ਜੱਟ ਨਾਲ ਪੜਦੀ ਜੋ ਖਾਂਦੀ ਸੀ ਸਲੇਟੀਆਂ,
ਪੁੱਠਾ ਕਾਇਦਾ ਫੜਕੇ ਤੇ ਬਹਿੰਦੀ ਸੀਗੀ ਟਾਟ ਤੇ,
ਨੱਕ ਉੱਤੇ ਬੈਠੀ ਜਿਹੜੀ ਮੱਖੀ ਨਹੀ ਸੀ ਡਾਉਣ
ਜੋਗੀ,
ਪਾਸ ਵੀ ਜੇ ਹੁੰਦੀ ਸੀ ਤਾਂ,ਮਿਤਰਾਂ ਦੀ ਆਸ ਤੇ,
ਝੱਗੇ ਨਾ ਮੂੰਹ ਜਿਹਦਾ,ਪੂੰਝਦੇ ਰਹੇ ਸਾਂ ਕਦੇ,
ਸਿਆਹੀ ਡੋਲੀ ਰੱਖਦੀ ਸੀ, ਕਲਾਸ ਚ'ਫਰਾਕ ਤੇ,
ਅੱਜ ਪਰਦੇਸ ਜਾਕੇ ਸ਼ੋਸ਼ੇ ਬੜੇ ਛੱਡਦੀ ਆ,
ਐਟ-ਦੈਟ-ਵੈੱਲ-ਸ਼ੈੱ ਲ ਬੜਾ ਕੁਝ ਬੋਲਦੀ,
ਸਾਡੇ ਰੋਟੀ ਵਾਲਾ ਡੱਬਾ ਸੀ ਜੋ ਦੰਦਾ ਨਾਲ
ਖੋਲਦੀ....