Punjabi Janta Forums - Janta Di Pasand
Fun Shun Junction => Shayari => Topic started by: ਰਾਜ ਔਲਖ on April 18, 2012, 11:31:04 PM
-
ਦਿਲ ਵਿੱਚ ਜਿੰਨੇ ਭਾਂਬੜ ਮੱਚਦੇ
ਜੇ ਬੁੱਲਾਂ ਤੇ ਆਵਣ ਸਾਈਆਂ ਰੋਕ ਲਵੀਂ !
ਉਹ ਹੌਂਕੇ ਜੋ ਹਿੱਕ ਵਿੱਚ ਨੱਚਦੇ
ਜੱਗ ਵਿੱਚ ਭੜਥੂ ਪਾਵਣ ਸਾਈਆਂ ਰੋਕ ਲਵੀਂ !
ਵੇ ਸਾਈਆਂ ਰੋਕ ਲਵੀਂ.....
ਮੈਂ ਕਿਸੇ ਨੂੰ ਦੋਸ਼ ਨੀ ਦੇਣਾ
ਨਾ ਇਲਜ਼ਾਮ ਲਗਾਉਣਾ !
ਜੋ ਹੁੰਦਾ ਹੈ ਹੱਥੀਂ ਬੁਣਿਆ
ਉਹੀ ਪਵੇ ਹੰਢਾਉਣਾ !
ਜੇ ਉਂਗਲੀ ਹੱਥ ਉਠਾਵਣ ਸਾਈਆਂ ਰੋਕ ਲਵੀਂ !
ਵੇ ਸਾਈਆਂ ਰੋਕ ਲਵੀਂ.....
ਜਿਸ ਦੇ ਕੋਲੇ ਬੀਅ ਸੀ ਜਿਹੜਾ
ਉਹੀ ਬੀਜ ਕੇ ਤੁਰਿਆ !
ਜੋ ਪੱਕਾ ਉਹ ਪਾਰ ਹੈ ਲੱਗਿਆ
ਜੋ ਕੱਚਾ ਉਹ ਖੁਰਿਆ !
ਜੇ ਹੰਝੂ ਨੈਣ ਵਹਾਵਣ ਸਾਈਆਂ ਰੋਕ ਲਵੀਂ !
ਮੇਰੇ ਕੋਲੋਂ ਵਕਾਲਤ ਮੇਰੀ
ਨਾ ਤੂੰ ਕਦੇ ਕਰਾਵੀਂ !
ਜੇ ਮੈਂ ਕਦੇ ਕਟਹਿਰੇ ਖੜਿਆ
ਤੂੰ ਇਨਸਾਫ ਸੁਣਾਵੀਂ !
ਜੇ ਝੂਠੇ ਬਰੀ ਕਰਾਵਣ ਸਾਈਆਂ ਰੋਕ ਲਵੀਂ !
ਵੇ ਸਾਈਆਂ ਰੋਕ ਲਵੀਂ....
______________
-
Nic one likhia 22 g
-
sukriya,,,
-
ਬੁੱਲ੍ਹੇ ਸ਼ਾਹ ਚਲ ਉੱਥੇ ਰਹੀਏ ਜਿੱਥੇ ਵੱਸਦੇ ਅੰਨ੍ਹੇ
ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ .
-
ਕਦੇ ਸੁੱਖ ਵਿਚ ਰੋਦਾਂ ਏ, ਕਦੇ ਗਮ ਵਿਚ ਹੱਸਦਾ ਏ
ਮੇਰੀ ਰੂਹ ਦੇ ਵਿਚ ਯਾਰੋ, ਇਕ ਜੋਗੀ ਵਸਦਾ ਏ ॥
___________________________
-
ਜ਼ਿੰਦਗੀ ਚ ਬਹੁਤ ਕੁਛ ਅਜੀਬ ਹੁੰਦਾ ਜਾ ਰਿਹਾ
ਜੋ ਕਦੇ ਸੋਚਿਯਾ ਸੀ ਓਹ ਸਬ ਆਲੋਪ ਹੁੰਦਾ ਜਾ ਰਿਹਾ ....
-
ਗਮ ਹੋਤਾ ਹੈ ਜਹਾਂ ਜ਼ਹਾਨਤ ਹੋਤੀ ਹੈ
ਦੁਨੀਆਂ ਮੇਂ ਹਰ ਸ਼ੈਅ ਕੀ ਕੀਮਤ ਹੋਤੀ ਹੈ !
______________________
-
ਮਾੜੀ ਸੋਚ ਨੂੰ ਹਰ ਇੱਕ ਬੰਦਾ 'ਠੱਗ' ਦਿਸਦਾ ...ਤੇ 'ਫੱਕਰਾਂ' ਨੂੰ ,ਪਾਣੀ ਵਿਚ ਵੀ 'ਰੱਬ' ਦਿਸਦਾ
-
ਮੈ "ਮੈ" ਗਵਾਕੇ ਓਨੁ ਪਾ ਲਿਆ
ਮੈ ਯਾਰ ਆਬਦੇ ਵਿਚ, ਖੁਦਾ ਨੂੰ ਪਾ ਲਿਆ
_________________________
-
good going veer
bhaut sohna aa
-
sukriya,,,
-
ji aya nu veer