ਦਿਲ ਵਿਚ ਚੋਰ ਵਸਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਹਾਸੇ ਲੁੱਟਕੇ ਲੈ ਗਏ,
ਅੱਖੀਆਂ ਗੈਰਾਂ ਨਾਲ ਮਿਲਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਅਜਨਬੀ ਸਾਨੂੰ ਕਹਿ ਗਏ,
ਇਸ਼ਕ ਸਮੁੰਦਰ ਵਿੱਚ ਕਾਹਦਾ ਪੈਰ ਧੱਰਿਆ, ਕੇ ਅਸੀ ਜਿਉਣ ਜੋਗੇ ਨਾ ਰਹੇ,
ਸਾਂਝ ਉਹਨਾ ਦੀ ਲਹਿਰਾਂ ਦੇ ਨਾਲ ਸੀ, ਕੇ ਅਸੀ ਤਰਨ ਜੋਗੇ ਨਾ ਰਹੇ,
ਖਾਦੀ ਤੇਰੇ ਇਸ਼ਕੇ ਦੀ ਮਾਰ ਸੱਜਣਾ, ਕੇ ਅਸੀ ਕਹਿਣ ਜੋਗੇ ਨਾ ਰਹੇ,
ਪਾਈ ਬੈਠੇ ਪੀ੍ਤ ਉਹ ਗੈਰਾਂ ਨਾਲ, ਕੇ ਅਸੀ ਇਤਬਾਰ ਕਰਨ ਜੋਗੇ ਨਾ ਰਹੇ,
ਕਾਹਦਾ ਹਾਸਾ ਸੀ ਸੱਜਣਾ ਦੇ ਨਾਲ ਸਾਂਝਾ ਕੀਤਾ, ਕੇ ਬਦਲੇ ਉਮਰਾਂ ਦਾ ਰੋਣਾ ਦੇ ਗਏ,
ਦਿਲ ਵਿਚ ਚੋਰ ਵਸਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਹਾਸੇ ਲੁੱਟਕੇ ਲੈ ਗਏ,
ਖੋਰੇ ਉਹਨਾ ਨੇ ਕੈਸੀ ਚਾਲ ਸੀ ਖੇਡੀ, ਕੇ ਅਸੀ ਜਿੱਤਣ ਜੋਗੇ ਨਾ ਰਹੇ,
ਮਾਰੀ ਦਿਲ ਤੇ ਏਸੀ ਸੱਟ, ਕੇ ਅਸੀ ਹੰਝੂ ਰੋਕਣ ਜੋਗੇ ਨਾ ਰਹੇ,
ਲਿੱਖਿਆ ਸੀ ਨਾਂ ਦਿਲ ਤੇ ਉਹਦਾ, ਕੇ ਅਸੀ ਜੱਗ ਕੋਲੋ ਲੁਕਾਉਣ ਜੋਗੇ ਨਾ ਰਹੇ,
ਉਹਦੀ ਸੂਰਤ ਰੋਜ ਆਣ ਦਿੱਸਦੀ, ਕੇ ਅਸੀ ਯਾਦਾਂ ਰੋਕਣ ਜੋਗੇ ਨਾ ਰਹੇ,
ਮਨਕਾ-ਮਨਕਾ ਜੋੜਿਆ ਸੀ ਦੀਪ ਪਿਆਰ ਵਾਲੀ ਗਾਨੀ ਦਾ,ਕਿਉ ਉਹੀ ਹੱਥੀ ਫੱੜ ਕੇ ਤੋੜ ਗਏ,
ਦਿਲ ਵਿਚ ਚੋਰ ਵਸਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਹਾਸੇ ਲੁੱਟਕੇ ਲੈ ਗਏ,
ਅੱਖੀਆਂ ਗੈਰਾਂ ਨਾਲ ਮਿਲਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਅਜਨਬੀ ਸਾਨੂੰ ਕਹਿ ਗਏ