ਐਨਾ ਮਾਣ ਨਾਂ ਕਰਿਆ ਕਰ ਤੂੰ ਰੂਪ, ਰੰਗ ਤੇ ਜੋਬਨ ਦਾ,
ਮਿੱਟੀ ਦੇ ਰੰਗੀਨ ਖਿਡੌਣੇ ਮਿੱਟੀ ਵਿਚ ਹੀ ਰੁਲ ਜਾਂਦੇ ਨੇ,
ਦਰਦ ਕਿਸੇ ਦਾ ਜੀਵਨ ਦੇ ਵਿਚ ਘੁਲਿਆ ਹੈ ਕੁਝ ਏਸ ਤਰਾਂ,
ਰੰਗ ਜਿਵੇਂ ਪਾਣੀ ਦੇ ਅੰਦਰ ਸਹਿਜੇ ਹੀ ਘੁਲ ਜਾਂਦੇ ਨੇ,
ਹੰਝੂ ਮੇਰੇ ਦੇਖ ਕੇ ਇਹ ਨਾਂ ਸੋਚ ਲਈ ਸਰਬ ਡੋਲ ਗਿਆ,
ਨੱਕੋ - ਨੱਕ ਜੇ ਭਰੇ ਹੋਣ ਤਾਂ ਬੱਦਲ ਵੀ ਡੁੱਲ੍ਹ ਜਾਂਦੇ ਨੇ,