Punjabi Janta Forums - Janta Di Pasand
Fun Shun Junction => Shayari => Topic started by: ਰਾਜ ਔਲਖ on February 21, 2014, 12:45:48 AM
-
ਸੰਤ ਰਾਮ ਉਦਾਸੀ (20 ਅਪ੍ਰੈਲ 1939-11 ਜਨਵਰੀ 1986)ਦਾ ਜਨਮ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਵਿਖੇ ਹੋਇਆ। ਉਦਾਸੀ ਜਿਸ ਘਰ ਜਨਮ ਲਿਆ ਸੀ ਉਨ੍ਹੀਂ ਦਿਨੀਂ, ਇਸਦੀ ਸਮਾਜਿਕ, ਆਰਿਥਿਕ ਅਤੇ ਮਾਨਸਿਕ ਲੁਟ ਸਿੱਖਰਾਂ ਤੇ ਸੀ[੧]। ਚੂਹੜਿਆਂ ਨੂੰ ਦੁਹਰੀ ਗੁਲਾਮੀ ਦਾ ਜੀਵਨ ਭੋਗਣਾ ਪੈਂਦਾ ਸੀ, ਜਿਥੇ ਇਨ੍ਹਾਂ ਦੀ ਆਰਥਿਕ ਲੁੱਟ ਹੁੰਦੀ ਸੀ। ਸੰਤ ਰਾਮ ਉਦਾਸੀ ਨੇ ਨੀਵੀ ਜਾਤ ਵਿੱਚ ਜਨਮ ਲਿਆ। ਨੀਵੀ ਜਾਤ ਉਚੀ ਜਾਤ ਦੇ ਭਾਂਡਿਆ ਨੂੰ ਹੱਥ ਨਹੀ ਲਾ ਸਕਦੀ ਸੀ। ਕਿਉਂਕਿ ਭਿੱਟ ਚੜ ਜਾਣ ਦਾ ਡਰ ਬਣਿਆ ਰਹਿੰਦਾ ਸੀ। ਦੂਜਿਆ ਦਸੱਤਕਾਰ ਜਾਤਾਂ, ਨਾਈ, ਛੀਂਬੇ, ਝਿਊਰ, ਤਰਖਾਣ ਆਦਿ ਆਪਣੇ ਕਿੱਤੇ ਕਰਕੇ ਰੋਜ਼ੀ ਕਮਾਉਣ ਲਈ ਆਜ਼ਾਦ ਜੱਦਕਿ ਗੈਰ ਹੁਨਰੀ ਜਾਤ ਲਈ ਜਿੰਮੀਂਦਾਰਾਂ ਦੇ ਖੇਤਤਾਂ ਵਿੱਚ ਪਸ਼ੂਆਂ ਵਾਂਗ ਕੰਮ ਕਰਨਾ ਉਹਨਾ ਦਾ ਗੋਹਾ ਕੂੜਾ ਕਰਨ ਆਦਿ ਕੰਮ ਇੰਨ੍ਹਾਂ ਦੇ ਹਿੱਸੇ ਹੀ ਆਉਂਦਾ ਸੀ। ਭਾਵੇਂ ਚਮਿਆਰ ਜਾਤ ਨੀਵੀਂ ਜਾਤ ਵਰਗੀ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਚਮੜੇ ਦਾ ਕੰਮ ਕਰਦੇ ਹੋਣ ਕਰਕੇ ਕੱਚਾ ਮਾਲ ਮੁਫਤ ਮਿਲਣ ਕਾਰਨ ਆਰਥਿਕ ਤੌਰ ਆਪਣੇ ਵਿਕਾਸ ਵਲ ਤੇਜ ਗਤੀ ਨਾਲ ਵਧੀ ਹੈ। ਉਦਾਸੀ ਜੀ ਪੰਜਾਬੀ ਸਾਹਿਤ ਦੇ ਜੁਝਾਰੂ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੇ ਹਨ| ਆਪ ਜੀ ਦਾ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਵਿਚ ਇਕ ਕ੍ਰਾਂਤੀਕਾਰੀ ਹਸਤਾਖ਼ਰ ਹੈ। ਉਦਾਸੀ ਜੀ ਦੀਆਂ ਰਚਨਾਵਾਂ ਡੂੰਗੀ ਸੋਚ ਤੇ ਚੇਤਨਾ ਜਗਾਉਂਣ ਵਾਲੀਆਂ ਹਨ।
ਪੜ੍ਹਨਾ ਤੇ ਲਿਖਣਾ
ਸੰਤ ਰਾਮ ਉਦਾਸੀ ਨੇ ਘੋਰ ਗਰੀਬੀ ਵਿੱਚ ਪੜ੍ਹਾਈ ਜਾਰੀ ਰੱਖੀ। ਹੋਰ ਉਸ ਸਮੇਂ ਚੂਹੜਿਆਂ ਦੇ ਮੁੰਡਿਆਂ ਲਈ ਸਿਰਫ਼ ਸੀਰੀ ਰਲਣ ਤੋਂ ਸਿਵਾਂ ਹੋਰ ਸੋਚਿਆ ਵੀ ਨਹੀ ਜਾਂਦਾ ਸੀ। ਇਹ ਜਾਤ, ਅੱਜ ਵੀ ਜਿੰਮੀਦਾਰਾਂ ਨਾਲ ਸੀਰ ਕਰਦੀ ਹੇ। ਜਿੰਮੀਦਾਰਾਂ ਦੇ ਦਿਹਾੜੀ ਜਾਣ ਸਮੇਂ ਭਾਂਡੇ ਵੀ ਘਰੋਂ ਲਿਜਾਣੇ ਪੈਂਦੇ ਹਨ। ਇਹ ਜਾਤੀ, ਵਰਣ ਵੰਡ ਤੋਂ ਹੀ ਘੋਰ ਅਨਿਆਂ ਦਾ ਸ਼ਿਕਾਰ ਰਹੀ ਹੇ। ਕਿਉਂਕਿ ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵਿੜ ਸਨ। ਆਰੀਆ ਨੇ ਇਹਨਾਂ ਨੰ{ ਗੁਲਾਮ ਬਣਾ ਕੇ ਅਸੁਰ, ਦੈਂਤ, ਚੂੜੇ ਆਦਿ ਕਰਾਰ ਦੇ ਦਿੱਤੇ। ਇਸ ਜਾਤ ਦੇ ਆਤਮ ਸਨਮਾਨ ਹਾਸਲ ਕਰਨ ਦਾ ਲੰਬਾ ਸੰਘਰਸ਼ ਹੈ। ਸਿੱਖ ਕਾਲ ਵਿੱਚ ਇਹ ਜਾਤ ਮੁੜ ਆਪਣੀਆਂ ਕਰਤਾਰੀ ਸ਼ਕਤੀਆਂ ਉਜਾਗਰ ਕਰਕੇ, ਸਿੱਖ ਸੰਘਰਸ਼ ਨਾਲ ਜੁੜੀ। ਗੁਰੂ ਤੇਗ ਬਹਾਦਰ ਦਾ ਸ਼ੀਸ਼ ਦਿੱਲੀ ਤੋਂ ਲਿਆਉਣ ਦਾ ਮਾਣ ਇਸੇ ਜਾਤੀ ਦੇ ਭਾਈ ਜੈਤਾ ਉਰਫ਼ ਜੀਵਨ ੰਿਸੰਘ ਨੂੰ ਹਾਸਲ ਹੈ। ਸਿੱਖ ਸੰਘਰਸ਼ ਵਿੱਚ ਵੀ ਇਸ ਜਾਤ ਦੀਆਂ ਅਥਾਹ ਕੁਰਬਾਨੀਆਂ ਹਨ।
ਨਕਸਲ ਲਹਿਰ ਦਾ ਅਸਰ
ਇਹਨਾਂ ਸਮਾਜਿਕ, ਆਰਥਿਕ ਪ੍ਰਸਥਿਤੀਆਂ ਦੇ ਗੁੰਝਲਦਾਰ ਅਲਚਿਆ ਪਲਚਿਆ ਰਾਹੀ ਹੀ ਸੰਤ ਰਾਮ ਉਦਾਸ ਦਾ ਅਨੁਭਵ ਪ੍ਰਵਾਨ ਚੜ੍ਹਿਆ ਹੈ। ਉਸਨੂੰ ਅੱਖ਼ਾ ਖੋਲਣ ਤੋਂ ਲੈ ਕੇ ਅੰਤਲੀ ਘੜੀ ਤੱਕ ਇਹ ਜਾਤੀ ਕੋਹੜ ਦਾ ਵਿਤਕਰਾ ਹੰਢਾਉਣ ਪਿਆ। ਜਾਤੀ ਫਿਰਕੇ ਨੇ ਉਦਾਸੀ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ। ਸੰਤ ਰਾਮ ਉਦਾਸੀ ਨਾਮੀ ਇਕ ਹਰੀਜਨ ਨਾਮਧਾਰੀ ਨੇ ਗਵਰਨਮੈਂਟ ਸਕੂਲਤਾ ਤੋਂ ਪ੍ਰਭਾਵਿਤ ਹੋ ਆਪਣੇ ਹੁਣ ਦੇ ਪਿੰਡ ਸੰਤ ਨਗਰ ਆ ਕੇ ਨਾਮਧਾਰੀ ਨਾਲ ਡਰਾਮਾਂ ਖੇਡਣ ਦਾ ਸ਼ੋਂਕ ਦੱਸਿਆ। 1965 ਦੇ ਦੌਰ ਤੋਂ ਬਾਅਦ ਸੰਤ ਰਾਮ ਉਦਾਸੀ ਨੇ ਆਪਣੀ ਸਮਾਜਕ, ਰਾਜਸੀ ਸੋਝ ਰਾਹੀ ਇਹ ਅਨੁਭਵ ਕਰ ਲਿਆ ਸੀ ਕਿ ਭਾਰਤ ਅੰਦਰ ਕੰਮ ਕਰ ਰਹੀਆਂ ਅਖੋਤੀ ਕਮਿਊਨਿਸਟ ਪਾਰਟੀਆਂ ਸਮਾਜਿਕ ਤਬਦੀਲੀ ਦੀ ਜਾਮਨੀ ਨਹੀ ਭਰ ਸਕਦੀਆਂ। ਆਪਣੇ ਲੋਕਾਂ ਦੀ ਮੁਕਤੀ ਦੇ ਸੁਪਨੇ ਵੇਖਣ ਦਾ ਚਾਹਵਾਨ, ਸੰਤ ਰਾਮ ਉਦਾਸੀ ਨਕਸਲ ਬਾੜੀ ਲੋਕ ਯੁੱਧ ਦਾ ਇਕ ਦ੍ਰਿੜ ਸਿਪਾਹੀ ਸੀ। ਸੰਤ ਰਾਮ ਉਦਾਸੀ ਦਾ ਜੀਵਨ ਇੰਨੇ ਵਿਸ਼ਾਲ ਕੈਨਵਸ ਵਿਚ ਫੈਲਿਆ ਹੋਇਆ ਹੈ ਲੋਕ ਮੁਕਤੀ ਦੇ ਜੁਝਾਰੂ ਸਿਪਾਹੀ ਨੂੰ ਜਿੱਥੇ ਹਕੂਕਤ ਨੇ ਸਰੀਰਕ ਤੌਰ ਤੇ ਆਪਣੇ ਜੁਲਮਾਂ ਦਾ ਸਿਕਾਰ ਬਣਾਇਆ। ਉਥੇ ਉਸਨੂੰ ਹੋਰ ਮਾਨਸਿਕ ਤਸੀਹੇ ਵੀ ਦਿੱਤੇ ਗਏ। ਦਲਿੱਤ ਪਰਿਵਾਰ ਦੇ ਹੋਣ ਕਾਰਨ ਉਦਾਸੀ ਕੋਲ ਰੋਜੀ ਦਾ ਵਸੀਲਾ ਵੀ ਸਿਰਫ਼ ਸਕੂਲ ਮਲਾਜ਼ਮਤ ਹੀ ਸੀ। ਜਿਸ ਰਾਹੀਂ ਉਹ ਟੱਬਰ ਦਾ ਪੇਂਟ ਪਾਲਦਾ ਸੀ। ਉਹ ਉੱਚ ਕੋਟੀ ਦਾ ਕਵੀ, ਸਿਪਾਹੀ ਤੇ ਜਿੰਮੇਵਾਰ ਇਨਸਾਨ ਸੀ।
ਗ੍ਰਿਫਤਾਰੀ
ਸੰਤ ਰਾਮ ਉਦਾਸੀ ਦੀ ਗ੍ਰਿਫਤਾਰੀ 11-1-71 ਨੂੰ ਹੁੰਦੀ ਹੈ। ਉਸਨੂੰ ਬਹਾਦਰ ਸਿੰਘ ਵਾਲਾ ਦੀ ਪੁਲੀਸ ਦੇ ਸਪੈਸ਼ਲ ਸਟਾਫ ਨੇ ਗ੍ਰਿਫਤਾਰ ਕਰ ਲਿਆ। ਉਦਾਸੀ ਭਾਵੇਂ ਪਾਸ ਵਾਂਗ ਸ਼ਹੀਦ ਹੋ ਕੇ ਧਰੂ ਤਾਰੇ ਵਾਂਗ ਤਾ ਨਹੀ ਚਮਕ ਸਕਿਆ ਪਰ ਸਮੇ ਦਾ ਸੱਚ ਉਸ ਕੋਲ ਸੀ। ਪਰ ਜਦ ਇਸ ਵਕਤ ਦੀ ਗਰਦ ਗੁਬਾਰ ਬੈਠਕੇ ਇਤਿਹਾਸ ਨਿਖਰੇਗਾ ਤਾਂ ਉਦਾਸੀ ਦਾ ਸਹੀ ਮੁਲਾਕਣ ਹੋ ਸਕੇਗਾ। ਕਿਉਂਕਿ ਇਨਕਲਾਬੀ ਲਹਿਰ ਨੂੰ ਵਿਕਸਤ ਕਰਨ ਦਾ ਸੁਆਲ ਅੱਜੀ ਵੀ ਪਹਾੜ ਵਾਂਗ ਮੂੰਹ ਅੱਡੀ ਖੜ੍ਹਾ ਹੈ।
ਰਚਨਾਵਾਂ
ਅਧੂਰੀ ਸਵੈ ਗਾਥਾ।
ਓ ਲੈ ਆ ਤੰਗਲ਼ੀ।
ਚਿੱਠੀਆ ਵੰਡਣ ਵਾਲਿਆ।
ਵਰ ਕਿ ਸਰਾਪ।
ਦਿੱਲੀਏ ਦਿਆਲਾ ਦੇਖ਼।
ਕਾਲਿਆ ਕਾਵਾਂ ਵੇ।
ਹੁਣ ਤੁਹਾਡੀ ਯਾਦ ਵਿੱਚ।
ਇੱਕ ਸ਼ਰਧਾਂਜਲੀ - ਇੱਕ ਲਲਕਾਰ।
ਮਾਵਾਂ ਠੰਡੀਆਂ ਛਾਵਾਂ।
ਚਿੱਤ ਨਾ ਡੁਲਾਈਂ ਬਾਬਲਾ।
ਹੋਕਾ।
ਹਨ੍ਹੇਰੀਆਂ ਦੇ ਨਾਮ।
ਪੱਕਾ ਘਰ ਟੋਲੀਂ ਬਾਬਲਾ।
ਅੰਮੜੀ ਨੂੰ ਤਰਲਾ।
ਕੈਦੀ ਦੀ ਪਤਨੀ ਦਾ ਗੀਤ।
ਆਖ਼ਰੀ ਸਮਾਂ
ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਿਸ ਆਉਂਦੇ ਹੋਏ 06 ਨਵੰਬਰ 1986 ਨੂੰ ਰਸਤੇ ਵਿਚ ਰੇਲਗੱਡੀ ਵਿਚ ਹੀ ਉਨ੍ਹਾਂ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ 3 ਦਿਨ ਬਾਅਦ ਮਿਲੀ। ਉਦਾਸੀ ਜੀ ਭਾਵੇਂ ਜਿਸਮਾਨੀ ਤੌਰ ਤੇ ਜੱਗ ਤੋਂ ਰੁਖ਼ਸਤ ਹੋ ਗਏ ਨੇ ਪਰ ਆਪਣੀਆ ਲਿਖ਼ਤਾਂ ਰਾਹੀ ਅੱਜ ਵੀਂ ਜਿੰਦਾ ਹਨ ਅਤੇ ਚੇਤਨਾ ਪੈਦਾ ਕਰ ਰਹੇ ਹਨ|
ਵਰ ਕਿ ਸਰਾਪ
ਮੇਰੇ ਰੱਬਾ ਜੇ ਮੇਰੇ ਤੇ ਮਿਹਰ ਕਰਦਾ
ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ
ਇਹ ਵੀ ਗਲਤੀ ਜੇ ਭੁੱਲਕੇ ਹੋ ਗਈ ਸੀ
ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ
ਕੱਲੀ ਕਲਮ ਜੇ ਹੁੰਦੀ ਤਾਂ ਸਾਰ ਲੈਂਦਾ
ਮੱਲੋ ਮੱਲੀ ਤੂੰ ਅਣਖ਼ ਤੇ ਲਾਜ ਦਿੱਤੀ
ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣੈ
ਖ਼ਬਰੇ ਕੋਇਲ ਦੀ ਤਾਹੀਂਓ ਆਵਾਜ਼ ਦਿੱਤੀ
ਸੱਚ, ਨਿਮਰਤਾ, ਭੁੱਖ ਤੇ ਦੁੱਖ ਦਿੱਤਾ
ਦਾਤਾਂ ਵਿੱਚ ਜੋ ਤੂੰ ਦਾਤਾਰ ਦਿੱਤਾ
ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗੈ
ਜਦੋਂ ਵਿੱਚੇ ਤੂੰ ਲੋਕਾਂ ਦਾ ਪਿਆਰ ਦਿੱਤਾ
ਲੋਕ ਪਿਆਰ ਦੀ ਗੁੱਥਲੀ ਜੇ ਖੋਲ੍ਹਦਾ ਨਾ
ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ
ਨਾਲੇ ਪਿੰਡ ਦੇ ਚੌਧਰੀ ਖੁਸ਼ ਰਹਿੰਦੇ
ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ
ਤਿੰਨ ਬਾਂਦਰਾਂ ਤੇ ਮਹਾਂਕਾਵਿ ਲਿਖਕੇ
ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ
ਜਿਹੜੀ ਆਪ ਵਿਕਦੀ ਆਵੇ ਵੇਚ ਲੈਂਦੇ
ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ
ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ
ਤਵਾ ਸਾਡਾ ਸਪੀਕਰ ਤੇ ਲੱਗ ਜਾਂਦਾ
ਟੈਲੀਵਿਜ਼ਨ ’ਤੇ ਕਿਸੇ ਮੁਟਿਆਰ ਦੇ ਸੰਗ
ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ
ਲੰਡਨ ਵਿੱਚ ਵਿਸਾਖੀ ਦੀ ਸਾਈ ਹੁੰਦੀ
ਪੈਰ ਧੋਣੇ ਸੀ ਸਾਡੇ ਧਨਵੰਤੀਆਂ ਨੇ
ਗੱਫ਼ਾ ਦੇਗ ਦਾ ਪੰਜਾ ਪਿਆਰਿਆਂ ’ਚੋਂ
ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ
ਸਾਡੀ ਲੰਡਨ ਦੀ ਟਿਕਟ ਦੇ ਨਾਲ ਨੱਥੀ
ਸਾਡੀ ਪਤਨੀ ਦਾ ਟਿਕਟ ਵੀ ’ਬਾਂਈਡ’ ਹੁੰਦਾ
ਕੱਚੇ ਕੋਠੇ ਵਿੱਚ ਬਾਕੀ ਤਾਂ ਜੰਮ ਲਏ ਸੀ
ਇੱਕ ਬੱਚਾ ਤਾਂ ’ਮੇਡ ਇਨ ਇੰਗਲੈਂਡ’ ਹੁੰਦਾ
ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ?
ਗੱਲ ਗੱਲ ਤੇ ਸਾਡੀ ਅਗਵਾਈ ਹੁੰਦੀ
ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ
ਨਾਲ ਪੁਲਸ ਦੇ ਸੀਟੀ ਮਿਲਾਈ ਹੁੰਦੀ
ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ
ਕਾਰ ਕਦੇ ਕਦਾਈਂ ਹੀ ਖੜੀ ਰਿੰਹਦੀ
ਨਾਲੇ ਵਿਹੜੇ ਦੀਆਂ ਭੰਗਣਾਂ ਸ਼ੀਰਨਾਂ ਵਿੱਚ
ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ
ਲੋਕ ਪਿਆਰ ਦਾ ਕੇਹਾ ਤੈਂ ਵਰ ਦਿੱਤੈ
ਕਿ ਸਾਡੇ ਲੱਗੀ ਸਰਾਪਾਂ ਦੀ ਝੜੀ ਰਹਿੰਦੀ
ਲੈ ਕੇ ਕੱਫ਼ਣ ਸਰਹਾਣੇਂ ਹਾਂ ਨਿੱਤ ਸੌਂਦੇ
ਚੱਤੋ ਪਹਿਰ ਦਿਮਾਗ ਵਿੱਚ ਮੜ੍ਹੀ ਰਹਿੰਦੀ
______________________
-
waah wahhh.. :okk:
-
Nice
-
ਹਰ ਥਾਂ ਖ਼ੂਨੋ ਖ਼ੂਨ ਹੈ ਧਰਤੀ
ਹਰ ਥਾਂ ਕਬਰਾਂ ਦੀ ਚੁੱਪ ਵਰਤੀ
ਅਮਨ ਕਿੱਥੇ ਮੈਂ ਦਫ਼ਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਂਵਾ
ਕਿਸ ਨੂੰ ਕਿਸ ਦਾ ਦਫ਼ਨ ਕਹੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ
ਆਹ ਕੋਈ ਮੇਰੀ ਭੈਣ ਜਿਹਾ ਹੈ
ਕਿਸ ਕਿਸ ਦਾ ਮੈਂ ਨਗਨ ਕੱਜੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਕੌਣ ਸਿਆਣ ਕਰੇ ਮਾਂ-ਪਿਓ ਦੀ
ਹਰ ਇੱਕ ਦੀ ਹੈ ਲਾਸ਼ ਇੱਕੋ ਜੀ
ਕਿਸ ਕਿਸ ਲਈ ਮੈਂ ਕਫ਼ਨ ਲਊਂਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਰੋ ਪਈਆਂ ਚਾਨਣੀਆਂ ਰਾਤਾਂ
ਮੁੱਕੀਆ ਦਾਦੀ ਮਾਂ ਦੀਆਂ ਬਾਤਾਂ
ਕਿੰਝ ਬੀਤੇ ਦਾ ਹਵਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਜਜ਼ਬੇ ਸਾਂਭ ਮੇਰੇ ਸਤਿਕਾਰੇ
ਮੋੜ ਦੇ ਮੇਰੇ ਗੀਤ ਪਿਆਰੇ
ਕਿੰਝ ਚਾਵਾਂ ਦਾ ਦਮਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
_______________
-
Wah keya baat a :okk:
-
Amazing!
-
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ
ਮੈਂ ਨਹੀਂ ਪਰਖਾਂਗਾ ਸ਼ੁਹਦੀ ਸੱਜ ਵਿਆਹੀ ਦਾ ਮਿਜ਼ਾਜ
ਪੈਰ ਦੀ ਝਾਂਜਰ ਚ’ ਜਿਸ ਦੇ ਵੀਰ ਦੇ ਸਿਰ ਦਾ ਵਿਆਜ
ਸੱਗੀਆਂ ਦੀ ਠੂਠੀ ਚੋਂ ਕੋਠੀ ਸੇਠ ਦੀ ਖੋਹਾਂਗਾ ਮੈਂ
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ
ਟਿੱਬਿਆਂ ਤੇ ਪਹਿਲਾਂ ਬੜ੍ਹੀ ਹੀ ਅੱਥਰੂਆਂ ਦੀ ਹੈ ਸਲ੍ਹਾਬ
ਹੁਣ ਤਾਂ ਊਣੇ ਵੀ ਰਹੇ ਨਾਂ ਮੇਰੇ ਸਤਲੁਜ ਤੇ ਚਨਾਬ
ਢਲ ਰਹੇ ਪਰਛਾਵਿਆਂ ਤੋਂ ਆਪਣੀ ਲੋਅ ਖੋਹਾਂਗਾ ਮੈਂ
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ
ਮੈਂ ਜਿੰਨ੍ਹਾਂ ਦੀ ਅੱਖ ਦੇ ਅੰਦਰ ਰੜ੍ਹਕਦਾ ਇੱਕ ਰੋੜ ਹਾਂ
ਮੈਂ ਜਿੰਨ੍ਹਾਂ ਦੀ ਐਸ਼ ਦੀ ਤਾਂ ਇੱਕ ਜ਼ਰੂਰੀ ਲੋੜ ਹਾਂ
ਉਨ੍ਹਾਂ ਦੇ ਮੂੰਹਾਂ ਦੀ ਲਾਲੀ ਕੰਮੀਆਂ ਤੇ ਚੋਆਂਗਾ ਮੈਂ
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ
____________________________
-
nice
-
ਜਦ ਤਕ ਪੰਜ ਦਰਿਆ ਨਾ ਥੰਮਣ
ਵਗਦਾ ਰਹੇ ਤੇਰਾ ਖੂਹ ਮਿੱਤਰਾ
ਵਧੇ ਫੁੱਲੇ ਤੇ ਜਵਾਨੀ ਮਾਣੇ
ਖੁਸ਼ ਹੀ ਰਹੇ ਤੇਰੀ ਰੂਹ ਮਿੱਤਰਾ
ਜੀਵੇ ਤੇਰੀ ਭਾਰਤ ਮਾਤਾ
ਜਿਸਦਾ ਤੂੰ ਰਖ਼ਵਾਲਾ ਏਂ
ਜੀਵੇ ਤੇਰੀ ਅੱਲੜ੍ਹ ਜੱਟੀ
ਜਿਸਦਾ ਤੂੰ ਮਤਵਾਲਾ ਏਂ
ਜੀਵਣ ਤੇਰੇ ਲੋਕ ਗੀਤ
ਜੋ ਪਾਉਣ ਕਲੇਜੇ ਧੂਹ ਮਿੱਤਰਾ
________________
-
ਵਸੀਅਤ
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ
ਮੇਰੀ ਵੀ ਜਿੰਦਗੀ ਕੀ? ਬਸ ਬੂਰ ਸਰਕੜੇ ਦਾ
ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ਕ ਨਾ ਲਾਇਓ
ਹੋਣਾ ਨਹੀਂ ਮੈ ਚਾਹੁੰਦਾ ਸੜ ਕੇ ਸਵਾਹ ਇਕੇਰਾਂ
ਜਦ ਜਦ ਢਲੇਗਾ ਸੂਰਜ ਕਣ ਕਣ ਮੇਰਾ ਜਲਾਇਓ
ਵਲਗਣ ਚ ਕੈਦ ਹੋਣਾ ਸਾਡੇ ਨਹੀਂ ਮੁਆਫ਼ਕ
ਯਾਰਾਂ ਦੇ ਵਾਂਗ ਅਰਥੀ ਸੜਕਾਂ ਤੇ ਹੀ ਜਲਾਇਓ
ਜੀਵਨ ਤੋਂ ਮੌਤ ਤਾਈਂ ਆਉਂਦੇ ਬੜੇ ਚੁਰਾਹੇ
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ
______________________
...
ਅਧੂਰੀ ਸਵੈ ਗਾਥਾ
ਵਿਧ ਮਾਤਾ ਛੱਡੇ ਜਾ ਕੰਨ ਮੇਰੇ, ਧਰਤੀ ਵੱਲ ਮੈਂ ਤੁਰਤ ਪਧਾਰਿਆ ਸੀ
ਪਿੰਡ ਪੰਜਾਬ ਦੇ ਵਿਹੜੇ ਚੂਹੜਿਆਂ ਦੇ, ਆ ਕੇ ਅਸੀਂ ਅਵਤਾਰ ਆ ਧਾਰਿਆ ਸੀ
ਆਖੇ ਪਿੰਡ ਦਾ ਚੌਧਰੀ ਪਤਨੀ ਨੂੰ, ਆਪਾਂ ਹੁਣੇ ਛੰਗਵਾ ਲਈਏ ਸੋਟੀਆਂ ਜੀ
’ਪਾਲੀ’ ਆਪਣੇ ਨੇ ਜਨਮ ਲੈ ਲਿਆ ਹੈ, ਆਪਾਂ ਲੈ ਲਈਏ ਹੋਰ ਦੋ ਝੋਟੀਆਂ ਜੀ
’ਲਾਲੀ’ ਆਪਣੇ ਦੀ ਘਸੀ ਪੈਂਟ ਦੇ ਕੇ ਸਾਨੂੰ ਇਹਦੀ ਦੀਵਾਲੀ ਬਣਾਉਣੀਂ ਪੈਣੀ
ਦੇਸੀ ਟੱਟੂ ਦੁੱਲਤੜੇ ਖ਼ੁਰਾਸਾਨੀ, ਇਹ ਵੀ ਜੱਗ ਨੂੰ ਝਾਕੀ ਦਿਖਾਉਣੀ ਪੈਣੀ
ਮੈਨੂੰ ਸੁਰਤ ਦਾ ਜ਼ਰਾ ਸੀ ਸੇਕ ਲੱਗਾ, ਸੇਠ ਮੇਰੇ ਤੇ ਅੱਖ ਟਿਕਾਉਣ ਲੱਗਾ
ਭਾਵੇਂ ਛੋਟਾ ਹੈ ਪਰ ਬੜਾ ਹੀ ਚੁਰਚੁਰਾ ਹੈ, ਮੱਝਾਂ ਕਿਤੇ ਨੀ ਇਹ ਗੰਵਾਉਣ ਲੱਗਾ
ਮੇਰੇ ਦੁਖੀਏ ਬਾਪ ਦੀ ਸੋਚ ਬੁੱਢੀ ਝੇਂਪ ਵਿੱਚ ਆ ਕੇ ਹਾਂਅ ਕਰ ਦਿੱਤੀ
ਆਪਣੇ ਕਰਜ਼ੇ ਦਾ ਸਮਝ ਕੇ ਸੂਦ ਮੈੰਨੂ ਵੱਲ ਸੇਠ ਦੇ ਮੇਰੀ ਬਾਂਹ ਕਰ ਦਿੱਤੀ
_______________________________________
...
ਮਾਵਾਂ ਠੰਡੀਆਂ ਛਾਵਾਂ
ਜੁੱਗ ਜੁੱਗ ਜੀਵੇ ਬਾਬਲ ਪੇਕੇ ਮਾਵਾਂ ਨਾਲ
ਮਾਵਾਂ ਠੰਡੀਆਂ ਛਾਵਾਂ ਮੌਜ ਭਰਾਵਾਂ ਨਾਲ
ਅਸੀਂ ਰੱਜ ਰੱਜ ਖੇਡੇ ਛਾਵੇਂ ਵਿਹੜੇ ਬਾਬਲ ਦੇ
ਰੱਬਾ ਵੇ ਯੁੱਗ-ਯੁੱਗ ਵਸਣ ਖੇੜੇ ਬਾਬਲ ਦੇ
ਬਾਬਲ ਤੇਰੇ ਖਤ ਬਹਾਰਾਂ ਆਵਣ ਵੇ
ਕੁੜੀਆਂ ਚਿੜੀਆਂ, ਡਾਰਾਂ, ਉੱਡ-ਉੱਡ ਜਾਵਣ ਵੇ
ਟਿੱਬਿਆਂ ਵਿਚੋਂ ਪਿਆ ਭੁੱਲੇਖਾ ਚੀਰੇ ਦਾ
ਅੜੀਓਂ ਝੱਟ ਪਛਾਤਾ ਘੋੜਾ ਵੀਰੇ ਦਾ
ਜਿਉਂ ਪੁੰਨਿਆਂ ਦਾ ਚੰਨ ਕਾਲੀਆਂ ਰੈਣਾਂ ਨੂੰ
ਮਸਾਂ ਥਿਆਵਣ ਵੀਰੇ ਸਿਸਕਦੀਆਂ ਭੈਣਾਂ ਨੂੰ
ਖੱਬਰੇ ਅੱਜ ਕਿ ਕੱਲ ਤੈਂ ਅਸੀਂ ਵਿਆਹੁਣੀਆਂ
ਝਿੜਕੀਂ ਨਾ ਵੇ ਵੀਰਾ ਅਸੀਂ ਪਰਾਹੁਣੀਆਂ
ਯਾਦ ਤੇਰੀ ਵਿਚ ਵੀਰਾ ਕਾਗ ਉਡਾਵਾਂ ਵੇਂ
ਤੂੰ ਲੈ ਛੁੱਟੀਆਂ ਘਰ ਆ ਮੈਂ ਸ਼ਗਨ ਮਨਾਵਾਂ ਵੇ
_______________________
-
ਮਾਤ-ਭਾਸਾ
ਤੂੰ ਲੋਰੀ ਦੀ ਉਂਗਲੀ ਲਾਇਆ ਬਣ ਕੇ ਮੇਰੀ ਗੋਲੀ
ਵਿਚ ਜੁਆਨੀ ਪਿਆਰ ਸਿਖਾਇਆ ਬਣ ਮੇਰੀ ਹਮਜੋਲੀ
ਅਜ ਮੈ ਤੇਰੇ ਗਲ ਦੇ ਵਿਚੋ ਮਸਾਂ ਲੁਹਾਈਆਂ ਲੀਰਾਂ
ਪਹਿਨ ਮੇਰੇ ਗੀਤਾਂ ਦਾ ਰੇਸਮ ਤੂੰ ਮੇਰੀ ਮਾਂ-ਬੋਲੀ
__________________________
-
ਓ ਲੈ ਆ ਤੰਗਲ਼ੀ
ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਹਲ਼ਾਂ ਵਿਚੋਂ ਨੀਰ ਵਗਿਆ
ਓਏ ਲੈ ਆ ਤੰਗਲ਼ੀ ਨਸੀਬਾਂ ਨੂੰ ਫਰੋਲ਼ੀਏ ਤੂੜੀ ਵਿਚੋਂ ਪੁੱਤ ਜੱਗਿਆ
ਓ ਲੈ ਆ ਤੰਗਲ਼ੀ.....
ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ ਮੇਰੀਏ ਜਵਾਨ ਕਣਕੇ
ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ ਤੂੰ ਸੋਨੇ ਦਾ ਪਟੋਲਾ ਬਣ ਕੇ
ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ ਓ ਮੇਰੇ ਬੇਜ਼ੁਬਾਨ ਢੱਗਿਆ
ਓ ਲੈ ਆ ਤੰਗਲ਼ੀ.....
ਸਾਡਾ ਘੁੱਟੀਂ-ਘੁੱਟੀਂ ਤੇਲ ਖ਼ੂਨ ਪੀ ਗਿਆ ਤੇ ਖਾਦ ਖਾ ਗਈ ਹੱਡ ਖਾਰ ਕੇ
ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ ਬਈ ਬੋਹਲ਼ ਨੂੰ ਖੰਗੂਰਾ ਮਾਰ ਕੇ
ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ ਕਿ ਸੱਧਰਾਂ ਨੂੰ ਲਾਂਬੂ ਲੱਗਿਆ
ਓ ਲੈ ਆ ਤੰਗਲ਼ੀ......
ਨੀ ਧੀਏ ਕਿਹੜੇ ਨੀ ਭੜੋਲੇ ਵਿਚ ਡੱਕ ਲਾਂ ਮੈਂ ਤੇਰੀਆਂ ਜਵਾਨ ਸੱਧਰਾਂ
ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ, ਹੈ ਸਾਡੀਆਂ ਸਮਾਜੀ ਕਦਰਾਂ
ਧੀਏ ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ ਕਿਉਂ ਚੰਨ ਨੂੰ ਸਰਾਪ ਲੱਗਿਆ?
ਓ ਲੈ ਆ ਤੰਗਲ਼ੀ......
ਸੁੱਕੇ ਜਾਣ ਨਾ ਬੋਹਲ਼ਾਂ ਦਾ ਮਾਰ ਮਗਰਾ ਜੋ ਮਾਰਦੇ ਨੇ ਜਾਂਦੇ ਚਾਂਗਰਾਂ
ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ ਹੈ ਖੇਤਾਂ ‘ਚ ਬਰੂਦ ਵਾਂਗਰਾਂ
ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾ ਜੋ ਮਿਹਨਤਾਂ ਨੂੰ ਮਾਖੋਂ ਲੱਗਿਆ
ਓ ਲੈ ਆ ਤੰਗਲ਼ੀ......
____________________________________
-
ਪੁੱਤ ਬਣ ਕੇ ਕਮਾਊਂ ਘਰ ਤੇਰੇ
ਪੁੱਤ ਬਣ ਕੇ ਕਮਾਊਂ ਘਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ
ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
ਚਿੱਤ ਨਾ ਡੁਲਾਈਂ ਬਾਬਲਾ
ਲੋਕੀਂ ਕਹਿੰਦੇ ਪੁੱਤਾਂ ਬਿਨਾਂ ਜੱਗ ਚ ਮਿਲਾਪ ਨੀਂ
ਮੈਂ ਤਾਂ ਕਹਾਂ ਜੀਹਦੇ ਧੀ ਨਾ ਉਹ ਤਾਂ ਸਹੀ ਬਾਪ ਨੀਂ
ਪੁੱਤ ਹੁੰਦੇ ਨੇ ਕੁਲੱਛਣੇ ਵਥੇਰੇ
ਚਿੱਤ ਨਾ ਡੁਲਾਈਂ ਬਾਬਲਾ
ਅੱਗੇ ਸਾਕ ਲੈਂਦੇ ਨੀਂ ਸੀ ਜੀਹਦੇ ਕੋਈ ਵੀਰ ਨਾ
ਹੁਣ ਸਾਕ ਲੈਂਦੇ ਉਹੀ ਜੀਹਦੇ ਕੋਈ ਵੀਰ ਨਾ
ਪੁੱਤਾਂ ਵਾਲੇ ਧੱਕੇ ਖਾਂਦੇ ਦੇਖੇ ਡੇਰੇ
ਚਿੱਤ ਨਾ ਡੁਲਾਈਂ ਬਾਬਲਾ
ਏਥੇ ਕੋਈ ਮੋਹ ਨੀ ਹੈਗਾ ਪੁੱਤ ਜਾਂ ਜਵਾਈ ਦਾ
ਏਥੇ ਸਾਰਾ ਮੋਹ ਤਾਂ ਬਸ ਖੱਟੀ ਤੇ ਕਮਾਈ ਦਾ
ਤਾਹੀਉਂ ਮੁੰਡੀਆਂ ਦੀ ਮੜਕ ਵਧੇਰੇ
ਚਿੱਤ ਨਾ ਡੁਲਾਈਂ ਬਾਬਲਾ
ਤੇਰਾ ਦਹਾੜਾ ਚਿੱਟਾ ਤੇ ਬੇਦਾਗ ਰਹਿਣਾ ਚਾਹਿਦੈ
ਜਾਣਦੀ ਹਾਂ ਮੈਨੂੰ ਵੀ ਬੇਲਾਗ ਰਹਿਣਾ ਚਾਹਿਦੈ
ਕੋਈ ਖੰਘ ਨਾ ਲੰਘੂਗਾ ਬਾਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ
ਪੁੱਤ ਬਣ ਕੇ ਕਮਾਊਂ ਘਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ
ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
ਚਿੱਤ ਨਾ ਡੁਲਾਈਂ ਬਾਬਲਾ
______________
-
wooooooooooow kya baat hai
-
ਅੰਮੜੀ ਨੂੰ ਤਰਲਾ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ
ਜਿਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਟੁਕ ਮੁਲ ਨਾ ਪਵੇ
ਜਿਹੜੇ ਪਿੰਡ ਲਾਵਾਂ ਦੀਆਂ ਅੱਖੀਆਂ 'ਚ ਅੱਥਰੂ
ਤੇ ਸਿਹਰਿਆਂ ਦੇ ਅੱਖਾਂ ਵਿਚ ਅੱਗ ਨੀ
ਜੰਮਦੀਆਂ ਕੁੜੀਆਂ ਨੂੰ ਰੋਗ ਜਿਥੇ ਦਾਜ਼ ਦਾ ਹੈ
ਜਾਂਦਾ ਅਠਰਾਹੇ ਵਾਂਗੂ ਲਗ ਨੀ
ਜਿਹੜੇ ਪਿੰਡ ਸੋਨੇ ਦੀਆਂ ਬੁੰਦਿਆਂ ਦੀ
ਥਾਵੇਂ ਕੰਨੀਂ ਭੁੱਖਿਆਂ ਦਾ ਹੌਂਕਾ ਹੀ ਪਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ
ਹੱਕਾਂ ਦਿਆਂ ਪੈਰਾਂ ਨਾਲ ਚੰਬੜੇ ਪਹਾੜ ਜਿੱਥੇ
ਅਕਲਾਂ ਨੂੰ ਪੈ ਗਿਆ ਜੰਗ ਨੀ
ਲਹੂ ਦੇ ਨਿਸ਼ਾਨਾਂ ਵਾਲੇ ਹੱਥਾਂ ਵਿਚ ਟੁੱਟੀ ਜਾਪੇ
ਔਹ ਜਿਹੜੀ ਰੁਲਦੀ ਐ ਵੰਗ ਨੀ
ਪਿੰਡਾ ਕਿਸੇ 'ਚੋਗੀ' ਨਾ ਨੀ ਨਰਮੇ ਦੇ ਫੁਟ ਜਿਹਾ
ਖਿੜ ਕੇ ਵੀ ਰੋਂਦਿਆ ਰਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ
ਲਾਲ ਫਿਤੇ ਵਾਲੀ ਕਿਸੇ ਮੋਟੀ ਸਾਰੀ ਬਹੀ ਵਿਚ
ਕੈਦ ਸਾਡੇ ਹੱਕਾਂ ਦੀ ਏ ਅੱਗ ਨੀ
ਰਾਠਾਂ ਦਿਆਂ ਕਿੱਲਾਂ ਵਾਲੇ ਬੂਟਾਂ ਦੇ ਨੀ ਠੁੱਡੇ ਖਾ ਕੇ
ਪਾਟੀ ਮੇਰੇ ਬਾਪੂ ਦੀ ਏ ਪੱਗ ਨੀ
ਰੋਜ਼ੀ ਤੋਂ ਨਿਰਾਸ਼ ਕਿਸੇ ਅਬਲਾ ਦਾ ਹੌਂਕਾ ਆਖੇ
ਕੋਈ ਸਾਡੀ ਚਾਨਣੀ ਲਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ
ਰੋਟੀ ਲੈਣ ਗਿਆ ਵੀਰ ਪੂੰਝਦਾ ਹੈ ਆਉਂਦਾ ਮਾਏ
ਮੱਥੇ ਉਤੋਂ ਡਾਂਗਾਂ ਦਾ ਲਹੂ
ਰਾਠਾਂ ਦੀ ਹਵੇਲੀ ਵਿਚੋਂ ਖੁਸਿਆ ਸਰੀਰ ਲੈ ਕੇ
ਮੁੜੀ ਮੇਰੇ ਵੀਰ ਦੀ ਬਹੂ
ਪੱਥਰਾਂ ਨੂੰ ਤੋੜੇ ਬਿਨਾ ਅੱਗ ਨਾ ਈਜਾਦ ਹੋਣੀ
ਕਿਹੜਾ ਭੋਲੇ ਬਾਪੂ ਨੂੰ ਕਵੇ
ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ ਤੇ ਸੰਗਲ ਰਵੇ
________________________________________
-
ਵਿਦੇਸ਼ੀ ਹਵਾਵਾਂ ਦੇ ਨਾਂ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਕਰੇ ਜੋਦੜੀ ਨੀ ਇੱਕ ਦਰਵੇਸ਼
ਮੈਂ ਤਾਂ ਜੀਅ ਹਾਂ ਇੱਕ ਨਰਕਾਂ ਦੇ ਹਾਣਦਾ
ਮੈਂ ਨੀ ਸੁਰਗਾਂ ਦੇ ਸੁੱਖਾਂ ਨੂੰ ਸਿਆਣਦਾ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਸਾਡੇ ਬੇਲੇ ਨੂੰ ਤੂੰ ਐਵੇਂ ਨਾ ਪਛਾੜ ਨੀ
ਸਾਡੇ ਸਿਰਾਂ ਦੇ ਦੁਆਲੇ ਗੱਡੀ ਵਾੜ ਨੀ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ
ਮਿਲੂ ਕਿਹੜੀਆਂ ਵਲੈਤਾਂ 'ਚੋਂ ਉਧਾਰ ਨੀਂ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਜੁੜਿਆ 'ਜੜ੍ਹਾਂ' ਦੇ ਨਾਲ ਰਹਿਣ ਦੇ
'ਫੁੱਲ' ਕਹਿਣ ਮੈਨੂੰ 'ਕੰਡਾ' ਚਲੋ ਕਹਿਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਖਿੜਿਆ ਕਪਾਹ ਦੇ ਵਾਂਗੂੰ ਰਹਿਣ ਦੇ
ਘੱਟ ਮੰਡੀ ਵਿੱਚ ਮੁੱਲ ਪੈਂਦੈ ਪੈਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਤੂੰ ਤਾਂ ਮੇਰੀਆਂ ਹੀ ਮਹਿਕਾਂ ਨੂੰ ਉਧਾਲ ਕੇ
ਫੁੱਲੀ ਫਿਰਦੀ ਵਲਾਇਤਾਂ 'ਚ ਖਲਾਰ ਕੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੇਰੇ ਪਿੰਡੇ ਨਾਲ ਕਰੇਂ ਤੂੰ ਚਹੇਡ ਨੀ
ਮੇਰੇ ਝੱਗੇ ਦੇ ਲੰਗਾਰਾਂ ਨਾਲ ਖੇਡ ਨੀ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਘਿਰਿਆ ਕਸਾਈਆਂ ਵਿਚ ਰਹਿਣ ਦੇ
ਮੈਨੂੰ ਐਵੇਂ ਪਛੋਤਾਈਆਂ 'ਚ ਨਾ ਪੈਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੇਰੇ ਵਿਚ ਹੈ ਪਹਾੜ ਜਿੰਨਾ ਭਾਰ ਨੀ
ਮੈਨੂੰ ਖੁੱਲ੍ਹੇ, ਡੁੱਲ੍ਹੇ ਪਿਆਰ ਦਾ ਹੰਕਾਰ ਨੀ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਜੇ ਤੈਨੂੰ ਕੱਚੇ ਕੋਠਿਆਂ ਦੇ ਵਿਚ ਢੋਈ ਨਾ
ਮੇਰੀ ਹੋਣੀ ਦੀ ਦਸੌਰੀਂ ਦਿਲਜੋਈ ਨਾ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਕਰੇ ਜੋਦੜੀ ਨੀ ਇੱਕ ਦਰਵੇਸ਼
_______________
-
ਅਮਾਨਤ
ਅਸੀਂ ਜ਼ਰਾ ਵੀ ਝਾਕ ਨਾ ਰੱਖਦੇ ਹੂਰਾਂ ਦੀ ।
ਕਰੀ ਖ਼ੁਸ਼ਾਮਦ ਜਾਂਦੀ ਨਾ ਮਗ਼ਰੂਰਾਂ ਦੀ ।
ਜੀਵਨ ਨੂੰ ਮੈਂ ਸਾਂਭ ਸਾਂਭ ਕੇ ਰੱਖਦਾ ਹਾਂ,
ਮੇਰੇ ਕੋਲ ਅਮਾਨਤ ਇਹ ਮਜ਼ਦੂਰਾਂ ਦੀ ।
___________________