Punjabi Janta Forums - Janta Di Pasand
Fun Shun Junction => Shayari => Topic started by: ਰਾਜ ਔਲਖ on February 12, 2012, 10:10:33 PM
-
ਸਰਕਾਰਾਂ ਲੋਕੋ ਸਰਕਾਰਾਂ,ਸਭ ਪਾਸੇ ਕਰਦੀਆਂ ਮਾਰਾਂ।
ਸਰਕਾਰਾਂ ਲੋਕੋ ਸਰਕਾਰਾਂ,ਸਭ ਪਾਸੇ ਕਰਦੀਆਂ ਮਾਰਾਂ।
ਕੁਰਸੀ ਲਈ ਇਹ ਲੜਦੀਆਂ ਰਹਿੰਦੀਆਂ।
ਇੱਕ ਦੂਜੇ ਨੂੰ ਮਾੜਾ ਕਹਿੰਦੀਆਂ।
ਬਾਹਰੋਂ ਦਿੱਸਣ ਇਹ ਲੋਕ ਭਲਾਈ,
ਪਰ ਅੰਦਰੋਂ ਤਿੱਖੀਆਂ ਤਲਵਾਰਾਂ।
ਸਰਕਾਰਾਂ ਲੋਕੋ ਸਰਕਾਰਾਂ………।
ਰੰਗ-ਬੇਰੰਗੀਆਂ ਚੁੱਕ ਕੇ ਝੰਡੀਆਂ,
ਮਜ੍ਹਬਾਂ ਦੇ ਨਾਂ ‘ਤੇ ਪਾ ਕੇ ਵੰਡੀਆਂ।
ਇੱਕ ਦੂਜੇ ਦੇ ਨਾਲ ਲੜਾ ਕੇ,
ਆਪ ਜੋੜਨ ਗੱਠਜੋੜ ਦੀਆਂ ਤਾਰਾਂ।
ਸਰਕਾਰਾਂ ਲੋਕੋ ਸਰਕਾਰਾਂ………।
ਪੰਜਾਬ ਵਿੱਚ ਇਨ੍ਹਾਂ ਬੀਜੇ ਕੰਡੇ,
ਧਰਤੀ ਵੰਡੀ ਦਰਿਆ ਵੀ ਵੰਡੇ।
ਸੰਨ ਸਨਤਾਲੀ ਵਿੱਚ ਲੱਖਾਂ ਉਜਾੜੇ,
ਕੀਤੇ ਚੁਰਾਸੀ ਵਿੱਚ ਕਤਲ ਹਜ਼ਾਰਾਂ।
ਸਰਕਾਰਾਂ ਲੋਕੋ ਸਰਕਾਰਾਂ………।
ਦਿੱਲੀ ਵਿੱਚ ਕੁਹਰਾਮ ਮਚਾਇਆ।
ਗੁਜਰਾਤ ਦੇ ਵਿੱਚ ਰੰਗ ਵਿਖਾਇਆ।
ਮੰਦਰ ਢੱਠੇ ਜਾਂ ਬਾਬਰੀ ਡਿੱਗੀ,
ਪਰ ਇਨ੍ਹਾਂ ਦੀਆਂ ਪੌਂ-ਬਾਰਾਂ।
ਸਰਕਾਰਾਂ ਲੋਕੋ ਸਰਕਾਰਾਂ………।
ਇਸ ਭਾਰਤ ਵਿੱਚ ਇਨਸਾਫ ਨਹੀਂ।
ਨੀਯਤ ਅਮਰੀਕਾ ਦੀ ਵੀ ਸਾਫ ਨਹੀਂ।
ਐਟਮ ਬੰਬ ਦੇ ਨਾਂ ਉਂਤੇ,
ਜਿਸ ਇਰਾਕ ਵਿੱਚ ਪਾਈਆਂ ਉਜਾੜਾਂ।
ਸਰਕਾਰਾਂ ਲੋਕੋ ਸਰਕਾਰਾਂ………।
ਮਹਾਰਾਜਾ ਰਣਜੀਤ ਸਿੰਘ ਜਿਹਾ ਰਾਜ ਹੋਵੇ।
ਹਰ ਪਾਸੇ ਖੁਸ਼ ਸਮਾਜ ਹੋਵੇ।
ਹੋ ਜਾਵਣ ਸਭ ਦੂਰ ਬੁਰਾਈਆਂ,
ਰੱਬ ਅੱਗੇ ਇਹ ਅਰਜ਼ ਗੁਜਾਰਾਂ।
ਸਰਕਾਰਾਂ ਲੋਕੋ ਸਰਕਾਰਾਂ,ਸਭ ਪਾਸੇ ਕਰਦੀਆਂ ਮਾਰਾਂ।
ਸਰਕਾਰਾਂ ਲੋਕੋ ਸਰਕਾਰਾਂ,ਸਭ ਪਾਸੇ ਕਰਦੀਆਂ ਮਾਰਾਂ।
_____________________________