Punjabi Janta Forums - Janta Di Pasand
Fun Shun Junction => Shayari => Topic started by: Inder Preet (5) on August 29, 2012, 08:35:57 AM
-
ਕਾਹਦੀ ਨਦੀ ਹਾਂ ਸੁਹਣਿਆਂ, ਕੀ ਆਬਸ਼ਾਰ ਹਾਂ
ਜੇਕਰ ਮੈਂ ਤੇਰੀ ਪਿਆਸ ਤੋਂ ਹੀ ਦਰਕਿਨਾਰ ਹਾਂ
ਦਰ ਹਾਂ ਮੈਂ ਇਸ ਮਕਾਨ ਦਾ ਜਾਂ ਕਿ ਦੀਵਾਰ ਹਾਂ
ਹਰ ਹਾਲ ਵਿਚ ਹੀ ਮੈਂ ਨਿਰੰਤਰ ਇੰਤਜ਼ਾਰ ਹਾਂ
ਵੇਖੇਗਾਂ ਇਕ ਨਜ਼ਰ ਅਤੇ ਪਹਿਚਾਣ ਜਾਏਂਗਾ
ਤੇਰੇ ਚਮਨ ਦੀ ਸੁਹਣਿਆਂ ਮੈਂ ਹੀ ਬਹਾਰ ਹਾਂ
ਰਹਿੰਦਾ ਹੈ ਪਲ ਪਲ ਬਦਲਦਾ ਮੌਸਮ ਹਯਾਤ ਦਾ
ਆਹ, ਹੁਣ ਹੀ ਮੈਂ ਵੀਰਾਨ ਸੀ, ਹੁਣ ਹੀ ਬਹਾਰ ਹਾਂ
ਮੈਂ ਉਹ ਸੁਖ਼ਨ ਹਾਂ ਜੋ ਨਹੀਂ ਮਿਟਦਾ ਮਿਟਾਉਣ 'ਤੇ
ਮੈਂ ਜਿੰਦਗੀ ਦਾ ਗੀਤ ਹਾਂ , ਲਫ਼ਜ਼ਾਂ ਤੋਂ ਪਾਰ ਹਾਂ
ਖੁਰ ਕੇ ਉਹ ਮੇਰੇ ਸੇਕ ਵਿਚ ਬੇਨਕਸ਼ ਹੋ ਗਏ
ਜੋ ਸੋਚਦੇ ਸੀ ਮੈਂ ਕੋਈ ਮੋਮੀ ਮੀਨਾਰ ਹਾਂ...PREET...