ਜਿਨ੍ਹਾਂ ਦੇ ਨਾਲ ਦਿਲੀ ਮੋਹੱਬਤ ਕੀਤੀ, ਕਿਓਂ ਨਾਂ ਆਈ ਉਨ੍ਹਾਂ ਨੂੰ ਰਾਸ,
ਵਾਦੇ ਸਾਡੇ ਨਾਲ ਪੁਗਾਉਂਦੇ ਰਹੇ, ਅੱਜ ਉਹੀ ਬੰਨ ਬੈਠੇ ਗੈਰਾਂ ਦੇ ਖਾਸ,
ਹੋਈ ਸਾਡੇ ਤੋਂ ਖੋਰੇ ਕਿਹੜੀ ਗਲਤੀ, ਉਹਦੇ ਬਦਲੇ ਦੇ ਜਾਂਦੀ ਤੂੰ ਸਜਾ,
ਰਾਹੇ ਸਾਨੂੰ ਅੱਧ-ਵਿਚਾਲੇ ਛੱਡਕੇ, ਸੱਜਣਾ ਇੰਝ ਨਾਂ ਤੂੰ ਜਾ,
ਅਸੀ ਹਾਲੇ ਤੱਕ ਲਾਈ ਬੈਠੇ, ਤੇਰੇ ਮੂੜ ਆਵਣ ਦੀ ਆਸ...
ਜਿਨ੍ਹਾਂ ਦੇ ਨਾਲ ਦਿਲੀ ਮੋਹੱਬਤ ਕੀਤੀ, ਕਿਓਂ ਨਾਂ ਆਈ ਉਨ੍ਹਾਂ ਨੂੰ ਰਾਸ,
ਤੇਰੀ ਹੱਰ ਗੱਲ ਦੇ ਵਿੱਚ, ਹਾਮੀ ਅਸੀ ਭੱਰਦੇ ਰਹੇ,
ਤੇਰੇ ਦਿੱਤੇ ਫੱਟਾ ਨੂੰ ਅਸੀ, ਹੱਸ ਹੱਸ ਕੇ ਜਰਦੇ ਰਹੇ,
ਸੁਣਿਆ ਸਾਨੂੰ ਛੱਡਣੇ ਲਈ, ਤੂੰ ਲਿੱਤੀ ਸੀ ਨਵੇ ਸੱਜਣਾ ਦੀ ਆੜ,
ਜਿਨ੍ਹਾਂ ਦੇ ਨਾਲ ਦਿਲੀ ਮੋਹੱਬਤ ਕੀਤੀ, ਕਿਓਂ ਨਾਂ ਆਈ ਉਨ੍ਹਾਂ ਨੂੰ ਰਾਸ,
:break:ਤੂੰ ਭੁੱਲ ਕਿਵੇ ਗਈਆ ਉਹ ਦਿਨ, ਜੱਦ ਇੱਕਠੇ ਆਪਾਂ ਰਹਿੰਦੇ ਸਾਂ,
ਇੱਕ ਦੂਜੇ ਨੂੰ ਹਾਲ ਦਿਲ ਦਾ ਦੱਸਦੇ, ਹੱਥ ਫੱੜਕੇ ਬਹਿੰਦੇ ਸਾਂ,
ਜਿੰਨੀ ਪੁਰਾਨੀ ਸੀ ਅੱਪਣੀ ਸਾਂਝ, ਕਿਉ ਦਿੱਤੀ ਤੂੰ ਏਨੀ ਗੂੜੀ ਮਾਰ,
ਜਿਨ੍ਹਾਂ ਦੇ ਨਾਲ ਦਿਲੀ ਮੋਹੱਬਤ ਕੀਤੀ, ਕਿਓਂ ਨਾਂ ਆਈ ਉਨ੍ਹਾਂ ਨੂੰ ਰਾਸ,
ਉਹਦਾ ਰਿਸ਼ਤਾ ਵੀ "ਦੀਪ", ਨਾਲ ਕੁੱਝ ਖੇਲ ਵਰਗਾ ਬੰਨ ਗਿਆ ਸੀ,
ਲੱਗਦਾ ਉਹਦਾ ਦਿਲ ਵੀ ਸਾਡੇ ਨਾਲ ਕੁੱਝ ਜਿਆਦਾ ਹੰਢ ਗਿਆ ਸੀ,
ਤਾਂ ਹੀ ਉਹਨੇ ਕਹੀ ਸੀ "ਬਰਾੜ", ਨੂੰ ਦਿਲ ਚੋਂ ਭੁੱਲਣੇ ਦੀ ਬਾਤ...
ਜਿਨ੍ਹਾਂ ਦੇ ਨਾਲ ਦਿਲੀ ਮੋਹੱਬਤ ਕੀਤੀ, ਕਿਓਂ ਨਾਂ ਆਈ ਉਨ੍ਹਾਂ ਨੂੰ ਰਾਸ