇੱਕ ਸ਼ਰਧਾਂਜਲੀ - ਇੱਕ ਲਲਕਾਰ।
ਮਾਵਾਂ ਠੰਡੀਆਂ ਛਾਵਾਂ।
ਚਿੱਤ ਨਾ ਡੁਲਾਈਂ ਬਾਬਲਾ।
ਹੋਕਾ।
ਹਨ੍ਹੇਰੀਆਂ ਦੇ ਨਾਮ।
ਪੱਕਾ ਘਰ ਟੋਲੀਂ ਬਾਬਲਾ।
ਅੰਮੜੀ ਨੂੰ ਤਰਲਾ।
ਕੈਦੀ ਦੀ ਪਤਨੀ ਦਾ ਗੀਤ।

ਆਖ਼ਰੀ ਸਮਾਂ
ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਿਸ ਆਉਂਦੇ ਹੋਏ 06 ਨਵੰਬਰ 1986 ਨੂੰ ਰਸਤੇ ਵਿਚ ਰੇਲਗੱਡੀ ਵਿਚ ਹੀ ਉਨ੍ਹਾਂ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ 3 ਦਿਨ ਬਾਅਦ ਮਿਲੀ। ਉਦਾਸੀ ਜੀ ਭਾਵੇਂ ਜਿਸਮਾਨੀ ਤੌਰ ਤੇ ਜੱਗ ਤੋਂ ਰੁਖ਼ਸਤ ਹੋ ਗਏ ਨੇ ਪਰ ਆਪਣੀਆ ਲਿਖ਼ਤਾਂ ਰਾਹੀ ਅੱਜ ਵੀਂ ਜਿੰਦਾ ਹਨ ਅਤੇ ਚੇਤਨਾ ਪੈਦਾ ਕਰ ਰਹੇ ਹਨ|

                 






       


          ਵਰ ਕਿ ਸਰਾਪ

ਮੇਰੇ ਰੱਬਾ ਜੇ ਮੇਰੇ ਤੇ ਮਿਹਰ ਕਰਦਾ
ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ
ਇਹ ਵੀ ਗਲਤੀ ਜੇ ਭੁੱਲਕੇ ਹੋ ਗਈ ਸੀ
ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ
ਕੱਲੀ ਕਲਮ ਜੇ ਹੁੰਦੀ ਤਾਂ ਸਾਰ ਲੈਂਦਾ
ਮੱਲੋ ਮੱਲੀ ਤੂੰ ਅਣਖ਼ ਤੇ ਲਾਜ ਦਿੱਤੀ
ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣੈ
ਖ਼ਬਰੇ ਕੋਇਲ ਦੀ ਤਾਹੀਂਓ ਆਵਾਜ਼ ਦਿੱਤੀ
ਸੱਚ, ਨਿਮਰਤਾ, ਭੁੱਖ ਤੇ ਦੁੱਖ ਦਿੱਤਾ
ਦਾਤਾਂ ਵਿੱਚ ਜੋ ਤੂੰ ਦਾਤਾਰ ਦਿੱਤਾ
ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗੈ
ਜਦੋਂ ਵਿੱਚੇ ਤੂੰ ਲੋਕਾਂ ਦਾ ਪਿਆਰ ਦਿੱਤਾ
ਲੋਕ ਪਿਆਰ ਦੀ ਗੁੱਥਲੀ ਜੇ ਖੋਲ੍ਹਦਾ ਨਾ
ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ
ਨਾਲੇ ਪਿੰਡ ਦੇ ਚੌਧਰੀ ਖੁਸ਼ ਰਹਿੰਦੇ
ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ
ਤਿੰਨ ਬਾਂਦਰਾਂ ਤੇ ਮਹਾਂਕਾਵਿ ਲਿਖਕੇ
ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ
ਜਿਹੜੀ ਆਪ ਵਿਕਦੀ ਆਵੇ ਵੇਚ ਲੈਂਦੇ
ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ
ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ
ਤਵਾ ਸਾਡਾ ਸਪੀਕਰ ਤੇ ਲੱਗ ਜਾਂਦਾ
ਟੈਲੀਵਿਜ਼ਨ ’ਤੇ ਕਿਸੇ ਮੁਟਿਆਰ ਦੇ ਸੰਗ
ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ
ਲੰਡਨ ਵਿੱਚ ਵਿਸਾਖੀ ਦੀ ਸਾਈ ਹੁੰਦੀ
ਪੈਰ ਧੋਣੇ ਸੀ ਸਾਡੇ ਧਨਵੰਤੀਆਂ ਨੇ
ਗੱਫ਼ਾ ਦੇਗ ਦਾ ਪੰਜਾ ਪਿਆਰਿਆਂ ’ਚੋਂ
ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ
ਸਾਡੀ ਲੰਡਨ ਦੀ ਟਿਕਟ ਦੇ ਨਾਲ ਨੱਥੀ
ਸਾਡੀ ਪਤਨੀ ਦਾ ਟਿਕਟ ਵੀ ’ਬਾਂਈਡ’ ਹੁੰਦਾ
ਕੱਚੇ ਕੋਠੇ ਵਿੱਚ ਬਾਕੀ ਤਾਂ ਜੰਮ ਲਏ ਸੀ
ਇੱਕ ਬੱਚਾ ਤਾਂ ’ਮੇਡ ਇਨ ਇੰਗਲੈਂਡ’ ਹੁੰਦਾ
ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ?
ਗੱਲ ਗੱਲ ਤੇ ਸਾਡੀ ਅਗਵਾਈ ਹੁੰਦੀ
ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ
ਨਾਲ ਪੁਲਸ ਦੇ ਸੀਟੀ ਮਿਲਾਈ ਹੁੰਦੀ
ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ
ਕਾਰ ਕਦੇ ਕਦਾਈਂ ਹੀ ਖੜੀ ਰਿੰਹਦੀ
ਨਾਲੇ ਵਿਹੜੇ ਦੀਆਂ ਭੰਗਣਾਂ ਸ਼ੀਰਨਾਂ ਵਿੱਚ
ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ
ਲੋਕ ਪਿਆਰ ਦਾ ਕੇਹਾ ਤੈਂ ਵਰ ਦਿੱਤੈ
ਕਿ ਸਾਡੇ ਲੱਗੀ ਸਰਾਪਾਂ ਦੀ ਝੜੀ ਰਹਿੰਦੀ
ਲੈ ਕੇ ਕੱਫ਼ਣ ਸਰਹਾਣੇਂ ਹਾਂ ਨਿੱਤ ਸੌਂਦੇ
ਚੱਤੋ ਪਹਿਰ ਦਿਮਾਗ ਵਿੱਚ ਮੜ੍ਹੀ ਰਹਿੰਦੀ
______________________

rabbdabanda:
waah wahhh.. :okk:

Cutter:
Nice

ਰਾਜ ਔਲਖ:
ਹਰ ਥਾਂ ਖ਼ੂਨੋ ਖ਼ੂਨ ਹੈ ਧਰਤੀ
ਹਰ ਥਾਂ ਕਬਰਾਂ ਦੀ ਚੁੱਪ ਵਰਤੀ
ਅਮਨ ਕਿੱਥੇ ਮੈਂ ਦਫ਼ਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਂਵਾ
ਕਿਸ ਨੂੰ ਕਿਸ ਦਾ ਦਫ਼ਨ ਕਹੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ
ਆਹ ਕੋਈ ਮੇਰੀ ਭੈਣ ਜਿਹਾ ਹੈ
ਕਿਸ ਕਿਸ ਦਾ ਮੈਂ ਨਗਨ ਕੱਜੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਕੌਣ ਸਿਆਣ ਕਰੇ ਮਾਂ-ਪਿਓ ਦੀ
ਹਰ ਇੱਕ ਦੀ ਹੈ ਲਾਸ਼ ਇੱਕੋ ਜੀ
ਕਿਸ ਕਿਸ ਲਈ ਮੈਂ ਕਫ਼ਨ ਲਊਂਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਰੋ ਪਈਆਂ ਚਾਨਣੀਆਂ ਰਾਤਾਂ
ਮੁੱਕੀਆ ਦਾਦੀ ਮਾਂ ਦੀਆਂ ਬਾਤਾਂ
ਕਿੰਝ ਬੀਤੇ ਦਾ ਹਵਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਜਜ਼ਬੇ ਸਾਂਭ ਮੇਰੇ ਸਤਿਕਾਰੇ
ਮੋੜ ਦੇ ਮੇਰੇ ਗੀਤ ਪਿਆਰੇ
ਕਿੰਝ ਚਾਵਾਂ ਦਾ ਦਮਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
_______________

Cutter:
Wah keya baat a  :okk:

Navigation

[0] Message Index

[#] Next page

Go to full version