ਗੁਜਰੇ ਜਮਾਨੇ ਦੀ
ਕਹਾਣੀ ਯਾਦ ਆ ਗਈ,
ਕਿੰਝ ਧੁੱਪ ਵਿਚ ਫੱਟੀ
ਸੁਕਾਣੀ ਯਾਦ ਆ ਗਈ,
ਨਵੀਂ ਜਦੋਂ ਲਿਆਉਣੀ
ਲੇਪ ਗੋਹੇ ਦੀ ਲਾਉਣੀ
ਕਹਿੰਦੇ ਆਉਂਦੀ ਤੇੜ੍ਹ ਨਾ,
ਫਿਰ ਗਾਚਣੀ ਲਗਾ ਕੇ
ਕਹਿਣਾ ਧੁੱਪ ਵਿਚ ਪਾ ਕੇ
ਕੋਈ ਦਿਓ ਛੇੜ ਨਾ,
ਇੱਕ ਮਾਸਟਰ ਦੇ ਡਰੋਂ
ਕੁੱਟ ਪਵੇ ਨਾ ਘਰੋਂ
ਕਾਹਲੀ ਚ ਸੁਕਾਉਂਦੇ ਸੀ,
ਇਹਨੂੰ ਹਥ ਚ ਘੁਮਾ ਕੇ
ਨਾਲੇ ਧੁੱਪ ਚ ਸੁਕਾ ਕੇ
ਉਚੀ ਗਾਣੇ ਗਾਉਂਦੇ ਸੀ,
ਚੱਕ ਕਲਮ ਦਵਾਤ
ਦਿਨ ਹੋਵੇ ਜਾਂ ਰਾਤ
ਸੋਹਣਾ ਸੋਹਣਾ ਲਿਖਣਾ,
ਸੀ ਹੁੰਦਾ ਮਨ ਵਿਚ ਡਰ
ਗਲਤੀ ਬੈਠੇ ਜੇ ਕਰ
ਇਸੇ ਨਾਲ ਲੱਕ ਸਿਕ੍ਣਾ,
ਫੋਟੋ "ਰਵੀ" ਦੀ ਤੱਕ
"ਰਾਏ" ਦੀ ਭਰ ਆਈ ਅੱਖ
ਇਹਦੇ ਸੰਗ ਮੌਜ ਜਿਹੀ
ਮਾਣੀ ਯਾਦ ਆ ਗਈ,
ਗੁਜਰੇ ਜਮਾਨੇ ਦੀ
ਕਹਾਣੀ ਯਾਦ ਆ ਗਈ,
ਕਿੰਝ ਧੁੱਪ ਵਿਚ ਫੱਟੀ
ਸੁਕਾਣੀ ਯਾਦ ਆ ਗਈ..............
[/b]