ਨੂੰਹਾ ਮੰਗਦੀਆਂ ਸੱਸਾਂ ਕੋਲੋ ਮਾਂ ਦਾ ਪਿਆਰ,
ਸੱਸਾਂ ਲਭਦੀਆਂ ਧੀਆਂ ਵਾਲਾ ਨੂੰਹ ਤੋਂ ਸਤਕਾਰ,
ਜਦੋ ਬਣੇ ਨਾ ਕੋਈ ਗੱਲ, ਫੇਰ ਹੋਵੇ ਤਕਰਾਰ,!
ਮੁੰਡਾ ਖੇਤਾ ਵਿਚ ਬੈਠਾ ਹੁਣ ਕਰਦਾ ਵਿਚਾਰ ,
ਕਿਹੰਦਾ ਰੱਬ ਕੋਲੋ, ਮੈਂ ਤਾ ਫਸ ਗਿਆ ਵਿਚਕਾਰ !!
ਬਣ ਪੁੱਤ ਮਾਂ ਦਾ, ਜੇ ਮਾਂ ਨੂੰ ਮਨਾਂਵਾ,
ਮੇਰੇ ਬਚੇਆ ਦੀ ਮਾਂ ਨੂ ਦਸ ਕਿਵੇ ਸਮਝਾਵਾਂ,
ਬਣ ਜਾਵਾਂ ਜਨਾਨੀ ਦਾ, ਜੇ ਹੋਜਾ ਓਹਦੇ ਵੱਲ,
ਜੋਰੂ ਦਾ ਗੁਲਾਮ ਕਿਹਕੇ ਮਾਂ ਮੁਕਾਵੇ ਗੱਲ,
ਦਸ ਕਿਵੇਂ ਭਰਾਂ ਓਹਨਾ ਵਿਚ ਪਈ ਦਰਾਰ,
ਕਿਹੰਦਾ ਰੱਬ ਕੋਲੋ, ਮੈਂ ਤਾ ਫਸ ਗਿਆ ਵਿਚਕਾਰ !!
ਸੁਣ ਫਰਿਆਦ ਰੱਬ ਧਰਤੀ ਤੇ ਆ ਗਿਆ,
ਕੀਤੀ ਗੱਲ ਨਿਕੀ ਜੇਹੀ, ਮੁੰਡਾ ਜਬ੍ਲਾਂ ਚ ਪਾ ਗਿਆ,
ਇਹ ਗੱਲ ਨਹੀਓਂ ਕਾਕਾ, ਕੱਲੇ ਤੇਰੇ ਘਰ ਦੀ,
ਇਹ ਤਾਂ ਗੱਲ ਹੋ ਗਈ ਏ ਹਰ ਇਕ ਦਰ ਦੀ,
ਤਾਹਿਓਂ ਕਿੱਤੇ ਨੂੰਹ, ਕਿੱਤੇ ਸੱਸ ਨਿੱਤ ਮਰਦੀ,
ਇਹ ਸੋਚ ਤੇ ਦਿਮਾਗ ਇਹਨਾ, ਦਿੱਤਾ ਇਸ ਟੀ.ਵੀ. ਨੇ,
ਅਸਲ ਪਛਾਣ ਰੋਲ ਦਿਤੀ ਹੁਣ ਤੀਵੀਂ ਨੇ,
ਚਲ ਮੇਰੇ ਘਰ ਜੇ ਆਵੇ ਨਾ ਯਕੀਨ ਫੇਰ,
ਠੰਡੀ ਚਾਹ ਨਾ ਖਾ ਲਈ, ਜੇਹਰਾ ਮਿਲੁ ਨਮਕੀਨ ਫੇਰ,
ਮੇਰੇ ਆਪਦੇ ਤਾਂ ਕਪੜੇ, ਹੋ ਗਏ ਤਾਰ ਤਾਰ,
ਵੇਖੀ ਰੱਬ ਕਿਵੇਂ ਫਸੇ ਅੱਦ ਵਿਚਕਾਰ,
ਸਾਗਰਾਂ ਦੀ ਥਾਂ ਫੇਰ ਲਬਨਿਯੋ ਸੌਖੀ ਏ,
ਜਨਾਨੀਆਂ ਦੀ ਗੱਲ ਪਰ ਸਮਝਣੀ ਔਖੀ ਏ,
ਜੇ ਬਣ ਜਾਵੇ ਮਾਂ ਤਾ ਕਰਦੀ ਦੁਲਾਰ,
ਜੇ ਬਣ ਜਾਵੇ ਭੈਣ, ਫੇਰ ਕਰੇ ਸਤਕਾਰ,
ਜੇ ਬਣ ਜਾਵੇ ਜੋਰੂ, ਫੇਰ ਕਰਦੀ ਪਿਆਰ,
ਤਿਨ ਸੌ ਪੈਂਠ, ਚਰਿਤਰ ਜਿਹਦੇ,ਓਹਨੁ ਆਖਦੇ ਨੇ ਨਾਰ,
ਇਹ ਤਾਂ ਰੱਬ ਦੀ ਵੀ ਸੋਚ ਤੋਂ ਹੁਣ ਗਈ ਏ ਬਾਹਰ,
ਜਾ ਕਾਕਾ ਖੇਤਾ ਨੂੰ, ਜਾਕੇ ਬਲਦਾਂ ਨੂੰ ਚਾਰ,
ਮੁੰਡਾ ਖੇਤਾ ਵਿਚ ਬੈਠਾ ਹੁਣ ਕਰਦਾ ਵਿਚਾਰ !!