ਕਾਹਦਾ ਬਾਬਲਾ ਜਿਓਣਾ ਸਾਡਾ ਇਸ ਜੱਗ ਤੇ ,
ਜੰਮਣ ਵੇਲੇ ਵੀ ਤੂ ਰੋਵੇ ,
ਹੰਝੂ ਡੋਲੀ ਵੇਲੇ ਵੀ ਵਗਦੇ,
ਸਮਝ ਨੀ ਆਇਆ ਤੇਰਾ ਪਿਆਰ ਅੱਜ ਤੱਕ ਵੇ ,
ਐਨਾ ਲਾਡ ਲਡਾ ਕੇ ਨਾ ਸਕਿਆ ਘਰ ਸਾਨੂੰ ਰਖ ਵੇ ,
ਕਦੇ ਕਰਦਾ ਪਿਆਰ ਕਦੇ ਮਾਰਦਾ ਸੀ ਤਾਹਨਾ ,
ਰਵਾ ਦਿੰਦਾ ਸੀ ਕਹਿ ਕੇ ਮੈਨੂ ਧੰਨ ਬੇਗਾਨਾ ,
ਤੂ ਕਦੇ ਰੋਣ ਵੀ ਨਾ ਦਿੱਤਾ ਨਾ ਹੱਸ ਸਾਥੋਂ ਹੋਇਆ ,
ਅੱਜ ਰੋ ਕੇ ਕਿਉ ਦਿਖਾਵਾਂ ,
ਜੋ ਦੁਖ ਦਿਲ ਚ ਲੁਕੋਇਆ ,
ਪਹਿਲਾ ਪੁੱਤ ਵੀ ਨਾ ਕਦੇ ਕਿਹਾ ,
ਸਦਾ ਸੀ ਕਹਿੰਦਾ ਮਰਜਾਣੀ,
ਅੱਜ ਰੋ -ਰੋ ਕੇ ਕੇਰਦਾ ਕਿਉ ,
ਅਖਾਂ ਵਿਚੋਂ ਪਾਣੀ ,
ਕਾਹਦੀ ਜਿੰਦਗੀ ਏ ਸਾਡੀ ,
ਨਾ ਸਾਡਾ ਕੋਈ ਟਿਕਾਣਾ ,
ਜੰਮੀ ਤੇਰੇ ਘਰ ਤੁਰ ਹੋਰ ਘਰ ਜਾਣਾ ,
ਨਾ ਇਹ ਗੱਲ ਤੇਰੇ ਵੱਸ ਨਾ ਇਹ ਵੱਸ ਮੇਰੇ ਕੋਈ ,
ਇਹ ਤਾ ਮੁਢ ਤੋਂ ਹੀ “ਰਾਏ” ,
ਧੀਆਂ ਨਾਲ ਇਦਾਂ ਹੋਈ ,
ਕਰ ਚੁੱਪ ਹੁਣ ਬਾਬਲਾ ਵੇ ,
ਕਾਹਤੋਂ ਜਾਂਦਾ ਹੈ ਤੂ ਰੋਈ ,
ਸਦਾ ਵੱਸਦਾ ਤੂ ਰਹੇ ,
ਧੀਆਂ ਦੀ ਇਹੋ ਅਰਜੋਈ !!