ਲੁਕ ਲੁਕ ਅੱਥਰੂ ਵਹਾਉਣ ਜੋਗੀ ਰਹੇਗੀ,,,
ਸਾਨੂੰ ਠੁਕਰਾ ਕੇ ਪਛਤਾਉਣ ਜੋਗੀ ਰਹੇਗੀ,,,
ਰੋ ਰੋ ਤੈਨੂੰ ਮਿੰਨਤਾ ਨਾਲ ਹੋਰ ਨਾ ਮਨਾਏਗਾ
ਗੈਰਾ ਨੂੰ ਤੂੰ ਰੋ ਰੋ ਕਿ ਮਨਾਉਣ ਜੋਗੀ ਰਹੇਗੀ,,,
ਹਾਲ ਸੁਣ ਸਾਡਾ ਤੂੰ ਉਡਾਂਦੀ ਏ ਮਜਾਕ ਨੀ
ਤੂੰ ਵੀ ਹਾਲ ਦਿਲ ਚ ਲੁਕੋਣ ਜੋਗੀ ਰਹੇਗੀ,,,
ਹੋਰਾ ਨਾਲ ਦਿਲ ਸਾਨੂੰ ਲਾਉਣ ਦੀ ਸਲਾਹ ਦੇਵੇ
ਤੂੰ ਵੀ ਟੇਵੇ ਹੋਰਾ ਨਾਲ ਮਿਲਾਉਣ ਜੋਗੀ ਰਹੇਗੀ,,
ਜਿਹਦੇ ਲਿਖੇ ਗੀਤ ਤੈਨੂੰ ਭਾਉਦੇ ਰੱਤੀ ਭਰ ਨਾ
ਉਸੇ ਇੰਦਰ ਦੇ ਗੀਤ ਫਿਰ ਗਾਉਣ ਜੋਗੀ ਰਹੇਗੀ,,,