ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕਾਵਾਂਗੀ ਮੈਂ ,,,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗੀ ਮੈਂ ,,,
ਇੱਕ ਸਮੇਂ ਰੂਹਾਂ ਵਿੱਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਸੀ,,,
ਸੋਚਿਆ ਸੀ ਇਸ ਤੋਂ ਜਿਆਦਾ ਹੋਰ ਕੀ ਕਰੀਬ ਹੋਵਾਂਗੀ ਮੈਂ ,,,
ਯਾਰਾ ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ ਜਦੋਂ ਤੱਕ ਨਹੀਂ ਪਰਤੇਂਗਾ ਤੇਰੇ ਰਾਹਾਂ 'ਚ ਖਲੋਵਾਂਗੀ ਮੈਂ ,,,
ਤੇਰਾ ਉਹ ਹੱਸਦਾ ਮੁੱਖ ਤੇਰੇ ਜ਼ਜਬਾਤ ਤੇਰੇ ਨਾਲ ਜਿਊਣ ਦੇ ਦੇਖੇ ਸੀ ਖੁਆਬ ਤੇਰੀ ਯਾਦ ਇਹਨਾਂ ਛਿਟਿਆਂ ਦੀ ਕਤਾਰ ਨੂੰ ਪਲ ਪਲ ਅੱਖਾਂ 'ਚ ਖੁਬਾਵਾਂਗੀ ਮੈਂ ,,,
ਹਾਲੇ ਤੱਕ ਹੋਣਗੇ ਨਿਸ਼ਾਨ ਸੋਨਮ ਦੇ ਗੁਨਾਹਾਂ ਦੇ ਤੇਰੇ ਸਰੀਰ ਉੱਤੇ ਜੇ ਕਦੇ ਮਿਲਿਆ ਤੇ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗੀ ਮੈਂ ,,,
ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਪ੍ਰੀਤ ਤੇਰੇ ਪਿਆਰ ਦਾ ਚਿਰਾਗ ਮੇਰੇ ਬੋਲ ਗੂੰਜਦੇ ਰਹਿਣਗੇ ਭਾਂਵੇ ਆਪਣੇ ਪਿੰਡ 'ਚ ਨਾ ਹੋਵਾਂਗੀ ਮੈਂ .....