ਭੁੱਲਣੇ ਨੀ ਦਿਨ ਓੁਹੋ ਕਾਲਜ ਚ ਬੀਤੇ ਨੂੰ,
ਮਿਲਣੇ ਨੀ ਯਾਰ ਇਥੇ ਰੱਬ ਨੇ ਸੀ ਦਿੱਤੇ ਜੋ,
ਟੀਚਰਾਂ ਨੂੰ ਸਤਾਓੁਂਦੇ, ਕਦੇ ਹੀ ਕਲਾਸ ਲਾਓੁਂਦੇ,
ਮਿਲਣੇ ਨੀ ਓੁਹ ਮਿੱਠੇ ਤਾਹਨੇ, ਕੁੜਿਆਂ ਨੇ ਸੀ ਦਿੱਤੇ ਜੋ,
ਯਾਰਾਂ ਦੇ ਰੋਲ ਨੰਬਰ ਤੇ ਹੁਣ ਕੱਦ ਯਾਰ ਪਰੌਕਸੀ ਲਾਓੁਨਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ
ਕਲਾਸ ਵਿੱਚ ਜਾਕੇ ਆਖਰੀ ਲਾਈਨ ਵਿੱਚ ਬਿਹ ਜਾਣਾ,
ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ,
ਯਾਰ ਕਹਿੰਦੇ ਓੁਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ,
ਅਸੀਂ ਅੰਦਰੇ-ਅੰਦਰੀ ਖੁਸ਼ ਹੋਕੇ, ਬੱਸ ਚੁੱਪ ਵੱਟੇ ਰਿਹ ਜਾਣਾ,
ਹੁਣ ਖਬਰੇ "ਓੁਹ" ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਓੁਣਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ
ਕਈ ਪੂਰੇ ਚਾਰ ਸਾਲ ਖਾਂਦੇ ਰਹੇ ਖਾਰ ਸਾਥੋਂ,
ਕਹਿੰਦੇ ਸੀ ਸਾਡੇ ਕੋਲੋਂ ਦੂਰ ਰਹੋ, ਨਹੀਂ ਬੋਲਿਆ ਜਾਂਦਾ ਨਾਲ ਪਿਆਰ ਸਾਥੋਂ,
ਹੁਣ ਕਿੱਥੋਂ ਲੱਭਣੇ, ਇਹ ਦੁਸ਼ਮਨ, ਜੋ ਲੱਗਣ ਲੱਗ ਪਏ ਸੀ ਆਪਣੇ,
ਬਿਣਾ ਲੜੇ ਹੀ ਜਿੱਤ ਗਏ, ਨਾਲੇ ਹਮੇਸ਼ਾਂ ਲਈ ਗਏ ਹਾਰ ਸਾਥੋਂ,
ਯਾਰਾਂ ਦੇ ਰਾਹ ਵਿੱਚ ਹੁਣ ਓੁਹੋ, ਕਦੋਂ ਫੇਰ ਕੰਦੇ ਵਿਛਾਓੁਣਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ
ਲੈਕਚਰ ਛੱਡ ਕੇ ਆਪਣਾ, ਨੈਸਕੈਫੇ ਜਾਕੇ ਖੜਨਾ,
ਘੈਂਟ ਜਿਹੀ ਕੁੜੀ ਦਿਖਾ ਕੇ, ਯਾਰਾਂ ਨੂੰ ਖੁਸ਼ ਕਰਨਾ,
ਕਿਸੇ ਨੇ ਕਿਸੇ ਦੀ ਗੱਡੀ ਫੱੜਕੇ, ਓੁਹਨੂੰ ਪਰਪੋਸ ਕਰਨਾ,
ਜੱਦ ਨਾ ਕਰਾ ਕੇ ਮੁੜਦਾ ਓੁਹ, ਸੱਭ ਨੇ ਇਸ਼ਾਰਾ ਨਵੀਂ ਕੁੜੀ ਵੱਲ ਕਰਨਾ
:break: :break: