ਰੱਬਾ ਕਿਹੜੇ ਕਰਮਾਂ ਦੀ ਦਿਤੀ ਏ ਸਜਾ ਮੈਨੂੰ
ਅਪਾਹਜ ਕਿਉਂ ਕੀਤਾ ਪੈਦਾ,
ਦਸਦੇ ਇਹ ਵਜਾ ਮੈਨੂੰ ,
ਲੋਕ ਤੁਰਦੇ ਤੇ ਮੈਂ ਰੁਲਦਾ ਫਿਰਦਾ ,
ਜਿੰਦਗੀ ਜੀਉਣ ਦਾ ਨੀ ਆਉਂਦਾ ਮਜਾ ਮੈਨੂੰ ,
ਕਹਿੰਦੇ ਨੇ ਰੱਬ ਕਿਸੇ ਦਾ ਬੁਰਾ ਨਹੀਂ ਕਰਦਾ ,
ਪਰ ਸਮਝ ਨਾ ਆਈ ਤੇਰੀ ਇਹ ਰਜਾ ਮੈਨੂ ,
ਕੋਈ ਹੱਸ ਕੇ ਤੇ ਕੋਈ ਕਹਿ ਵਿਚਾਰਾ,
ਕੋਲ ਦੀ ਮੇਰੇ ਲੰਘ ਜਾਂਦੇ ,
ਰੋਟੀ ਲਈ ਮੰਗਾਂ ਜਦੋਂ ਪੈਸੇ ,
ਕਈਆਂ ਦੇ ਬੋਲ ਕੌੜੇ ਮੈਨੂ ਡੰਗ ਜਾਂਦੇ ,
ਜਿਉਣਾ ਚਾਹੁੰਦਾ ਹਾਂ ਹੋਰਾਂ ਵਾਂਗ ਮੈਂ ਵੀ ,
ਜੀ ਕਰਦਾ ਹੈ ਵੱਡੀਆਂ ਮਾਰਾਂ ਮੱਲਾਂ ,
ਬਹੁਤ ਸੁਪਨੇ ਨੇ ਦਿਲ ਵਿਚ ਮੇਰੇ ,
ਦਿਲ ਕਰਦਾ ਹੈ ਮੈਂ ਵੀ ਉੱਡ ਚੱਲਾਂ ,
ਦੁਨਿਆ ਵਾਲਿਓ ਨਾ ਕੋਈ ਕਸੂਰ ਮੇਰਾ ,
ਰਖੇ ਰੱਬ ਜਿਥੇ ਰਹਿਣਾ ਪੈਣਾ
ਏ ,
ਦਿਓ ਹੋਂਸਲਾ ਤੁਸੀਂ ਰਲਮਿਲ ਕੇ,
ਸਫਰ ਜਿੰਦਗੀ ਦਾ ਕੱਟ ਲੈਣਾ ਏ !!