ਸ਼ਾਇਰੀ ਕਰਨ ਦਾ ਏਵੇ ਨਹੀ ਸ਼ੋਕ ਚੜਿਆ ,ਬੇੜੀ ਪਿਆਰ ਦੀ ਤੁਫਾਨਾ ਵਿੱਚ ਅੜੀ ਹੋਈ ਏ,
ਜਿਹੜੇ ਦੇ ਗਏ ਸੱਜਨ ਤੋਹਫੇ ਹੰਜ਼ੂਆ ਦੇ, ਦਵਾਤ ਉਹਨਾ ਨਾਲ ਸ਼ਿਆਹੀ ਵਾਲੀ ਭਰੀ ਹੋਈ ਏ,
ਬੈਠ ਸੁਨੇਗਾ ਦਰਦ ਕਦੇ ਮੇਰੇ ਕੋਲ ਕੋਈ, ਇਸ ਆਸ ਵਿੱਚ ਕਲਮ ਹੁਣ ਫੜੀ ਹੋਈ ਏ,
ਤੁੰ ਆ ਕਿ ਥੋੜੀ ਜਿਹੀ ਠੰਡ ਪਾ ਜਾਂ, ਜਿੰਦ ਯਾਰ ਦੇ ਹਿਜਰ ਵਿੱਚ ਸੜੀ ਹੋਈ ਏ....