ਮੈ ਤਾਂ ਅੱਥਰੂ ਹਾਂ,
ਅਖੀਰ ਗਿਰ ਹੀ ਜਾਵਾਂਗਾਂ ,
ਖੁਸ਼ੀ ਹੋਵੇ , ਜਾਂ ਮਾਤਮ ,
ਬਿਹ ਹੀ ਜਾਵਾਂਗਾ ,
ਕੀ ਮਜਾਲ ਹੈ ਦੋਸਤਾ ਦੀ,
ਵਿਸਾਰ ਦੇਣ ਭਲਾ ਮੈਨੂੰ,
ਦੁਸ਼ਮਣਾ ਤੋ ਵੀ ਨਾਂ ਮੈ ਭੁਲਾਇਆਂ ਜਾਵਾਂਗਾ ,
ਤੇਰਾਂ ਦਿਲ ਹੈ ਜੇ ਪੱਥਰ
ਤਾਂ ਲੀਕ ਹੈ ਉਸ ਪੱਥਰ ਤੇ ਮੈ ਵੀ ,
ਵੇਖ ਲਈ ਸਾਰੀ ਉਮਰ ਨਾਂ ਮਿਟਿਆਂ ਜਾਵਾਂਗਾ
ਮੈ ਤਾਂ ਅੱਥਰੂ ਹਾਂ ਆਖੀਰ ਗਿਰ ਹੀ ਜਾਵਾਂਗਾਂ।