ਬਿਰਹੋ ਦੀ ਰੁੱਤ ਆਈ ਓ ਸੱਜਣਾ
ਬਿਰਹੋ ਦੀ ਰੁੱਤ ਆਈ,
ਹੰਝੂਆਂ ਦੀ ਲੋਅ ਵਗਦੀ ਤੱਤੀ
ਖੁਸ਼ੀ ਫਿਰੇ ਕੁਮਲਾਈ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,
ਉਚਿਆਂ ਦਾ ਹੱਥ ਫੜ ਕੇ ਪੱਲਾ
ਤੁਰ ਗਏ ਸੱਜਣ ਮੈਨੂੰ ਛੱਡ ਜੇ ਕੱਲਾ,
ਅੱਜ ਵੀ ਵਿਲਕਣ ਸੁੰਨੀਆ ਬਾਹਾਂ,
ਓਸ ਗੱਲਵਕੜੀ ਤਾਈਂ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,
ਗਮ ਦੇ ਤਾਰੇ ਟਿਮਟਿਮਾਉਂਦੇ
ਨੈਨ ਉਡੀਕਾਂ ਨੂੰ ਸਮਝਾਉਂਦੇ
ਜੀਹਦਾ ਰੋ ਰੋ ਨਾਂ ਪਿਆਂ ਰੱਟਦੈਂ,
ਓਹਨੂੰ ਯਾਦ ਨਾ ਤੇਰੀ ਆਈ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,
ਓ ਕਿਹੜੇ ਦੁੱਖ ਤੂੰ ਕੀਹਨੂੰ ਦਸਦੈਂ
ਜੀਹਨੂੰ ਦਸਦੈਂ, ਓਹੀ ਹੱਸਦੈ
ਰੱਖ ਸਾਂਭ ਕੇ ਪੀੜ ਤੂੰ ਆਪਣੀ
ਜਿਹੜੀ ਲੇਖਾਂ ਵਿੱਚ ਲਿਖਵਾਈ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,
ਕੋਈ ਯਾਰ ਮੇਰੇ ਦੇ ਦੁੱਖ ਲੈ ਆਵੋ
ਅੱਜ ਵਾਰ ਵਾਰ ਮੇਰੀ ਝੋਲੀ ਪਾਵੋ
ਹੰਝੂਆਂ ਦਾ ਸਿਰ ਬੰਨਕੇ ਸਿਹਰਾ,
ਮੈਂ ਢੁਕਣਾ ਕਬਰਾਂ ਤਾਈਂ ਓ ਸੱਜਣਾ,
ਬਿਰਹੋ ਦੀ ਰੁੱਤ ਆਈ,,,,,,,,
ਹੰਝੂਆਂ ਦੀ ਲੋਅ ਵਗਦੀ ਤੱਤੀ
ਖੁਸ਼ੀ ਫਿਰੇ ਕੁਮਲਾਈ ਓ ਸੱਜਣਾ,
ਬਿਰਹੋ ਦੀ ਰੁੱਤ ਆਈ ਓ ਸੱਜਣਾ
ਬਿਰਹੋ ਦੀ ਰੁੱਤ ਆਈ,
____________