Punjabi Janta Forums - Janta Di Pasand
Fun Shun Junction => Shayari => Topic started by: ਰਾਜ ਔਲਖ on January 30, 2012, 04:51:37 AM
-
ਪਿਆਰ ਤੇਰਾ ਸੋਹਣਿਆ ਆਜ਼ਾਰ ਹੋ ਗਿਆ
ਇਹ ਦਿਲ ਮੇਰਾ ਯਾਦਾਂ ਦਾ ਬਜ਼ਾਰ ਹੋ ਹਿਆ
ਪੁੱਛ ਲਵੇ ਹਾਲ ਕਿਸੇ ਰਸਤੇ ਚ ਮਿਲ ਕੇ ?
ਨਿਰਮੋਹਾ ਬੜਾ ਹੁਣ ਦਿਲਦਾਰ ਹੋ ਗਿਆ
ਹੰਝੂਆਂ ਨਾਲ਼ ਭਿੱਜਾ ਉਸ ਮੁੰਹ ਸੀ ਘੁਮਾ ਲਿਆ
ਵਿਛੋੜੇ ਦੇ ਪਲਾਂ ਨਾਲ਼ ਕਿੰਜ ਦੋ ਚਾਰ ਹੋ ਗਿਆ
ਚੰਨ ਵੱਲੋ ਆਉ ਕਦੇ ਪਰੀ ਉਹੀ ਉੱਡ ਕੇ
ਦਿਲ ਚੰਦਰੇ ਨੂੰ ਪੱਕਾ ਇਤਬਾਰ ਹੋ ਗਿਆ
ਛੋਹ ਗਿਆ ਏਦਾਂ ਕੁਛ ਦਿਲ ਦੀਆਂ ਤਾਰਾਂ ਨੂੰ
ਚੁੱਪ-ਚੁੱਪ ਰਹਿਣ ਵਾਲਾ ਫ਼ਨਕਾਰ ਹੋ ਗਿਆ
_______________________
-
bai te sde post krda a ...bai ki gal ..sab set te hai ?
-
ji,,,