ਦੂਰੋਂ ਤਾਂ ਦਰਸ਼ਨ ਰੋਜ਼ ਹੁੰਦੇ,
ਅੱਜ ਪਹਿਲੇ ਮੇਲ ਲਈ ਆਈ ਸੀ,
ਹੱਥਾਂ ਦੀਆਂ ਮੂਠੀਆਂ ਵੱਟ ਰੱਖੀਆਂ,
ਗੱਲਾਂ ਤੇ ਲਾਲੀ ਛਾਈ ਸੀ,
...
ਪਹਿਰਾ ਸੀ ਸੰਗ ਦਾ ਅੰਗ ਉੱਤੇ,
ਹਰ ਸਾਹ ਵਿੱਚ ਓਹਦੇ ਤੇਜੀ ਸੀ,
ਗੱਲ-ਗੱਲ ਤੇ ਕਾਰਨ ਰਹੀ ਪੁੱਛਦੀ,
ਜਿਵੇਂ ਕਿਸੇ ਸਿਖਾ ਕੇ ਭੇਜੀ ਸੀ,
ਕੁੱਝ ਮੇਰਾ ਵੀ ਸੀ ਦਿਲ ਕੰਬਿਆ,
ਜਦੋਂ ਓਸ ਨਾ ਨਜ਼ਰ ਮਿਲਾਈ,
ਮੇਰੇ ਮਿਲਣ ਦੀ ਜਿੱਦ ਦਾ ਓਹਦੇ ਮੁੱਖ ਉੱਤੇ,
ਦਿੰਦਾ ਸੀ ਰੋਸ ਦਿਖਾਈ,
ਮੈਨੂੰ ਲੱਗਦਾ ਓਹ ਕਿਸੇ ਡਰ ਕਰਕੇ,
ਅੱਜ ਪਹਿਲੀ ਵਾਰ ਸੀ Rude ਬੜੀ,
ਕਿਤੇ ਨੇੜੇ ਤੇੜੇ ਵੀ ਨਾ ਪਹੁੰਚੀ,
ਮੁੱਦੇ ਦੀ ਗੱਲ ਤਾਂ ਦੂਰ ਖੜੀ,
ਹੁੰਦੇ ਬੈਠੇ ਜਿਵੇਂ ਕਿਸੇ ਸੋਗ ਉੱਤੇ,
ਕੋਈ ਕਿਸੇ ਨਾ ਗੱਲ ਚਲਾਈ,
ਮੈਂ ਵੀ ਸੀ ਉਂਗਲਾ ਮਾਰ ਰਿਹਾ,
ਆਪਣੇ Mobile ਤੇ Game ਲਗਾਈ,
ਫੇਰ ਹੌਲੀ ਜਹੇ ਉਸਨੇ ਹਾਲ ਪੁੱਛਿਆ,
ਸੌਂ ਰੱਬ ਦੀ ਸਵਾਦ ਲਿਆਤਾ,
ਜਿਵੇਂ ਤੋੜ 'ਚ ਲੱਗੇ ਅਮਲੀ ਨੂੰ,
ਕਿਸੇ 'ਫੀਮ ਦਾ ਪਹਾੜ ਦਿਖਾਤਾ,
ਦੇਖ ਕੇ ਮੈਨੂੰ Sad ਜਿਹਾ,
ਓਹਨੇ ਆਪਣੀ ਆਕੜ ਲਾਹ ਛੱਡੀ,
ਆਈ ਹਾਂ ਤੇਰੇ ਕਰਕੇ ਵੇ,
ਇੱਕ ਬਾਤ ਪਿਆਰ ਦੀ ਪਾ ਛੱਡੀ,
ਸਾਡੀ ਸੁਪਨਿਆ ਵਿੱਚ ਮੁਲਾਕਾਤ ਹੋਵੇ,
ਡਰਦੇ ਨੇ ਮੈਂ ਵੀ ਦੱਸ ਦਿੱਤਾ,
ਜਿਵੇਂ ਪਹਿਲਾਂ ਹੀ ਓਹ ਜਾਣੂ ਸੀ,
ਹਲਕਾ ਜਿਹਾ ਓਹਨੇ ਹੱਸ ਦਿੱਤਾ..