Punjabi Janta Forums - Janta Di Pasand
Fun Shun Junction => Shayari => Topic started by: parminder.bajwa on December 06, 2012, 10:20:06 PM
-
ਇਹ ਗ਼ਜ਼ਲ ਨਹੀਂ-----ਅਮਰਜੀਤ ਢਿੱਲੋਂ)
ਆਪਸ ਦੇ ਵਿਚ ਕਿੰਨਾ ਪਾੜਾ ਯਾਰੋ ਸਿਖ ਤੇ ਭਾਈ ਦਾ।
ਸਿੱਖ ਦੇ ਲੀਰਾਂ ਭਾਈ ਵਲੋਂ ਰੇਸ਼ਮ ਪੱਟ ਹੰਢਾਈਦਾ।
ਇਕ ਪਿੰਡ ਵਿਚ ਇਕੋ ਗੁਰਦਵਾਰੇ ਨਾਲ ਸਰ ਸਕਦਾ ਹੈ
ਆਪੋ ਆਪਣੀਆਂ ਜਾਤਾਂ ਦਾ ਗੁਰਦਵਾਰਾ ਹੈ ਬਣਾਈਦਾ।
ਇਕ ਨੂਰ ਤੋਂ ਸਭ ਜੱਗ ਉਪਜਿਆ ਕਹਿੰਦੇ ਸੁਣਦੇ ਹਾਂ
ਪਰ ਦਲਿਤ ਗ੍ਰੰਥੀ ਕੋਲੋਂ ਕੜਾਹ ਪ੍ਰਸ਼ਾਦਿ ਨਹੀਂ ਵਰਤਾਈਦਾ।
ਗੀਤਾ ਆਖੇ ਕਿਰਤ ਕਰੋ ਪਰ ਫਲ ਦੀ ਇਛਾ ਮੱਤ ਕਰੋ ਸੱਤ ਬਚਨ ਕਹਿ ਪੰਡਿਤ ਜੀ ਅੱਗੇ ਹੈ ਸੀਸ ਝੁਕਾਈਦਾ ।
... ਪਾਠ ਕਰਨ ਤੋਂ ਪਹਿਲਾਂ ਹੀ ਪਾਠੀ ਆਪਣਾ ਫਲ...
ਮੰਗ ਲੈਂਦੇ ਲਓ ਬਾਬਾ ਜੀ! ਲਓ ਸੁਆਮੀ ਜੀ!
ਕਹਿਕੇ ਝੱਟ ਫੜਾਈਦਾ।
ਖੀਰ ਖਵਾਉਣ ਤੋਂ ਪਿਛੋਂ ਦੰਦ ਖਸਾਈ ਦੇਣੀ ਪੈਂਦੀ ਹੈ
ਚੁੱਕ ਕਣਕ ਦਾ ਗੱਟਾ ਪੰਡਿਤ ਜੀ ਦੇ ਘਰੇ ਪੁਚਾਈਦਾ।
ਇਕ ਨੂਰ ਤੋਂ ਉਪਜੇ ਹਾਂ ਪਰ ਲੰਗਰ ਵੱਖੋ ਵੱਖਰੇ ਨੇ ਦਲਿਤ ਅਛੂਤਾਂ ਤਾਈਂ ਹੈ
ਵੱਖਰੀ ਪੰਗਤ ਵਿਚ ਬਿਠਾਈਦਾ।
ਰੂੰਮੀ ਡਰਿਆਂ ਦੇ ਵਿਚ ਕੋਈ ਦਲਿਤ ਰੌਲ ਨਹੀਂ ਲਾ ਸਕਦਾ
ਭਾਵੇਂ ਕਰਨਾ ਆਵੇ Àਸਨੂੰ ਕਿੰਨਾ ਪਾਠ ਸਫਾਈਦਾ।
ਚੌਥੇ ਪੌੜੇ ਵਾਲੇ ਵੱਖਰੀ ਲਾਈਨ ਬਣਾ ਕੇ ਬੈਠੋ ਬਈ ਓਇ! ਬੁੱਢੇ ਦਲ ਵਾਲੇ ਕਹਿੰਦੇ ਨੇ ਅੰਮ੍ਰਿਤ ਜਦੋਂ ਛਕਾਈਦਾ।
ਅਕਾਲ ਤਖ਼ਤ ਜੀ! ਇਹਨਾਂ ਮਸਲਿਆਂ ਬਾਰੇ ਕਿਉਂ ਚੁੱਪ ਧਾਰੀ ਹੈ ਕਿ ਆਦੇਸ਼ ਨਹੀਂ ਆਇਆ “ਬਾਦਲ”ਜੀ ਵਲੋਂ ਸਖਤਾਈ ਦਾ ?
ਸਾਡੇ ਲਈ ਨਾਗਣੀ ਮਾਇਆ ਸੰਤਾਂ ਦਾ ਦਮ ਭਰਦੀ ਹੈ ਟਨਾ ਦੇ ਟਨ ਸੋਨਾ ਉਹਨਾਂ ਤਹਿਖਾਨਿਆਂ ਵਿਚ ਪਾਈਦਾ।
ਸਾਨੂੰ ਕਹਿੰਦੇ ਪਿਛਲੇ ਕਰਮਾ ਦਾ ਫਲ ਦੁੱਖ ਗਰੀਬੀ ਹੈ ਢਿੱਲੋਂ ਲਾਈਲੱਗ ਅਸੀਂ ਹਾਂ ਜੋ ਉਹ ਕਹਿੰਦੇ ਮੰਨ ਜਾਈਦਾ