ਇਸ਼ਕ਼ ਦੇ ਜੁਰਮ ਸਾਡੇ ਦੋਹਾ ਕੋਲੋਂ ਹੋਏ,
ਫਿਰ ਕਿਉ ਲਾਪਰਵਾਈ ਦੇ ਮੁਕਦਮੇ ਸਾਡੇ ਇਕਲਿਆਂ ਤੇ ਚਲਾਏ ਗਏ,
ਜਦ ਇਹ ਰੁੱਖ,ਹਵਾਵਾਂ ਸਾਡੇ ਪੱਖ ਵਿਚ ਸੀ,
ਫਿਰ ਕਿਉਂ ਫੈਸਲੇ ੳਹਨਾ ਦੇ ਹੱਕ ਵਿਚ ਸੁਨਾਏ ਗਏ,
ਜਦ ਸਜਾ ਵਿੱਚ ਹੋਕਿਆਂ ਦੀ ਉਮਰ ਕੈਦ ਸੁਨਾਈ,
ਫਿਰ ਬਾਅਦ ਵਿੱਚ ਬੇਵਫਾਈ ਇਲਜਾਮ ਸਾਡੇ ਸਿਰ ਕਿੳ ਲਾਏ ਗਏ,
ਜੇਕਰ ਪਾਇਆ ਗਿਆ ਸੀ "ਦੀਪ" ਗੁਣਹਾਂਗਾਰ ੳਹਦੀ,
ਮਰਣ ਪਿਛੌ ਕਿਉਂ ਕੱਫਣ ੳਹਦੇ ਹੱਥੋਂ ਸਾਡੀ ਮੜੀ ਤੇ ਪਾਏ ਗਏ,