ਮੇਰੇ ਜ਼ੁਰਮਾ ਦਾ ਰੱਬ ਐਸਾ ਫੈਸਲਾ ਸੁਣਾਵੇ,
ਮੈਂ ਹੋਵਾਂ ਆਖਰੀ ਸਾਹਾਂ ਤੇ ਉਹ ਮਿਲਣ ਮੈਨੂੰ ਆਵੇ,
ਮੇਰੇ ਸੀਨੇ ਉੱਤੇ ਹੋਣ ਯਾਰੋ ਜ਼ਖ਼ਮ ਹਜ਼ਾਰਾਂ,
ਮੇਰਾ ਵੇਖ ਕੇ ਇਹ ਹਾਲ ਉਹਦੀ ਅੱਖ ਭਰ ਆਵੇ ,
ਮੈਨੂੰ ਬੁੱਕਲ 'ਚ ਲੈ ਕੇ ਫੇਰ ਭੁੱਬਾ ਮਾਰ ਰੋਵੇ,
ਬਸ ਅੱਜ ਮੇਰੇ ਉੱਤੇ ਐਨਾ ਹੱਕ ਉਹ ਜਤਾਵੇ,
ਪਹਿਲੇ ਰੁੱਸਦੀ ਸੀ ਜਿਵੇਂ ਉਹ ਗੱਲ ਗੱਲ ਉੱਤੇ,
ਅੱਜ ਫੇਰ ਕਿਸੇ ਗੱਲੋਂ ਮੇਰੇ ਨਾਲ ਰੁੱਸ ਜਾਵੇ,
ਫੇਰ ਰੋਂਦੀ ਰੋਂਦੀ ਕਹੇ ਤੈਨੂੰ ਕਦੀ ਨੀ ਬੁਲਾਣਾ,
ਉਹਦਾ ਸੁਣ ਕੇ ਜਵਾਬ ਮੇਰਾ ਦਿਲ ਟੁੱਟ ਜਾਵੇ,
ਇਹ ਰੱਬ ਦੀਆਂ ਖੇਡਾਂ ਉਹਨੂੰ ਕਿਵੇਂ ਸਮਝਾਵਾਂ,
ਉਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾ ਚਾਹਵੇ,
ਉਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜੇ ਉਮਰ,
ਮੇਰਾ ਆਖਰੀ ਉਹ ਸਾਹ ਐਨਾ ਲੰਮਾ ਹੋ ਜਾਵੇ,
ਕੁਝ ਪਲ ਰਹਾਂ ਉਹਦੀਆਂ ਬਾਹਾਂ 'ਚ ਮੈਂ ਕੈਦ,
ਮੈਨੂੰ ਮੌਤ ਨਾਲੋਂ ਪਹਿਲਾਂ ਰੱਬਾ ਮੌਤ ਆ ਜਾਵੇ,
ਬਸ ਪੂਰੀ ਕਰ ਦੇਵੇ ਮੇਰੀ ਆਖਰੀ ਖਵਾਇਸ਼,
ਲਾਸ਼ ਨੂੰ ਉਹ ਆਪਣੀ ਚੁੰਨੀ ਨਾਲ ਢਕ ਜਾਵੇ,
,,
ਮੈਂ ਆਵਾਂਗੀ ਉਡੀਕੀ ਮੈਨੂੰ ਅਗਲੇ ਜਨਮ,
ਜਾਂਦੀ ਜਾਂਦੀ ਫੇਰ ਝੂਠਾ ਜਿਹਾ ਵਾਦਾ ਕਰ ਜਾਵੇ,
ਉਹਦੇ ਸਾਹਮਣੇ ਮੇਰੇ ਨੈਣਾਂ ਦੇ ਚਿਰਾਗ ਬੂਝ ਜਾਣ,
ਉਹਦੀ ਪੁੰਨਿਆ ਨੂੰ ਮੱਸਿਆ ਦਾ ਦਾਗ ਲੱਗ ਜਾਵੇ,
ਮੱਥੇ ਰਗੜ ਰਗੜ ਲੱਖ ਮੰਗੇ ਫਰਿਆਦਾਂ,
ਪਰ ਸੱਜਣ ਪਿਆਰਾ ਕਦੀ ਮੁੜ ਕੇ
ਨਾ ਆਵੇ,.