ਅਗਰ ਤੇਰੇ ਨਾਲ ਮੈਂ ਲਾਈ ਨਾਂ ਹੁੰਦੀ,
ਇਹ ਹਾਲਤ ਮੈਂ ਅਪਣੀ ਬਣਾਈ ਨਾਂ ਹੁੰਦੀ,
ਮੇਰੀ ਰਾਤ ਪੁੰਨਿਆ ਦੀ ਬਣਦੀ ਨਾਂ ਮੱਸਿਆ,
ਜੇ ਜ਼ੁਲਫਾਂ ਦੀ ਘਟ ਮੁੱਖ ਤੇ ਛਾਈ ਨਾਂ ਹੁੰਦੀ,
ਮੇਰੇ ਨਾਲ ਜੇ ਤੂੰ ਰੁੱਸੀ ਨਾਂ ਹੁੰਦੀ,
ਮੇਰੇ ਨਾਲ ਰੁੱਸੀ ਖੁਦਾਈ ਨਾਂ ਹੁੰਦੀ,
ਦਿਲਾ ਜ਼ਖਮ ਤੇਰੇ ਵੀ ਭਰ ਜਾਂਦੇ ਸ਼ਾਇਦ,
ਕਰੀ ਉਸ ਨੇ ਜੇ ਬੇਵਫਾਈ ਨਾਂ ਹੁੰਦੀ,
ਕਦੀ ਲੁੱਟੀ ਜਾਂਦੀ ਨਾਂ ਖੁਸ਼ੀਆਂ ਦੀ ਦੁਨੀਆਂ,
ਅਦਾ ਜੇ ਤੇਰੀ ਦਿਲ ਨੂੰ ਭਾਈ ਨਾਂ ਹੁੰਦੀ,
ਕਦੇ ਭੁੱਜ ਕੇ ਮਰਦੀ ਨਾਂ ਸੱਸੀ ਥਲਾਂ ਵਿੱਚ,
ਉਹ ਬਿਰਹਾ ਦੀ ਜੇ ਕਰ ਸਤਾਈ ਨਾਂ ਹੁੰਦੀ,
ਵਫਾ ਪਾਲਦੇ ਜੇ ਮੁਹਬੱਤ ਚ ਲੋਕੀ,
ਜ਼ਮਾਨੇ ਚ ਕਦੇ ਵੀ ਜੁਦਾਈ ਨਾਂ ਹੁੰਦੀ,