ਕੇਹੇ ਅੱਜ ਜਮਾਨੇ ਆਏ , ਵਿਗੜਦੀ ਜਾਏ ਔਲਾਦ ਵੇ ਲੋਕੋ ,
ਨਸ਼ਿਆਂ ਦੇ ਵਿਚ ਜਾਏ ਰੁੜਦੀ , ਜਵਾਨੀ ਹੋ ਗਈ ਬਰਬਾਦ ਓਏ ਲੋਕੋ ,
ਪਾਲੀ ਜਾਂਦੇ ਸ਼ੋਂਕ ਨਸ਼ੇ ਦਾ , ਪੈੱਗ ਸ਼ਾਮ ਨੂੰ ਲਾਉਂਦੇ ਨੇ ,
ਕੇਪ੍ਸੂਲ ਗੋਲੀਆਂ ਸਭ ਖਾਈ ਜਾਂਦੇ , ਟੀਕੇ ਨਸ਼ੇ ਦੇ ਲਾਉਂਦੇ ਨੇ ,
ਕੁਝ ਪੱਟਿਆ ਇਹਨਾ ਨੂੰ ਗਾਣਿਆਂ ਨੇ , ਕੁਝ ਨਸ਼ਾ ਸ਼ੋਂਕ ਨਾਲ ਕਰਦੇ ਨੇ ,
ਸ਼ਰੇਆਮ ਅੱਜ ਵਿਕਣ ਪੰਜਾਬ ਵਿਚ , ਸਮੈਕ ਅਫੀਮਾਂ ਤੇ ਜਰਦੇ ਨੇ ,
ਜਦੋਂ ਨਾ ਹੁੰਦੇ ਪੈਸੇ ਨਸ਼ੇ ਲਈ , ਨਿੱਤ ਜੁਗਤ ਕੋਈ ਨਵੀਂ ਲਗਾਉਂਦੇ ਨੇ ,
ਫੇਰ ਡਾਕਾ ਮਾਰਦੇ ਘਰ ਆਪਣੇ ਹੀ , ਜਾਂ ਕਿਸੇ ਨੂੰ ਰਾਹ ਵਿਚ ਰੋਕ ਕੇ ਖੋਹੰਦੇ ਨੇ,
ਇਸ ਨਸ਼ੇ ਨੇ ਕਈ ਮਾਵਾਂ ਦੇ , ਪੁੱਤ ਓਹਨਾਂ ਕੋਲੋਂ ਖੋਹ ਲਏ ਨੇ,
ਹੀਰਿਆਂ ਵਰਗੇ ਵੀਰ ਭੈਣਾਂ ਦੇ , ਆਪਣੀ ਜਕੜ ਦੇ ਵਿਚ ਲੁਕੋ ਲਏ ਨੇ ,
ਪਲ ਦਾ ਨਈ ਭਰੋਸਾ " ਰਾਏ " ,ਇਸ ਸਾਹ ਦੀ ਮਸ਼ੀਨ ਦਾ ,
ਲਗਾ ਲੋ ਜਿੰਦ ਨੂੰ ਕਿਸੇ ਚੰਗੇ ਕੰਮੀ , ਕੀ ਫਾਇਦਾ ਨਸ਼ੇ ਕਰ ਕੇ ਜਿਉਣ ਦਾ !!