Punjabi Janta Forums - Janta Di Pasand

Fun Shun Junction => Shayari => Topic started by: ਰਾਜ ਔਲਖ on April 02, 2012, 09:51:02 AM

Title: ਤੇਰੀ ਸੋਚ ਸੀ,,,
Post by: ਰਾਜ ਔਲਖ on April 02, 2012, 09:51:02 AM
ਤੇਰੀ ਸੋਚ ਸੀ ਭਗਤ ਸਿਆਂ ਸੋਚ ਮਨੁੱਖਤਾ ਦੀ
ਹਾ ਸਮਝਣ ਲਈ ਮਨੁੱਖ ਵੀ ਤਾਂ ਹੋਣੇ ਚਾਹੀਦੇ ਨੇ

ਜੱਗ ਤੇ ਆਬਾਦੀ ਚਾਹੇ ਅਰਬਾਂ ਖ਼ਰਬਾਂ ਦੀ ਏ
ਪਰ ਵਿਰਲੇ ਵਿਰਲੇ ਹੀ ਲੱਭਣ ਮਨੁੱਖ ਏਥੇ।

ਲਿਆ ਬਹੁਤ ਫ਼ਾਇਦਾ ਲੋਕਾਂ ਨਾਮ ਤੇਰੇ ਦਾ
ਖ਼ੁਦਗਰਜ਼ੀ ਲਈ ਤੇਰੇ ਬੁੱਤ ਵੀ ਬਣਾ ਛੱਡੇ

ਜਿੰਨਾ ਗੱਲਾਂ ਦੇ ਵਰ ਖ਼ਿਲਾਫ਼ ਤੂੰ ਸੀ ਹੁੰਦਾ
ਲੋਕਾਂ ਨੇ ਤੇਰੇ ਬੁੱਤਾਂ ਤੇ ਵੀ ਹਾਰ ਚੜ੍ਹਾ ਛੱਡੇ।

ਕੋਈ ਆਖਦਾ ਤੂੰ ਸਿਰਫ਼ ਪੰਜਾਬੀਆਂ ਦਾ
ਕੋਈ ਆਖੇ ਤੂੰ ਸਾਰੇ ਹਿੰਦੋਸਤਾਨ ਦਾ ਸੀ

ਕੋਈ ਆਖੇ ਭਗਤ ਸਿਓਂ ਸੀ ਸਿੱਖ ਪੂਰਾ
ਮੇਰੇ ਲਈ ਤਾਂ ਤੂੰ ਪੁੱਤ ਇਨਸਾਨ ਦਾ ਸੀ।

ਤੂੰ ਆਪਣੇ ਹਿੱਤ ਲਈ ਨਹੀਂ ਸੀ ਲੜ੍ਹਿਆ
ਹਾਂ ਤੈਨੂੰ ਫ਼ਿਕਰ ਤਾਂ ਸਾਰੇ ਜਹਾਨ ਦਾ ਸੀ

ਤਾਹੀਂ ਸੋਚ ਤੇਰੀ ਸੀ ਉੱਚੀ ਉੱਚਿਆਂ ਤੋਂ
ਖ਼ਬਰੇ ਮਨੁੱਖਤਾ ਦੇ ਭੇਤ ਨੂੰ ਤੂੰ ਜਾਣਦਾ ਸੀ।

ਓਦੋਂ ਤਾਂ ਨਾਲ ਤੇਰੇ ਗੁਰੁ ਸੁਖਦੇਵ ਰਲ੍ਹ ਗਏ
ਜੇ ਤੂੰ ਹੁਣ ਆਇਓਂ ਤੈਨੂੰ ਕੋਈ ਲੱਭਣਾ ਨਹੀਂ

ਓਦੋਂ ਦੂ…ਰ ਵਾਲਿਆਂ ਸੀ ਤੇਰੀ ਜਾਨ ਕੱਢੀ
ਹੁਣ ਤੇ ਘਰ ਵਾਲਿਆਂ ਵੀ ਤੈਨੂੰ ਛੱਡਣਾ ਨਹੀਂ।

ਨਾਅਰੇ ਇਨ ਕਲਾਬ ਦੇ ਤੂੰ ਸੀ ਜੋ ਲਾਉਂਦਾ
ਅੱਜ ਨਾਅਰਿਆਂ ਦਾ ਮਤਲਬ ਹੀ ਹੋਰ ਹੋਇਆ

ਦੇਸ਼ ਭਗਤੀ ਦੀ ਤਖ਼ਤੀ ਨੂੰ ਗਲ੍ਹ ਵਿੱਚ ਪਾ ਕੇ
ਦੇਸ਼ ਦਾ ਹਰ ਲੀਡਰ ਹੀ ਮਹਾਂ ਚੋਰ ਹੋਇਆ।

ਦਿਲ ਤਾਂ ਕਰੇ ਮੈਂ ਲਿਖਾਂ ਕਵਿਤਾ ਬਹੁਤ ਲੰਬੀ
ਪਰ ਕਿਸੇ ਪੜ੍ਹਨੀ ਸੁਣਨੀ ਨਹੀਂ ਧਿਆਨ ਦੇ ਕੇ

ਅੱਜ ਮੈਨੂੰ ਤਾਂ ਲੱਗਦਾ ਹੈ ਏਦਾਂ ਹੀ ਭਗਤ ਸਿਆਂ
ਤੂੰ ਹਾਰਿਓਂ ਬਾਜ਼ੀ ਖ਼ੁਦਗਰਜ਼ਾਂ ਲਈ ਜਾਨ ਦੇ ਕੇ।

ਸਾਲ ਬੀਤੇ ਨੇ ਸਾਰੇ ਅੱਸੀ ਤੇ ਇੱਕ ਹਾਲੇ
ਤੇਰੀ ਸੋਚ ਨੂੰ ਕਿਸੇ ਨੇ ਵੀ ਧਾਰਿਆ ਨਹੀਂ

ਤਾਹੀਂ ਤਾਂ ਜਿਊਣ ਲੋਕੀ ਮਰਿਆਂ ਵਾਂਗ ਏਥੇ
ਕਿਸੇ ਗੈਰਾਂ ਨੇ ਤਾਂ ਇਹਨਾ ਨੂੰ ਮਾਰਿਆ ਨਹੀਂ।
________________________