ਥੋਂ ਲੱਭ ਕੇ ਲਿਆਵਾਂ ਓਹਨਾ ਬਚਪਨ ਦੇ ਪਿਆਰੇ-ਪਿਆਰੇ ਦਿਨਾ ਨੂੰ,
ਜਿਹਨਾ ਵਿੱਚ ਜਿੰਦਗੀ ਦੀ ਸਭ ਤੋਂ ਸੋਹਣੀ ਚੀਜ ਸਾਂਭੀ ਪਈ ਏ,
... ਛੋਟੀਆਂ-ਛੋਟੀਆਂ ਗੱਲਾਂ ਚੋਂ ਖੁਸ਼ੀ ਲੱਭਦੇ ਰਹਿਣਾ,
ਹੁਣ ਵੀ ਬਚਪਨ ਦੀ ਹਰ ਛੋਟੀ ਵੱਡੀ ਰੀਝ ਸਾਂਭੀ ਪਈ ਏ,
ਮਾਂ ਨੇ ਰੋਂਦੇ ਨੂੰ ਧੱਕੇ ਨਾਲ ਫੜ ਕੇ ਦਹੀਂ ਨਾਲ ਨਹਾਓਣਾ,
ਹੁਣ ਵੀ ਓਹ ਛੋਟਾ ਜਿਹਾ ਪਟਕਾ ਤੇ ਕਮੀਜ ਸਾਂਭੀ ਪਈ ਏ,
ਦਾਦੀ ਮਾਂ, ਬਾਪੂ ਜੀ ਤੇ ਨਾਨੀ ਦੇ ਪੈਰੀਂ ਹੱਥ ਲਾ ਕੇ ਅਸੀਸਾਂ ਲੈਣੀਆਂ,
ਹੁਣ ਵੀ ਦਿਲ ਚ ਓਹ ਤਹਿਜੀਬ ਸਾਂਭੀ ਪਈ ਏ.......................