ਹੰਝੂ ਹੌਕੇ ਪਾ ਕੇ ਪੱਲੇ ਤੁਰ ਪਏ,ਸ਼ਹਿਰ ਤੇਰੇ ਚੋਂ ਇੱਕਲੇ ਤੁਰ ਪਏ,
ਯਾਦ ਤੇਰੀ ਨੇ ਬੜਾ ਦਿਲ ਪੱਛਿਆ,ਲੈ ਕੇ ਦਿਲ ਦੇ ਜ਼ਖਮ ਅੱਲ੍ਹੇ ਤੁਰ ਪਏ,
ਦਿਲ ਜਲਾ ਕੇ ਰੌਸ਼ਨੀ ਦੀ ਭਾਲ ਵਿੱਚ,ਕਾਲੀਆਂ ਰਾਤਾਂ ਨੂੰ ਇੱਕਲੇ ਤੁਰ ਪਏ,
ਜਿੱਤ ਲਵਾਂਗੇ ਮੋਰਚਾ ਦਿਲ ਦਾ ਜ਼ਰੂਰ,ਮਾਰ ਕੇ ਆਪਾਂ ਵੀ ਹੱਲੇ ਤੁਰ ਪਏ,
ਕੀ ਭਰੋਸਾ ਰਹਿਬਰਾਂ ਦੀ ਨੀਅਤ ਦਾ,ਲਾਹ ਕੇ ਹਥੋਂ ਛਾਪਾਂ ਛੱਲੇ ਤੁਰ ਪਏ,
ਖੁਦਗਰਜ਼ ਹਨ ਲੋਕ ਤੇਰੇ ਸ਼ਹਿਰ ਦੇ,ਲੈ ਕੇ ਆਪਾਂ ਸਾਹ ਸੁੱਵਲੇ ਤੁਰ ਪਏ,
ਉਜ਼ਰ ਕੀ ਹੁਣ ਮੁਹਬੱਤ ਵਿੱਚ ਭਲਾ,ਯਾਰ ਨੇ ਜਿਧਰ ਵੀ ਘੱਲੇ ਉਧਰ ਤੁਰ ਪਏ....