ਜੀਅ ਲਵੋ ਯਾਰੋ ਇਹਨਾ ਪਲਾਂ ਨੂੰ,
ਇਹ ਪਲ ਮੁੜ ਕੇ ਦੁਬਾਰਾ ਨਈ ਆਉਣੇ,
ਪਿੱਛੇ ਬਹਿ ਕੇ ਕਲਾਸ ਦੇ ਕੱਢਣੀਆਂ ਅਵਾਜਾਂ,
ਉੱਚੀ-ਉੱਚੀ ਕੱਠਿਆਂ ਗਾਣੇ ਨਈ ਗਾਉਣੇ,
ਹਰ ਦੁੱਖ-ਸੁੱਖ ਸਾਂਝਾ ਕਰਦੇ ਹਾਂ ਆਪਸ ਚ,
ਫੇਰ ਕਿਸੇ ਆ ਕੇ ਏਦਾਂ ਦੁੱਖ ਨਈ ਵੰਡਾਉਣੇ,
ਯਾਰ ਜੋਬ ਛੁੱਟਗੀ, ਯਾਰ ਘਰ ਦੀ ਲੀਜ ਮੁੱਕਗੀ,
ਦਿਲ ਵਿੱਚ ਜਗਾ ਦੇਣ ਵਾਲੇ ਏਹ ਸਹਾਰੇ ਨਈ ਥਿਆਉਣੇ,
ਖੋਲਣੀਆਂ ਬੋਤਲਾਂ ਪਾਉਣੀਆਂ ਬੋਲੀਆਂ,
ਧੱਕੇ ਨਾਲ ਭਰ-ਭਰ ਕੇ ਪੈੱਗ ਕਿਸੇ ਨਈ ਪਿਲਾਉਣੇ,
ਅਲਾਰਮ ਨਈ ਵੱਜਿਆ ਤੇ ਜੋਬ ਲਈ ਨਾ ਉੱਠ ਹੋਇਆ,
ਫਿਕਰ ਬੇਲੀਆਂ ਨੂੰ ਹੋਰ ਕਿਸੇ ਸੁੱਤੇ ਨਈ ਜਗਾਉਣੇ,
ਟੱਬਰਾਂ ਤੋਂ ਦੂਰ ਬੈਠਿਆਂ ਦਾ ਯਾਰ ਹੀ ਸਹਾਰੇ ਨੇ,
ਵਤਨਾ ਦੀ ਯਾਦ ਚ ਰੋਂਦੇ ਹੋਰ ਕਿਸੇ ਨਈ ਵਰਾਉਣੇ,
ਜੀਅ ਲੈ ਇਹਨਾ ਯਾਰਾਂ ਨਾਲ ਜੀਅ ਭਰ ਕੇ,
ਯਾਰੀਆਂ ਕਮਾਉਣੀਆਂ ਔਖੀਆਂ ਨੇ,
ਇਹ ਕਾਗਜਾਂ ਦੇ ਟੁਕੜੇ ਤਾਂ ਸਾਰੀ ਉਮਰ ਕਮਾਉਣੇ..